ਹੈਦਰਾਬਾਦ : ਸਮਾਰਟ ਯੁੱਗ ਵਿੱਚ ਨੌਜਵਾਨਾਂ 'ਚ ਕ੍ਰੇਜ਼ ਹੈ, ਸਮਾਰਟ ਫੋਨ ਦਾ, ਜਿਸ ਨੂੰ ਲੈ ਕੇ ਭਾਰਤ ਦੇ ਨੌਜਵਾਨ ਤਾਂ ਹਰ ਦਿਨ ਅਪਡੇਟ ਰਹਿੰਦੇ ਹਨ। ਤੁਹਾਡਾ ਕੰਮ ਹੋਰ ਆਸਾਨ ਕਰਨ ਲਈ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਉਹ ਜ਼ਰੂਰੀ ਸੂਚੀ ਜੋ ਬੇਹਦ ਕੰਮ ਆਉਣ ਵਾਲੀ ਹੈ। ਸੋ, ਆਓ ਜਾਣਦੇ ਹਾਂ, ਇਸ ਸਾਲ ਲਾਂਚ ਹੋਣ ਵਾਲੇ ਸਮਾਰਟ ਫੋਨਾਂ ਬਾਰੇ ...
iPhone 14Max ਅਤੇ iPhone 14Pro : ਐਪਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿਤੰਬਰ ਵਿੱਚ ਆਪਣੇ ਨਵੇਂ ਆਈਫੋਨ ਅਤੇ ਦੂਜੇ ਪ੍ਰੋਡਕਟ ਲਾਂਚ ਕਰਨ ਜਾ ਰਿਹਾ ਹੈ। iPhone 14 ਸੀਰੀਜ਼ ਨੂੰ ਲੈ ਕੇ ਪਹਿਲਾਂ ਹੀ ਕਾਫ਼ੀ ਜਾਣਕਾਰੀਆਂ ਲੀਕ ਹੋ ਚੁੱਕੀਆਂ ਹਨ। ਲੀਕ ਹੋਈ ਰਿਪੋਰਟ ਮੁਤਾਬਕ, iPhone 14 Pro ਨੂੰ ਨਵੇਂ ਡਿਸਪਲੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ, ਇਸ ਵਿੱਚ 48 ਮੈਗਾਪਿਕਸਲ ਦਾ ਸੈਂਸਰ ਅਤੇ ਡਿਜ਼ਾਇਨਰ ਵਰਤੋਂ ਵਿੱਚ ਹੋਵੇਗਾ। iPhone 14 Max ਦੀ ਗੱਲ ਕਰੀਏ ਤਾਂ ਇਹ ਮਿਨੀ ਵਰਜ਼ਨ ਨੂੰ ਰਿਪਲੇਸ ਕਰ ਸਕਦਾ ਹੈ। ਮੈਕਸ ਮਾਡਲ ਵਿੱਚ 6.68 ਇੰਚ ਦਾ ਫਲੈਕਸੀਬਲ OLED ਸਕ੍ਰੀਨ ਦਿੱਤੀ ਜਾ ਸਕਦੀ ਹੈ।
ਗੂਗਲ ਪਿਕਸਲ 6A : ਗੂਗਲ ਨੇ ਆਪਣੇ ਡਿਵੇਲਪਰ ਕਾਨਫਰੰਸ ਵਿੱਚ ਪਿਕਸਲ 6A ਸਮਾਰਟਫੋਨ ਦੀ ਅਧਕਾਰਿਤ ਜਾਣਕਾਰੀ ਦਿੱਤੀ ਹੈ। ਉਮੀਦ ਹੈ ਕਿ ਸਾਲ ਦੇ ਅੰਤ ਤੱਕ ਦੇ ਸਮਾਰਟਫੋਨ ਭਾਰਤ ਵਿੱਚ ਵੀ ਮਿਲਣ ਲੱਗ ਜਾਣਗੇ। ਪਿਕਸਲ 6A ਵਿੱਚ 6.1 ਇੰਚ ਦੀ FHD+OLED ਸਕ੍ਰੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਸਕ੍ਰੀਨ ਗੋਰਿੱਲਾ ਗਲਾਸ 3 ਦੇ ਨਾਲ ਮਿਲ ਸਕਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਗੂਗਲ ਟੇਂਸਰ ਚਿਪ ਦੇ ਨਾਲ Titan M2 ਸਿਕਊਰਿਟੀ ਚਿਪ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦਾ ਇਕ ਹੀ ਮਾਡਲ ਮਿਲੇਗਾ ਜੋ 6GB ਰੈਮ ਅਤੇ 128GB ਸਟੋਰੇਜ ਨਾਲ ਮਿਲੇਗੀ।
Samsung Galaxy Z Fold 4: ਇਸ ਸਾਲ ਲਾਂਚ ਹੋਣ ਵਾਲੇ ਸਮਾਰਟਫੋਨ ਦੀ ਲਿਸਟ ਵਿੱਚ ਸੈਮਸੰਗ ਗੈਲੇਕਸੀ Z Fold 4 ਦਾ ਨਾਮ ਵੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਕੰਪਨੀ ਇਸ ਸਮਾਰਟਫੋਨ ਨੂੰ ਅਗਸਤ ਮਹੀਨੇ ਵਿੱਚ ਲਾਂਚ ਕਰ ਦੇਵੇਗੀ। ਇਹ ਗੈਲੇਕਸੀ Z ਫਲਿਪ 3 ਸਮਾਰਟਫੋਨ ਨਾਲ ਲਾਂਚ ਕੀਤੀ ਜਾ ਸਕਦੀ ਹੈ। ਹੁਣ ਤੱਕ ਦੀਆਂ ਰਿਪੋਰਟ ਮੁਤਾਬਕ ਇਸ ਸਮਾਰਟਫੋਨ ਨੂੰ ਸਨੈਪਡ੍ਰੈਗਨ 8 ਜ਼ੇਨ 1 ਪਲਸ ਪ੍ਰੋਸੈਸਰ ਨਾਲ ਲੈਸ ਹੋਵੇਗਾ।
Nothing Phone 1 : ਪਹਿਲੀ ਵਾਰ ਆਪਣੇ ਸਮਾਰਟਫੋਨ ਨੂੰ ਲੈ ਕੇ ਬਾਜ਼ਾਰ ਵਿੱਚ ਉਤਰੀ Nothing Phone 1 ਨੇ ਬਾਜ਼ਾਰ ਵਿੱਚ ਪਹਿਲਾਂ ਹੀ ਕਾਫ਼ੀ ਦਿਲਚਸਪੀ ਪੈਦਾ ਕਰ ਦਿੱਤੀ ਹੈ। ਇਹ ਸਮਾਰਟਫੋਨ ਆਪਣੀ ਹੀ ਕੰਪਨੀ ਦੇ Nothing OS ਨਾਲ ਕੰਪਨੀ ਕਰੇਗਾ। ਇਹ ਸਮਾਰਟਫੋਨ ਨੂੰ ਸਨੈਪਡ੍ਰੈਗਨ ਪ੍ਰੋਸੈਸਰ ਉੱਤੇ ਕੰਮ ਕਰੇਗਾ। ਜਲਦ ਹੀ, ਕੁਝ ਦਿਨਾਂ ਵਿੱਚ ਨੂੰ Nothing ਆਪਣਾ ਪਹਿਲਾਂ ਸਮਾਰਟਫੋਨ ਲਾਂਚ ਕਰੇਗੀ।
Moto Razr 3: ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੋਟੋਰੋਲ ਆਪਣੇ ਥਰਡ ਜੇਨਰੇਸ਼ਨ ਮੋਟੋ Razr ਸਮਾਰਟਫੋਨ ਨੂੰ ਇਸ ਗਰਮੀਆਂ ਵਿੱਚ ਲਾਂਚ ਕਰ ਦੇਵੇਗਾ। ਲੀਕਸ ਅਤੇ ਰਿਪੋਰਟ ਦੇ ਮੁਤਾਬਿਕ ਇਹ ਫੁਲ HD+ ਡਿਸਪਲੇ ਅਤੇ ਪ੍ਰਾਇਮਰੀ ਕੈਮਰਾ ਅਤੇ 13 ਮੈਗਾਪਿਕਸਲ ਦੇ ਸੈਕੇਂਡਰੀ ਕੈਮਰਾ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ, ਇਹ ਸਮਾਰਟਫੋਨ ਵਿੱਚ ਸੈਲਫੀ ਲਈ 32 ਮੈਗਾਪਿਕਸਲ ਕੈਮਰਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : Relience Jio ਦਾ ਦਬਦਬਾ ! ਇਸ ਮਾਮਲੇ 'ਚ ਕੰਪਨੀ ਫਿਰ ਤੋਂ ਬਣੀ ਨੰਬਰ ਵਨ