ਹੈਦਰਾਬਾਦ: Motorola ਜਲਦ Motorola Edge 40 Neo ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਪਹਿਲਾ Geekbench 'ਤੇ ਵੀ ਦੇਖਿਆ ਗਿਆ ਹੈ। ਕੰਪਨੀ ਵੱਲੋ ਅਜੇ ਤੱਕ ਇਸਦੀ ਲਾਂਚ ਡੇਟ ਦਾ ਖੁਲਾਸਾ ਨਹੀ ਕੀਤਾ ਗਿਆ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਹ ਸਮਾਰਟਫੋਨ 15 ਸਤੰਬਰ ਨੂੰ ਲਾਂਚ ਹੋ ਸਕਦਾ ਹੈ।
Motorola Edge 40 Neo ਦੇ ਫੀਚਰਸ (motorola mobile): Motorola Edge 40 Neo ਵਿੱਚ LED ਫਲੈਸ਼ ਦੇ ਨਾਲ ਦੋਹਰਾ ਕੈਮਰਾ ਸੈਟਅੱਪ ਹੋਵੇਗਾ। ਇਸ ਡਿਵਾਈਸ 'ਚ 50MP ਦਾ ਪ੍ਰਾਈਮਰੀ ਕੈਮਰਾ ਹੋਵੇਗਾ। 12MP ਦਾ ਸੈਕੰਡਰੀ ਕੈਮਰਾ ਹੋ ਸਕਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 32MP ਦਾ ਕੈਮਰਾ ਹੋਣ ਦੀ ਉਮੀਦ ਹੈ। (motorola mobile 5g) ਡਿਸਪਲੇ ਦੇ ਵਿੱਚ ਇੱਕ ਪੰਚ-ਹੋਲ ਕੱਟਆਊਟ ਹੋਵੇਗਾ, ਜੋ ਸੈਲਫ਼ੀ ਕੈਮਰੇ ਲਈ ਹੋਵੇਗਾ। ਡਿਵਾਈਸ ਦੇ ਹੇਠਲੇ ਪਾਸੇ ਇੱਕ ਸਪੀਕਰ ਗ੍ਰਿਲ, ਮਾਈਕ੍ਰੋਫੋਨ, USB ਟਾਈਪ-ਸੀ ਪੋਰਟ ਅਤੇ ਇੱਕ ਸਿਮ ਕਾਰਡ ਸਲਾਟ ਹੋਵੇਗਾ। (motorola india ) ਇਸਦੇ ਨਾਲ ਹੀ Motorola Edge 40 Neo ਵਿੱਚ ਫੁੱਲ HD+Resolution ਅਤੇ 144Hz ਰਿਫ੍ਰੈਸ਼ ਦਰ ਦੇ ਨਾਲ 6.55-ਇੰਚ pOLED ਡਿਸਪਲੇ ਹੋਵੇਗਾ। ਇਸ ਤੋਂ ਇਲਾਵਾ Motorola Edge 40 Neo ਵਿੱਚ 12GB ਰੈਮ ਅਤੇ 256GB ਇੰਟਰਨਲ ਸਟੋਰੇਜ ਹੋਣ ਦੀ ਉਮੀਦ ਹੈ। ਇਸ ਵਿੱਚ 5,000mAh ਦੀ ਬੈਟਰੀ ਹੋ ਸਕਦੀ ਹੈ। ਜੇਕਰ ਕੀਮਤ ਦੀ ਗੱਲ ਕੀਤਾ ਜਾਵੇ, ਤਾਂ ਮਿਲੀ ਜਾਣਕਾਰੀ ਅਨੁਸਾਰ ਇਸ ਸਮਾਰਟਫੋਨ ਦੀ ਕੀਮਤ ਲਗਭਗ 35,900 ਰੁਪਏ ਹੋ ਸਕਦੀ ਹੈ।
Oppo Watch 4 Pro ਲਾਂਚ: Oppo ਨੇ ਆਪਣੇ ਨਵੇਂ ਸਮਾਰਟਫੋਨ Oppo Find N3 Flip ਦੇ ਨਾਲ ਆਪਣੀ ਨਵੀਂ ਸਮਾਰਟਵਾਚ Oppo Watch 4 Pro ਨੂੰ ਵੀ ਲਾਂਚ ਕਰ ਦਿੱਤਾ ਹੈ। ਇਸ ਵਾਚ 'ਚ 1.91 ਇੰਚ ਦਾ LTPO AMOLED ਡਿਸਪਲੇ ਹੈ। ਕੰਪਨੀ ਨੇ ਸਮਾਰਟਵਾਚ ਨੂੰ ਦੋ ਕਲਰ ਆਪਸ਼ਨ 'ਚ ਲਾਂਚ ਕੀਤਾ ਹੈ। Oppo ਵਾਚ 4 ਪ੍ਰੋ ਦੇ Silicone Strap ਦੀ ਕੀਮਤ ਲਗਭਗ 26,100 ਰੁਪਏ ਹੈ ਅਤੇ ਲੈਦਰ Strap ਮਾਡਲ ਦੀ ਕੀਮਤ ਲਗਭਗ 28,350 ਰੁਪਏ ਹੈ। ਇਸ ਸਮਾਰਟਵਾਚ ਲਈ ਪ੍ਰੀ-ਆਰਡਰ ਲਾਈਵ ਹੈ ਅਤੇ ਇਸਦੀ ਵਿਕਰੀ 8 ਸਤੰਬਰ ਨੂੰ ਕੰਪਨੀ ਦੀ ਵੈੱਬਸਾਈਟ 'ਤੇ ਸ਼ੁਰੂ ਹੋਵੇਗੀ। ਪ੍ਰੀ-ਆਰਡਰ ਕਰਨ ਵਾਲੇ ਗ੍ਰਾਹਕਾਂ ਨੂੰ ਲਗਭਗ 1,150 ਰੁਪਏ ਦੀ ਛੋਟ ਮਿਲੇਗੀ।