ਹੈਦਰਾਬਾਦ: ਭਾਰਤ 'ਚ Paytm, ਗੂਗਲ ਪੇ ਅਤੇ ਫੋਨ ਪੇ ਦਾ ਲੋਕ ਜ਼ਿਆਦਾ ਇਸਤੇਮਾਲ ਕਰਦੇ ਹਨ। ਇਹ ਦੇਸ਼ ਦੇ ਮੁੱਖ UPI ਐਪਾਂ 'ਚੋ ਇੱਕ ਹੈ। ਇਨ੍ਹਾਂ ਐਪਾਂ ਰਾਹੀ ਲੋਕ ਬਿੱਲ ਦਾ ਭੁਗਤਾਨ, ਗੈਸ, ਫਲਾਈਟ, Insurance ਅਤੇ ਮੋਬਾਇਲ ਰਿਚਾਰਜ਼ ਕਰ ਸਕਦੇ ਹਨ। ਇਸ ਦੌਰਾਨ ਹੁਣ UPI ਐਪ Paytm ਅਤੇ ਗੂਗਲ ਪੇ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਜੇਕਰ ਤੁਸੀਂ ਇਨ੍ਹਾਂ ਐਪਾਂ ਰਾਹੀ ਮੋਬਾਇਲ ਦਾ ਰਿਚਾਰਜ਼ ਕਰਦੇ ਹੋ, ਤਾਂ ਹੁਣ ਤੁਹਾਨੂੰ ਪਲੇਟਫਾਰਮ ਫੀਸ ਦੇਣੀ ਪਵੇਗੀ। ਇਸ ਅਪਡੇਟ ਦੇ ਆਉਣ ਤੋਂ ਬਾਅਦ ਤੁਹਾਨੂੰ ਮੋਬਾਇਲ ਰਿਚਾਰਜ਼ ਦੀ ਕੀਮਤ ਤੋਂ ਇਲਾਵਾ ਕੁਝ ਵਾਧੂ ਰੁਪਏ ਦਾ ਭੁਗਤਾਨ ਵੀ ਕਰਨਾ ਪਵੇਗਾ।
Paytm ਅਤੇ ਗੂਗਲ ਪੇ ਯੂਜ਼ਰਸ ਨੂੰ ਦੇਣੀ ਹੋਵੇਗੀ ਇੰਨੀ ਪਲੇਟਫਾਰਮ ਫੀਸ: ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਨੇ Paytm ਤੋਂ ਰਿਚਾਰਜ਼ ਕਰਦੇ ਸਮੇਂ ਲਈ ਜਾ ਰਹੀ ਪਲੇਟਫਾਰਮ ਫੀਸ ਦਾ ਸਕ੍ਰੀਨਸ਼ਾਰਟ ਸ਼ੇਅਰ ਕੀਤਾ ਹੈ। ਕੰਪਨੀ ਰਿਚਾਰਜ਼ ਪੈਕ ਦੇ ਹਿਸਾਬ ਨਾਲ ਅਲੱਗ-ਅਲੱਗ ਪਲੇਟਫਾਰਮ ਫੀਸ ਲੈ ਰਹੀ ਹੈ। ਇਹ ਚਾਰਜ਼ 1 ਰੁਪਏ ਤੋਂ ਲੈ ਕੇ ਭੁਗਤਾਨ ਦੇ ਹਿਸਾਬ ਨਾਲ 5 ਤੋਂ 6 ਰੁਪਏ ਤੱਕ ਜਾਂਦਾ ਹੈ। ਜੇਕਰ ਤੁਸੀਂ Airtel 'ਤੇ 2,999 ਰੁਪਏ ਦਾ ਰਿਚਾਰਜ਼ ਸਾਲ ਭਰ ਲਈ ਕਰਵਾਉਦੇ ਹੋ, ਤਾਂ ਕੰਪਨੀ ਤੁਹਾਡੇ ਤੋਂ 5 ਰੁਪਏ ਪਲੇਟਫਾਰਮ ਫੀਸ ਲਵੇਗੀ। ਇੱਕ ਰਿਪੋਰਟ ਅਨੁਸਾਰ, ਗੂਗਲ ਪੇ ਨੇ ਫੀਸ ਲੈਣਾ ਸ਼ੁਰੂ ਵੀ ਕਰ ਦਿੱਤਾ ਹੈ। ਕੰਪਨੀ 749 ਰੁਪਏ ਦੇ ਪਲੈਨ 'ਤੇ 3 ਰੁਪਏ ਪਲੇਟਫਾਰਮ ਫੀਸ ਲੈ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਫੀਸ UPI ਐਪਾਂ ਦੀਆਂ ਸੁਵਿਧਾਵਾਂ ਦੇ ਬਦਲੇ ਕੰਪਨੀ ਲੈ ਰਹੀ ਹੈ।
ਫੋਨ ਪੇ ਪਹਿਲਾ ਤੋਂ ਹੀ ਲੈਂਦਾ ਹੈ ਪਲੇਟਫਾਰਮ ਫੀਸ: ਫੋਨ ਪੇ ਪਹਿਲਾ ਤੋਂ ਹੀ ਆਪਣੇ ਯੂਜ਼ਰਸ ਤੋਂ ਪਲੇਟਫਾਰਮ ਫੀਸ ਲੈਂਦਾ ਹੈ। ਹੁਣ ਗੂਗਲ ਪੇ ਅਤੇ Paytm ਨੇ ਵੀ ਫੋਨ ਪੇ ਦੇ ਰਾਹ 'ਤੇ ਚਲਣਾ ਸ਼ੁਰੂ ਕਰ ਦਿੱਤਾ ਹੈ। ਫੋਨ ਪੇ ਲੰਬੇ ਸਮੇਂ ਤੋਂ ਮੋਬਾਇਲ ਰਿਚਾਰਜ਼ 'ਤੇ ਪਲੇਟਫਾਰਮ ਫੀਸ ਲੈ ਰਿਹਾ ਹੈ, ਜਿਸ ਕਰਕੇ ਜ਼ਿਆਦਾਤਰ ਯੂਜ਼ਰਸ ਗੂਗਲ ਪੇ ਅਤੇ Paytm ਰਾਹੀ ਰਿਚਾਰਜ਼ ਕਰਨਾ ਪਸੰਦ ਕਰਦੇ ਹਨ, ਪਰ ਹੁਣ ਇਨ੍ਹਾਂ ਐਪਾਂ ਨੇ ਵੀ ਪਲੇਟਫਾਰਮ ਫੀਸ ਲੈਣੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਗੂਗਲ ਪੇ ਅਤੇ Paytm ਸਿਰਫ਼ ਮੋਬਾਇਲ ਰਿਚਾਰਜ਼ 'ਤੇ ਪਲੇਟਫਾਰਮ ਫੀਸ ਲੈ ਰਿਹਾ ਹੈ ਅਤੇ ਬਿੱਲ ਦਾ ਭੁਗਤਾਨ ਫ੍ਰੀ ਹੀ ਰਹੇਗਾ। ਕੰਪਨੀ ਆਉਣ ਵਾਲੇ ਸਮੇਂ 'ਚ ਇਸ ਲਈ ਵੀ ਕੁਝ ਪਲੇਟਫਾਰਮ ਫੀਸ ਲੈਣਾ ਸ਼ੁਰੂ ਕਰ ਸਕਦੀ ਹੈ।