ਹੈਦਰਾਬਾਦ: ਮੇਟਾ ਦੇ ਨਵੇਂ ਪਲੇਟਫਾਰਮ ਥ੍ਰੈਡਸ ਦਾ ਇਸਤੇਮਾਲ ਹੁਣ ਤੁਸੀਂ ਵੈੱਬ ਵਰਜ਼ਨ ਦੇ ਨਾਲ ਕਰ ਸਕੋਗੇ। ਮੀਡੀਆ ਰਿਪੋਰਟਸ ਦੀ ਮੰਨੀਏ, ਤਾਂ ਮੇਟਾ ਵੱਲੋ ਯੂਜ਼ਰਸ ਲਈ ਥ੍ਰੈਡਸ ਦੇ ਵੈੱਬ ਵਰਜ਼ਨ ਨੂੰ ਅਗਲੇ ਹਫ਼ਤੇ ਲਾਂਚ ਕੀਤਾ ਜਾ ਰਿਹਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮੇਟਾ ਟੈਕਸਟ ਪਲੇਟਫਾਰਮ ਥ੍ਰੈਡਸ ਲਈ ਅਗਲੇ ਹਫ਼ਤੇ ਦੀ ਸ਼ੁਰੂਆਤ ਵਿੱਚ ਹੀ ਵੈੱਬ ਵਰਜ਼ਨ ਲਾਂਚ ਕਰ ਸਕਦਾ ਹੈ।
ਅਜੇ ਸਿਰਫ਼ ਪੀਸੀ 'ਤੇ ਥ੍ਰੈਡਸ ਪੋਸਟਾਂ ਕਰ ਸਕਦੇ ਹੋ ਓਪਨ: ਥ੍ਰੈਡਸ ਦਾ ਇਸਤੇਮਾਲ ਅਜੇ ਸਿਰਫ਼ ਐਂਡਰਾਈਡ ਅਤੇ IOS ਯੂਜ਼ਰਸ ਕਰ ਸਕਦੇ ਹਨ। ਪੀਸੀ 'ਤੇ ਥ੍ਰੈਡਸ ਦੀ ਗੱਲ ਕਰੀਏ, ਤਾਂ ਯੂਜ਼ਰਸ ਨੂੰ ਵਰਤਮਾਨ ਵਿੱਚ ਵੈੱਬ 'ਤੇ ਕੁਝ ਥ੍ਰੈਡਸ ਪੋਸਟਾਂ ਓਪਨ ਕਰਨ ਦੀ ਸੁਵਿਧਾ ਮਿਲਦੀ ਹੈ। ਪੀਸੀ 'ਤੇ ਥ੍ਰੈਡਸ ਨੂੰ ਅਕਸੈਸ ਕਰਨ ਦੀ ਸੁਵਿਧਾ ਅਜੇ ਉਪਲਬਧ ਨਹੀਂ ਹੈ। ਅਜੇ ਤੱਕ ਥ੍ਰੈ਼ਡਸ ਨੂੰ ਮੋਬਾਇਲ ਯੂਜ਼ਰਸ ਲਈ ਡਿਜ਼ਾਈਨ ਕੀਤਾ ਗਿਆ ਹੈ।
ਇੰਸਟਾਗ੍ਰਾਮ ਹੈੱਡ ਨੇ ਥ੍ਰੈਡਸ ਐਪ ਦੇ ਵੈੱਬ ਵਰਜ਼ਨ ਦੀ ਦਿੱਤੀ ਜਾਣਕਾਰੀ: ਬੀਤੇ ਹਫ਼ਤੇ ਹੀ ਇੰਸਟਾਗ੍ਰਾਮ ਹੈੱਡ Adam Mosseri ਨੇ ਵੀ ਥ੍ਰੈਡਸ ਦੇ ਵੈੱਬ ਵਜ਼ਰਨ ਨੂੰ ਲਿਆਉਣ ਦੀ ਗੱਲ ਕਹੀ ਸੀ। Adam Mosseri ਨੇ ਦੱਸਿਆ ਸੀ ਕਿ ਥ੍ਰੈਡਸ ਦਾ ਵੈੱਬ ਵਰਜ਼ਨ ਟੈਸਟਿੰਗ ਪੜਾਅ 'ਤੇ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਥ੍ਰੈਡਸ ਦਾ ਵੈੱਬ ਵਰਜ਼ਨ 1 ਤੋਂ 2 ਹਫ਼ਤੇ ਵਿੱਚ ਲਿਆਂਦਾ ਜਾ ਸਕਦਾ ਹੈ। ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਥ੍ਰੈਡਸ ਐਪ ਦਾ ਵੈੱਬ ਵਰਜ਼ਨ ਅਗਲੇ ਹਫ਼ਤੇ ਲਿਆਂਦਾ ਜਾ ਸਕਦਾ ਹੈ।
X ਨੂੰ ਟੱਕਰ ਦੇਣ ਲਈ ਲਾਂਚ ਕੀਤਾ ਗਿਆ ਸੀ ਥ੍ਰੈਡਸ ਐਪ: ਮੇਟਾ ਨੇ ਥ੍ਰੈਡਸ ਐਪ ਨੂੰ 5 ਜੁਲਾਈ ਨੂੰ ਲਾਂਚ ਕੀਤਾ ਸੀ। ਮੇਟਾ ਨੇ ਥ੍ਰੈਡਸ ਨੂੰ X ਨੂੰ ਟੱਕਰ ਦੇਣ ਲਈ ਪੇਸ਼ ਕੀਤਾ ਸੀ। ਥ੍ਰੈਡਸ ਐਪ ਨੂੰ ਸ਼ੁਰੂਆਤ 'ਚ ਕਾਫ਼ੀ ਪਸੰਦ ਕੀਤਾ ਗਿਆ ਸੀ। ਲਾਂਚਿੰਗ ਦੇ ਪੰਜ ਦਿਨਾਂ ਵਿੱਚ ਹੀ ਥ੍ਰੈਡਸ ਦੇ ਐਕਟਿਵ ਯੂਜ਼ਰਸ ਦਾ ਅੰਕੜਾ 100 ਮਿਲੀਅਨ ਪਾਰ ਪਹੁੰਚ ਗਿਆ ਸੀ। ਹਾਲਾਂਕਿ ਹੁਣ ਥ੍ਰੈਡਸ ਦੇ ਐਕਟਿਵ ਯੂਜ਼ਰਸ ਦੀ ਗਿਣਤੀ 'ਚ ਕਮੀ ਆ ਗਈ ਹੈ। ਜਿਸ ਕਰਕੇ ਮੇਟਾ ਥ੍ਰੈਡਸ ਦਾ ਯੂਜ਼ਰਬੇਸ ਵਧਾਉਣ ਲਈ ਲਗਾਤਾਰ ਇਸ ਐਪ ਨੂੰ ਅਪਡੇਟ ਕਰ ਰਿਹਾ ਹੈ।