ਹੈਦਰਾਬਾਦ: ਮੇਟਾ ਜਨਵਰੀ ਤੋਂ ਟਵਿੱਟਰ ਦੇ ਪ੍ਰਤੀਯੋਗੀ ਐਪ 'ਤੇ ਕੰਮ ਕਰ ਰਹੀ ਸੀ। ਹੁਣ ਲੱਗਦਾ ਹੈ ਕਿ ਇਸ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਜਲਦ ਹੀ ਇਸ ਐਪ ਨੂੰ ਲਾਂਚ ਕੀਤਾ ਜਾ ਸਕਦਾ ਹੈ। ਟਿਪਸਟਰ ਅਭਿਸ਼ੇਕ ਯਾਦਵ ਦੇ ਮੁਤਾਬਕ ਕੰਪਨੀ ਇਸ ਐਪ ਨੂੰ 6 ਜੁਲਾਈ ਨੂੰ ਲਾਂਚ ਕਰ ਸਕਦੀ ਹੈ। ਥ੍ਰੈਡਸ ਐਪ ਨੂੰ ਮੈਟਾ ਦੁਆਰਾ ਐਪ ਸਟੋਰ ਵਿੱਚ ਸੂਚੀਬੱਧ ਕੀਤਾ ਗਿਆ ਹੈ। ਜਿੱਥੇ ਇਸਦੀ ਲਾਂਚ ਮਿਤੀ 6 ਜੁਲਾਈ ਦੱਸੀ ਗਈ ਹੈ। ਇਹ ਐਪ ਟਵਿੱਟਰ ਦੀ ਤਰ੍ਹਾਂ ਹੀ ਹੈ। ਜਿਸ 'ਚ ਤੁਸੀਂ ਟਵੀਟ, ਰੀ-ਟਵੀਟ, ਲਾਈਕ, ਸ਼ੇਅਰ, ਕਮੈਂਟ ਆਦਿ ਕਰ ਸਕਦੇ ਹੋ। ਐਪ ਬਾਰੇ ਪੂਰੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ ਕਿ ਇਹ ਵੈਰੀਫਿਕੇਸ਼ਨ ਲਈ ਪੈਸੇ ਵੀ ਲਵੇਗੀ ਜਾਂ ਨਹੀਂ।
-
Twitter rival app Threads from Instagram is expected to launch on 6 July, 2023.#Twitter #Threads #Instagram pic.twitter.com/3LfOWnhWw2
— Abhishek Yadav (@yabhishekhd) July 4, 2023 " class="align-text-top noRightClick twitterSection" data="
">Twitter rival app Threads from Instagram is expected to launch on 6 July, 2023.#Twitter #Threads #Instagram pic.twitter.com/3LfOWnhWw2
— Abhishek Yadav (@yabhishekhd) July 4, 2023Twitter rival app Threads from Instagram is expected to launch on 6 July, 2023.#Twitter #Threads #Instagram pic.twitter.com/3LfOWnhWw2
— Abhishek Yadav (@yabhishekhd) July 4, 2023
ਟਵਿਟਰ ਤੋਂ ਬਾਅਦ ਮੇਟਾ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਲਈ ਪੇਡ ਵੈਰੀਫਿਕੇਸ਼ਨ ਸੇਵਾ ਲਿਆਂਦੀ ਸੀ: ਦਰਅਸਲ, ਟਵਿਟਰ ਤੋਂ ਬਾਅਦ ਮੇਟਾ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਲਈ ਪੇਡ ਵੈਰੀਫਿਕੇਸ਼ਨ ਸੇਵਾ ਲਿਆਂਦੀ ਸੀ ਅਤੇ ਇਹ ਸੇਵਾਵਾਂ ਭਾਰਤ ਵਿੱਚ ਵੀ ਲਾਈਵ ਹੋ ਗਈਆਂ ਹਨ। ਅਜਿਹੇ 'ਚ ਸੰਭਵ ਹੈ ਕਿ ਕੰਪਨੀ ਨਵੀਂ ਐਪ 'ਚ ਵੀ ਕੁਝ ਅਜਿਹਾ ਹੀ ਫੀਚਰ ਦੇਵੇਗੀ।
ਥ੍ਰੈਡਸ ਐਪ ਨੂੰ ਇਸ ਤਰ੍ਹਾਂ ਕੀਤਾ ਜਾ ਸਕਦੈ ਲੌਗਇਨ: ਥ੍ਰੈਡਸ ਐਪ ਨੂੰ ਯੂਜ਼ਰਸ ਆਪਣੀ ਇੰਸਟਾਗ੍ਰਾਮ ਆਈਡੀ ਦੀ ਮਦਦ ਨਾਲ ਲੌਗਇਨ ਕਰ ਸਕਣਗੇ। ਯਾਨੀ ਤੁਹਾਨੂੰ ਨਵੇਂ ਅਕਾਊਟ ਦੀ ਲੋੜ ਨਹੀਂ ਪਵੇਗੀ। ਇਸਦੇ ਨਾਲ ਹੀ ਇਹ ਐਪ ਤੁਹਾਨੂੰ ਉਨ੍ਹਾਂ ਲੋਕਾਂ ਨੂੰ ਫਾਲੋ ਕਰਨ ਦਾ ਵਿਕਲਪ ਦੇਵੇਗੀ ਜੋ ਇੰਸਟਾਗ੍ਰਾਮ ਅਤੇ ਥ੍ਰੈਡਸ ਦੋਵਾਂ 'ਤੇ ਹਨ, ਜਿਸਦਾ ਮਤਲਬ ਹੈ ਕਿ ਤੁਸੀਂ ਇੱਥੇ ਆਪਣੇ ਇੰਸਟਾਗ੍ਰਾਮ ਦੋਸਤਾਂ ਨਾਲ ਆਸਾਨੀ ਨਾਲ ਜੁੜ ਸਕੋਗੇ।
- Long Video On Twitter: ਟਵਿੱਟਰ ਜਲਦ ਹੀ ਯੂਜ਼ਰਸ ਨੂੰ 3 ਘੰਟਿਆਂ ਤੋਂ ਵੱਧ ਦੇ ਵੀਡੀਓ ਅਪਲੋਡ ਕਰਨ ਦੀ ਦੇਵੇਗਾ ਸੁਵਿਧਾ
- 1TB Space In Realme: 1TB ਇੰਟਰਨਲ ਸਪੇਸ ਨਾਲ ਕ੍ਰਾਂਤੀ ਲਿਆਉਣ ਲਈ ਤਿਆਰ Realme ਦਾ Narjo 60 ਸੀਰੀਜ਼ 5G
- WhatsApp Bad Accounts: ਭਾਰਤ 'ਚ 65 ਲੱਖ ਤੋਂ ਵੱਧ 'ਬੈੱਡ ਅਕਾਊਂਟ' WhatsApp ਨੇ ਮਈ 'ਚ ਕੀਤੇ ਬੰਦ , ਜਾਣੋ ਕੀ ਹੈ ਮਾਮਲਾ
ਸਾਬਕਾ ਸੀਈਓ ਵੀ ਟਵਿਟਰ ਨੂੰ ਦੇ ਰਹੇ ਟੱਕਰ: ਮੇਟਾ ਨਾ ਸਿਰਫ ਟਵਿੱਟਰ ਨਾਲ ਮੁਕਾਬਲਾ ਕਰਨ ਜਾ ਰਿਹਾ ਹੈ, ਸਗੋਂ ਕੰਪਨੀ ਦੇ ਸਾਬਕਾ ਸੀਈਓ ਜੈਕ ਡੋਰਸੀ ਵੀ ਬਲੂਸਕੀ ਦੇ ਜ਼ਰੀਏ ਟਵਿਟਰ ਨੂੰ ਚੁਣੌਤੀ ਦੇ ਰਹੇ ਹਨ। ਹਾਲ ਹੀ ਵਿੱਚ ਮਸਕ ਦੁਆਰਾ ਪਲੇਟਫਾਰਮ 'ਤੇ ਲਗਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਲੋਕ ਟਵਿੱਟਰ ਛੱਡ ਕੇ ਬਲੂਸਕੀ ਵੱਲ ਵਧ ਰਹੇ ਹਨ। ਐਪ ਨੂੰ ਅਚਾਨਕ ਇੰਨਾ ਜ਼ਿਆਦਾ ਟ੍ਰੈਫਿਕ ਮਿਲ ਗਿਆ ਕਿ ਇਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਨਵੇਂ ਲੌਗਇਨ ਬੰਦ ਹੋ ਗਏ। ਇਸ ਤੋਂ ਬਾਅਦ ਕੰਪਨੀ ਨੇ ਇਕ ਬਿਆਨ ਜਾਰੀ ਕਰ ਕੇ ਲੋਕਾਂ ਨੂੰ ਦੱਸਿਆ ਕਿ ਐਪ 'ਚ ਜ਼ਿਆਦਾ ਟ੍ਰੈਫਿਕ ਹੋਣ ਕਾਰਨ ਇਹ ਡਾਊਨ ਹੋ ਗਿਆ ਹੈ, ਜਿਸ ਨੂੰ ਜਲਦ ਠੀਕ ਕਰ ਦਿੱਤਾ ਜਾਵੇਗਾ।