ਸਿਓਲ: ਦੱਖਣੀ ਕੋਰੀਆ ਦੀ ਤਕਨੀਕੀ ਦਿੱਗਜ਼ ਕੰਪਨੀ ਐਲਜੀ ਨੇ ਕਿਹਾ ਹੈ ਕਿ ਇਸ ਆਰਟੀਫੀਸ਼ੀਅਲ ਹਿਊਮਨ ਦਾ ਨਾਂਅ 'ਰਿਐਹ ਕੀਮ' ਹੈ, ਜਿਸ ਦੁਆਰਾ ਸੋਮਵਾਰ ਨੂੰ ਡਿਜ਼ੀਟਲ ਆਯੋਜਿਤ ਹੋ ਰਹੇ ਪ੍ਰੋਗਰਾਮ ਸੀਈਐਸ ਦੌਰਾਨ ਕੰਪਨੀ ਦੇ ਪ੍ਰੈਸ-ਇਵੈਂਟ ਦੌਰਾਨ ਤਿੰਨ ਮਿੰਟ ਦੀ ਇੱਕ ਪੇਸ਼ਕਾਰੀ ਕੀਤੀ ਜਾਵੇਗੀ।
ਐਲਜੀ ਨੇ ਇਸ ਵਰਚੂਅਲ ਇਨਸਾਨ ਨੂੰ ਇੱਕ ਸਾਲਾਂ ਮਹਿਲਾ ਮਿਊਜੀਸ਼ੀਅਨ ਦੇ ਤੌਰ ’ਤੇ ਡਿਜ਼ਾਇਨ ਕੀਤਾ ਗਿਆ ਹੈ। ਯੋਨਹਾਪ ਸਮਾਚਾਰ ਏਜੰਸੀ ਮੁਤਾਬਕ, ਇੰਸਟਾਗ੍ਰਾਮ ’ਤੇ ਇਸ ਦੇ ਹੁਣ ਤੋਂ ਹੀ 5,000 ਤੋਂ ਜ਼ਿਆਦਾ ਫਾਲੋਅਰਜ਼ ਹੋ ਗਏ ਹਨ।
ਐਲਜੀ ਨੇ ਕਿਹਾ ਇਸ ਵਰਚੂਅਲ ਹਿਊਮਨ ਦੇ ਨਾਮ 'ਰਿਐਹ' ਦਾ ਭਾਵ 'ਭਵਿੱਖ ਦਾ ਬੱਚਾ' ਹੈ। ਹਾਲਾਂਕਿ ਕਿ ਕੰਪਨੀ ਨੇ ਹਾਲੇ ਅਜਿਹਾ ਸਪੱਸ਼ਟ ਨਹੀ ਕੀਤਾ ਹੈ ਕਿ ਇਸ ਸ਼ੋਅ ਦੌਰਾਨ ਰਿਐਹ ਕੁਝ ਬੋਲੇਗੀ ਜਾਂ ਨਹੀਂ ਅਤੇ ਕੰਪਨੀ ਕਿਸ ਤਰ੍ਹਾਂ ਆਪਣਾ ਆਧੁਨਿਕ ਏਆਈ ਸਿਸਟਮ ਦਾ ਇਸਤੇਮਾਲ ਕਰੇਗੀ। ਪਰ, ਇਸ ਗੱਲ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਰਿਐਹ ਕੀਮ ਸ਼ੋਅ ਦੌਰਾਨ ਲੋਕਾਂ ਨਾਲ ਕੋਈ ਗੱਲਬਾਤ ਨਹੀਂ ਕਰੇਗੀ।
ਇਨਪੁੱਟ-ਆਈਏਐਨਐਸ