ETV Bharat / science-and-technology

Johnson & Johnson: ਟੈਲਕਮ ਪਾਊਡਰ ਦੇ ਕਰਕੇ ਕੈਂਸਰ ਦੇ ਦਾਅਵਿਆਂ ਦਾ ਨਿਪਟਾਰਾ ਕਰਨ ਲਈ ਜੌਨਸਨ ਐਂਡ ਜੌਨਸਨ 890 ਕਰੋੜ ਡਾਲਰ ਦੇਣ ਲਈ ਤਿਆਰ

ਬੇਬੀ ਟੈਲਕਮ ਪਾਊਡਰ ਕੈਂਸਰ ਦਾ ਕਾਰਨ ਬਣਦਾ ਹੈ ਦੇ ਦਾਅਵਿਆ ਦਾ ਨਿਪਟਾਰਾ ਕਰਨ ਲਈ ਜਾਨਸਨ $8.9 ਬਿਲੀਅਨ ਖਰਚ ਕਰਨ ਲਈ ਤਿਆਰ ਹੈ।

Johnson & Johnson
Johnson & Johnson
author img

By

Published : Apr 5, 2023, 2:34 PM IST

ਨਿਊ ਬਰੰਜ਼ਵਿਕ (ਕੈਨੇਡਾ): ਬੇਬੀ ਉਤਪਾਦਾਂ ਦੀ ਦੁਨੀਆ ਦੀ ਸਭ ਤੋਂ ਵੱਡੀ ਨਿਰਮਾਤਾ ਕੰਪਨੀ ਜੌਨਸਨ ਐਂਡ ਜੌਨਸਨ ਨੇ ਹਾਲ ਹੀ ਵਿੱਚ ਪ੍ਰਸਤਾਵ ਦਿੱਤਾ ਹੈ ਕਿ ਉਹ ਬੱਚਿਆਂ ਦੇ ਟੈਲਕਮ ਪਾਊਡਰ ਦੇ ਕੈਂਸਰ ਦਾ ਕਾਰਨ ਬਣਦੇ ਦਾਅਵਿਆਂ ਦਾ ਨਿਪਟਾਰਾ ਕਰਨ ਲਈ $8.9 ਬਿਲੀਅਨ ਖਰਚ ਕਰਨ ਲਈ ਤਿਆਰ ਹੈ। ਬੇਬੀ ਪਾਊਡਰ ਨਿਰਮਾਤਾ ਜੌਨਸਨ ਐਂਡ ਜੌਨਸਨ ਦਾ ਨਿਊ ਜਰਸੀ ਵਿੱਚ ਹੈੱਡਕੁਆਰਟਰ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਦੇ ਪ੍ਰਸਤਾਵ ਨੂੰ ਦਿਵਾਲੀਆ ਅਦਾਲਤ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸਵੀਕਾਰ ਕੀਤਾ ਜਾ ਸਕਦਾ ਹੈ।

ਜੌਨਸਨ ਐਂਡ ਜੌਨਸਨ ਦੇ ਖਿਲਾਫ ਹਜ਼ਾਰਾਂ ਮੁਕੱਦਮੇ ਪੈਂਡਿੰਗ: ਇਨ੍ਹਾਂ ਪੈਸਿਆ ਨਾਲ ਕਾਸਮੈਟਿਕ ਪਾਊਡਰ ਨਾਲ ਸਬੰਧਤ ਪਟੀਸ਼ਨ ਦੇ ਸਾਰੇ ਦਾਅਵਿਆਂ ਦਾ ਨਿਪਟਾਰਾ ਕੀਤਾ ਜਾਵੇਗਾ। ਅਮਰੀਕਾ ਵਿੱਚ ਜੌਨਸਨ ਐਂਡ ਜੌਨਸਨ ਦੁਆਰਾ $9 ਬਿਲੀਅਨ ਦਾ ਇਹ ਭੁਗਤਾਨ ਕਿਸੇ ਉਤਪਾਦ ਦੀ ਦੇਣਦਾਰੀ ਨਿਪਟਾਰੇ ਨਾਲ ਸਬੰਧਤ ਸਭ ਤੋਂ ਵੱਡਾ ਮਾਮਲਾ ਸਾਬਤ ਹੋ ਸਕਦਾ ਹੈ। ਬੇਬੀ ਟੈਲਕਮ ਪਾਊਡਰ ਨੂੰ ਲੈ ਕੇ ਜੌਨਸਨ ਐਂਡ ਜੌਨਸਨ ਦੇ ਖਿਲਾਫ ਹਜ਼ਾਰਾਂ ਮੁਕੱਦਮੇ ਪੈਂਡਿੰਗ ਹਨ। ਇਲਜ਼ਾਮ ਲਗਾਇਆ ਗਿਆ ਹੈ ਕਿ ਜਾਨਸਨ ਦੇ ਬੇਬੀ ਟੈਲਕਮ ਪਾਊਡਰ ਦੀ ਵਰਤੋਂ ਕਰਨ ਨਾਲ ਬੱਚਿਆਂ ਵਿੱਚ ਕੈਂਸਰ ਹੁੰਦਾ ਹੈ।

ਭਾਰਤ ਵਿੱਚ ਬੰਬਈ ਹਾਈ ਕੋਰਟ ਨੇ ਜੌਨਸਨ ਐਂਡ ਜੌਨਸਨ ਕੰਪਨੀ ਨੂੰ ਇਜਾਜ਼ਤ ਦੇ ਦਿੱਤੀ ਹੈ, ਜੋ ਬੇਬੀ ਪਾਊਡਰ ਕਾਰਨ ਕੈਂਸਰ ਪੈਦਾ ਕਰਨ ਲਈ ਅਮਰੀਕਾ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਜੁਰਮਾਨਾ ਅਦਾ ਕਰ ਰਹੀ ਹੈ, ਪਰ ਇਸਦੀ ਵਿਕਰੀ 'ਤੇ ਪਾਬੰਦੀ ਜਾਰੀ ਹੈ। ਕੋਲਕਾਤਾ ਦੀ ਸਰਕਾਰੀ ਪ੍ਰਯੋਗਸ਼ਾਲਾ ਨੇ ਕੰਪਨੀ ਦੇ ਪਾਊਡਰ ਦੀ ਪੀਐਚ ਮੁੱਲ ਸੁਰੱਖਿਅਤ ਸੀਮਾ ਤੋਂ ਵੱਧ ਦੀ ਜਾਂਚ ਕੀਤੀ। ਜਿਸ 'ਤੇ ਮਹਾਰਾਸ਼ਟਰ ਸਰਕਾਰ ਨੇ ਪਿਛਲੇ ਸਾਲ ਸਤੰਬਰ ਵਿੱਚ ਜੌਨਸਨ ਕੰਪਨੀ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ ਅਤੇ ਉਤਪਾਦਨ ਬੰਦ ਕਰ ਦਿੱਤਾ ਸੀ। ਹਾਈ ਕੋਰਟ ਨੇ ਇਹ ਹੁਕਮ ਕੰਪਨੀ ਵੱਲੋਂ ਇਸ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਦਿੱਤੇ ਸਨ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜੌਨਸਨ ਐਂਡ ਜੌਨਸਨ ਦੇ ਬੇਬੀ ਪਾਊਡਰ 'ਤੇ ਕੈਂਸਰ ਹੋਣ ਦਾ ਦੋਸ਼ ਲੱਗਾ ਹੈ। ਜਾਨਸਨ ਨੇ ਇਸ ਇਲਜ਼ਾਮ ਖਿਲਾਫ ਲੰਬੀ ਕਾਨੂੰਨੀ ਲੜਾਈ ਵੀ ਲੜੀ ਹੈ। ਇਸ ਕਾਰਨ ਜਾਨਸਨ ਬੇਬੀ ਪਾਊਡਰ ਉਤਪਾਦਾਂ ਦੀ ਮੰਗ ਵਿੱਚ ਵੀ ਕਮੀ ਆਈ ਹੈ। ਜੌਨਸਨ ਐਂਡ ਜਾਨਸਨ ਨੇ ਪਿਛਲੇ ਸਾਲ ਅਗਸਤ 'ਚ ਕਿਹਾ ਸੀ ਕਿ ਉਹ ਸਾਲ 2023 ਤੋਂ ਬੇਬੀ ਪਾਊਡਰ ਦਾ ਉਤਪਾਦਨ ਬੰਦ ਕਰ ਦੇਵੇਗੀ। ਪਿਛਲੇ ਸਾਲ ਅਗਸਤ-ਸਤੰਬਰ ਵਿੱਚ ਦਿ ਗਾਰਡੀਅਨ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਯੂਐਸ ਡਰੱਗ ਕੰਟਰੋਲ ਏਜੰਸੀ ਦੁਆਰਾ ਕੀਤੀ ਗਈ ਜਾਂਚ ਵਿੱਚ ਜੌਨਸਨ ਦੇ ਬੇਬੀ ਪਾਊਡਰ ਦੇ ਇੱਕ ਨਮੂਨੇ ਵਿੱਚ ਕਾਰਸੀਨੋਜਨਿਕ ਕ੍ਰਾਈਸੋਟਾਈਲ ਫਾਈਬਰ ਮਿਲੇ ਸੀ, ਜੋ ਕੈਂਸਰ ਦਾ ਕਾਰਨ ਬਣਦੇ ਹਨ।

ਇਹ ਵੀ ਪੜ੍ਹੋ:-Amazon layoffs: ਐਮਾਜ਼ਾਨ 'ਚ ਨਹੀਂ ਰੁਕ ਰਹੀ ਛਾਂਟੀ, ਗੇਮਿੰਗ ਜ਼ੋਨ ਤੋਂ 100 ਕਰਮਚਾਰੀਆਂ ਨੂੰ ਕੱਢਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.