ਨਵੀਂ ਦਿੱਲੀ: ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਦਾਅਵਿਆਂ ਦੀ ਜਾਂਚ ਕਰੇਗੀ ਕਿ ਜਦੋਂ ਫੋਨ ਵਰਤੋਂ ਵਿੱਚ ਨਹੀਂ ਸੀ ਤਾਂ ਵਟਸਐਪ ਨੇ ਸਮਾਰਟਫੋਨ ਯੂਜ਼ਰਸ ਦੇ ਮਾਈਕ੍ਰੋਫੋਨ ਤੱਕ ਪਹੁੰਚ ਕਿਵੇਂ ਕੀਤੀ ਸੀ।
-
This is an unacceptable breach n violation of #Privacy
— Rajeev Chandrasekhar 🇮🇳 (@Rajeev_GoI) May 10, 2023 " class="align-text-top noRightClick twitterSection" data="
We will be examinig this immdtly and will act on any violation of privacy even as new Digital Personal Data protection bill #DPDP is being readied.@GoI_MeitY @_DigitalIndia https://t.co/vtFrST4bKP
">This is an unacceptable breach n violation of #Privacy
— Rajeev Chandrasekhar 🇮🇳 (@Rajeev_GoI) May 10, 2023
We will be examinig this immdtly and will act on any violation of privacy even as new Digital Personal Data protection bill #DPDP is being readied.@GoI_MeitY @_DigitalIndia https://t.co/vtFrST4bKPThis is an unacceptable breach n violation of #Privacy
— Rajeev Chandrasekhar 🇮🇳 (@Rajeev_GoI) May 10, 2023
We will be examinig this immdtly and will act on any violation of privacy even as new Digital Personal Data protection bill #DPDP is being readied.@GoI_MeitY @_DigitalIndia https://t.co/vtFrST4bKP
ਟਵੀਟ ਵਿੱਚ ਦਿੱਤੀ ਜਾਣਕਾਰੀ: ਇੱਕ ਟਵੀਟ ਵਿੱਚ ਮੰਤਰੀ ਨੇ ਕਿਹਾ ਕਿ ਸਰਕਾਰ ਪ੍ਰਾਇਵੇਸੀ ਦੀ ਉਲੰਘਣਾਵਾਂ ਦੀ ਜਾਂਚ ਕਰੇਗੀ, ਦੂਜੇ ਪਾਸੇ ਇੱਕ ਨਵਾਂ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ ਬਿੱਲ ਤਿਆਰ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਇਹ ਦਾਅਵਾ ਕੀਤਾ ਗਿਆ ਕਿ ਵਟਸਐਪ ਨੇ ਇੱਕ ਯੂਜ਼ਰ ਦੇ ਮਾਈਕ੍ਰੋਫੋਨ ਨੂੰ ਉਸ ਸਮੇਂ ਐਕਸੈਸ ਕੀਤਾ ਜਦੋਂ ਉਹ ਸੌਂ ਰਿਹਾ ਸੀ।
ਸਰਕਾਰ ਜਲਦ ਕਰੇਗੀ ਜਾਂਚ: ਟਵਿੱਟਰ ਦੇ ਇੰਜੀਨੀਅਰਿੰਗ ਨਿਰਦੇਸ਼ਕ ਫੌਦ ਡਾਬੀਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਜਦੋਂ ਮੈਂ ਸੌਂ ਰਿਹਾ ਸੀ ਅਤੇ ਸਵੇਰੇ 6 ਵਜੇ ਉੱਠਿਆ ਤਾਂ WhatsApp ਬੈਕਗ੍ਰਾਉਂਡ ਵਿੱਚ ਮਾਈਕ੍ਰੋਫੋਨ ਦੀ ਵਰਤੋਂ ਕਰ ਰਿਹਾ ਸੀ। ਦਾਬੀਰੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਚੰਦਰਸ਼ੇਖਰ ਨੇ ਕਿਹਾ ਕਿ ਇਹ ਅਸਵੀਕਾਰਨਯੋਗ ਅਤੇ ਨਿੱਜਤਾ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਨਵਾਂ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਬਿੱਲ ਤਿਆਰ ਕੀਤਾ ਜਾ ਰਿਹਾ ਹੈ, ਪਰ ਅਸੀਂ ਤੁਰੰਤ ਇਸ ਦੀ ਜਾਂਚ ਕਰਾਂਗੇ ਅਤੇ ਇਸ ਮਾਮਲੇ 'ਤੇ ਕਾਰਵਾਈ ਕਰਾਂਗੇ।
ਟਵੀਟ ਹੋਇਆ ਵਾਇਰਲ: ਦਾਬੀਰੀ ਦਾ ਟਵੀਟ ਵਾਇਰਲ ਹੋ ਗਿਆ ਹੈ। ਜਿਸ ਨੂੰ 65 ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਹਨ। ਇਸ ਮਾਮਲੇ ਦੇ ਸੰਬੰਧ ਵਿੱਚ ਵਟਸਐਪ ਨੇ ਜਵਾਬ ਦਿੱਤਾ ਕਿ ਉਹ ਪਿਛਲੇ 24 ਘੰਟਿਆਂ ਤੋਂ ਟਵਿੱਟਰ ਇੰਜੀਨੀਅਰ ਦੇ ਸੰਪਰਕ ਵਿੱਚ ਹੈ, ਜਿਸ ਨੇ ਆਪਣੇ ਪਿਕਸਲ ਫੋਨ ਅਤੇ ਵਟਸਐਪ ਨਾਲ ਇੱਕ ਸਮੱਸਿਆ ਪੋਸਟ ਕੀਤੀ ਸੀ।
- Layoffs: ਕੰਪਨੀ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਨੌਕਰੀ ਤੋਂ ਕੀਤਾ ਬਰਖਾਸਤ, ਔਰਤ ਨੇ ਸਾਂਝਾ ਕੀਤਾ ਆਪਣਾ ਅਨੁਭਵ
- Android smartwatches ਲਈ Wear OS ਐਪ ਦੀ ਬੀਟਾ ਟੈਸਟਿੰਗ ਸ਼ੁਰੂ ਕਰ ਰਿਹਾ WhatsApp
- Calls on Twitter: ਐਲੋਨ ਮਸਕ ਨੇ ਕੀਤਾ ਵੱਡਾ ਐਲਾਨ, ਜਲਦ ਹੀ ਟਵਿਟਰ 'ਤੇ ਕਰ ਸਕੋਗੇ ਚੈਟਿੰਗ ਅਤੇ ਵੀਡੀਓ ਕਾਲ
Whatsapp ਨੇ ਦਿੱਤਾ ਸਪੱਸ਼ਟੀਕਰਨ: ਵਟਸਐਪ ਨੇ ਇੱਕ ਟਵੀਟ ਵਿੱਚ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹ ਐਂਡਰਾਇਡ 'ਤੇ ਇੱਕ ਬੱਗ ਹੈ ਜੋ ਉਨ੍ਹਾਂ ਦੇ ਪ੍ਰਾਈਵੇਸੀ ਡੈਸ਼ਬੋਰਡ ਵਿੱਚ ਜਾਣਕਾਰੀ ਨੂੰ ਗਲਤ ਢੰਗ ਨਾਲ ਪੇਸ਼ ਕਰਦਾ ਹੈ ਅਤੇ ਗੂਗਲ ਨੂੰ ਜਾਂਚ ਕਰਨ ਅਤੇ ਠੀਕ ਕਰਨ ਲਈ ਕਿਹਾ ਗਿਆ ਹੈ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਯੂਜ਼ਰਸ ਦਾ ਆਪਣੀ ਮਾਈਕ ਸੈਟਿੰਗ 'ਤੇ ਪੂਰਾ ਕੰਟਰੋਲ ਹੁੰਦਾ ਹੈ। ਕੰਪਨੀ ਨੇ ਇਹ ਵੀ ਦੱਸਿਆ ਕਿ ਵਟਸਐਪ ਸਿਰਫ ਇਜਾਜ਼ਤ ਮਿਲਣ ਤੋਂ ਬਾਅਦ ਹੀ ਮਾਈਕ ਤੱਕ ਪਹੁੰਚ ਕਰ ਸਕਦਾ ਹੈ। ਭਾਵੇਂ ਕੋਈ ਯੂਜ਼ਰ ਕਾਲ ਕਰ ਰਿਹਾ ਹੋਵੇ ਜਾਂ ਵੌਇਸ ਨੋਟ ਜਾਂ ਵੀਡੀਓ ਰਿਕਾਰਡ ਕਰ ਰਿਹਾ ਹੋਵੇ। ਇਹ ਸੰਚਾਰ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੁਆਰਾ ਸੁਰੱਖਿਅਤ ਹੁੰਦੇ ਹਨ, ਇਸਲਈ WhatsApp ਉਹਨਾਂ ਨੂੰ ਨਹੀਂ ਸੁਣ ਸਕਦਾ।
ਐਲੋਨ ਮਸਕ ਨੇ ਜ਼ਾਹਿਰ ਕੀਤੀ ਚਿੰਤਾ: ਟਵਿੱਟਰ 'ਤੇ ਕੰਮ ਕਰਨ ਵਾਲੇ ਇੰਜੀਨੀਅਰ ਨੇ ਆਪਣੇ ਫੋਨ ਦੇ ਸਕਰੀਨ ਸ਼ਾਟ ਸਾਂਝੇ ਕੀਤੇ, ਜਿਸ 'ਚ ਵਟਸਐਪ ਨੂੰ ਉਸ ਦੇ ਹੈਂਡਸੈੱਟ ਦੇ ਮਾਈਕ੍ਰੋਫੋਨ ਦੀ ਕਈ ਵਾਰ ਵਰਤੋਂ ਕਰਦੇ ਹੋਏ ਦਿਖਾਇਆ ਗਿਆ ਹੈ ਜਦੋਂ ਉਹ ਸੌਂ ਰਿਹਾ ਸੀ। ਸਕ੍ਰੀਨਸ਼ੌਟ ਦੇਖ ਟਵਿੱਟਰ ਦੇ ਕਈ ਯੂਜ਼ਰਸ ਅਤੇ ਟੇਸਲਾ ਦੇ ਮੁਖੀ ਐਲੋਨ ਮਸਕ ਸਮੇਤ ਕਈਆ ਨੇ ਚਿੰਤਾ ਪ੍ਰਗਟ ਕੀਤੀ। ਦਾਬੀਰੀ ਦੁਆਰਾ ਸ਼ੇਅਰ ਕੀਤੇ ਗਏ ਸਕ੍ਰੀਨਸ਼ਾਟ 'ਤੇ ਮਸਕ ਨੇ ਟਵੀਟ ਕੀਤਾ ਕਿ WhatsApp 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ।