ਹੈਦਰਾਬਾਦ: ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਆਪਣੇ ਯੂਜ਼ਰਸ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ। ਇਸ ਫੀਚਰ ਨੂੰ ਅਗਲੇ ਸਾਲ ਯੂਜ਼ਰਸ ਲਈ ਪੇਸ਼ ਕੀਤਾ ਜਾ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ, ਇੰਸਟਾਗ੍ਰਾਮ ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਕਿਸੇ ਦਾ ਵੀ ਪ੍ਰੋਫਾਈਲ ਸ਼ੇਅਰ ਕਰਨ ਦੀ ਸੁਵਿਧਾ ਮਿਲੇਗੀ।
ਇੰਸਟਾਗ੍ਰਾਮ ਯੂਜ਼ਰਸ ਨੂੰ ਮਿਲੇਗਾ ਨਵਾਂ ਫੀਚਰ: ਇੰਸਟਾਗ੍ਰਾਮ ਆਪਣੇ ਯੂਜ਼ਰਸ ਲਈ ਇੱਕ ਨਵਾਂ ਫੀਚਰ ਲੈ ਕੇ ਆਉਣ ਵਾਲਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਆਪਣੇ ਪਸੰਦੀਦਾ ਕ੍ਰਿਏਟਰਸ ਦੀ ਪ੍ਰੋਫਾਈਲ ਨੂੰ ਇੰਸਟਾਗ੍ਰਾਮ ਸਟੋਰੀ 'ਚ ਸ਼ੇਅਰ ਕਰ ਸਕੋਗੇ। ਇਹ ਫੀਚਰ ਯੂਜ਼ਰਸ ਨੂੰ ਸਟੋਰੀ ਦੀ ਤਰ੍ਹਾਂ ਹੀ ਪ੍ਰੋਫਾਈਲ ਸ਼ੇਅਰ ਕਰਨ ਦੀ ਸੁਵਿਧਾ ਦਿੰਦਾ ਹੈ। ਇਹ ਫੀਚਰ ਛੋਟੇ ਕ੍ਰਿਏਟਰਸ ਲਈ ਕਾਫ਼ੀ ਫਾਇਦੇਮੰਦ ਹੋਵੇਗਾ।
-
#Instagram is working to add the ability to share someone else's profile in Stories on #Android as well 👀 pic.twitter.com/82ylRbWEC4
— Alessandro Paluzzi (@alex193a) December 27, 2023 " class="align-text-top noRightClick twitterSection" data="
">#Instagram is working to add the ability to share someone else's profile in Stories on #Android as well 👀 pic.twitter.com/82ylRbWEC4
— Alessandro Paluzzi (@alex193a) December 27, 2023#Instagram is working to add the ability to share someone else's profile in Stories on #Android as well 👀 pic.twitter.com/82ylRbWEC4
— Alessandro Paluzzi (@alex193a) December 27, 2023
ਕਦੋ ਮਿਲੇਗਾ ਇੰਸਟਾਗ੍ਰਾਮ ਦਾ ਨਵਾਂ ਫੀਚਰ?: ਇਸ ਫੀਚਰ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮਿਲੀ ਜਾਣਕਾਰੀ ਅਨੁਸਾਰ, ਯੂਜ਼ਰਸ ਨੂੰ 24 ਘੰਟੇ ਤੱਕ ਲਈ ਹੀ ਪ੍ਰੋਫਾਈਲ ਸ਼ੇਅਰ ਕਰਨ ਦਾ ਆਪਸ਼ਨ ਮਿਲੇਗਾ। ਫਿਲਹਾਲ, ਇਸ ਫੀਚਰ 'ਤੇ ਕੰਮ ਚਲ ਰਿਹਾ ਹੈ ਅਤੇ ਆਉਣ ਵਾਲੇ ਕੁਝ ਮਹੀਨਿਆਂ 'ਚ ਇਸ ਫੀਚਰ ਨੂੰ ਯੂਜ਼ਰਸ ਲਈ ਪੇਸ਼ ਕੀਤਾ ਜਾ ਸਕਦਾ ਹੈ।
Instagram Reels Download ਫੀਚਰ: ਇਸ ਤੋਂ ਇਲਾਵਾ, ਹਾਲ ਹੀ ਵਿੱਚ ਮੈਟਾ ਨੇ ਯੂਜ਼ਰਸ ਲਈ 'Instagram Reels Download' ਫੀਚਰ ਪੇਸ਼ ਕਰਨ ਦਾ ਵੀ ਐਲਾਨ ਕੀਤਾ ਹੈ। ਇਸ ਫੀਚਰ ਦੇ ਨਾਲ ਯੂਜ਼ਰਸ ਪਬਲਿਕ ਅਕਾਊਂਟ 'ਚ ਸ਼ੇਅਰ ਕੀਤੀਆਂ ਰੀਲਾਂ ਨੂੰ ਡਾਊਨਲੋਡ ਕਰ ਸਕਣਗੇ, ਪਰ ਜੇਕਰ ਕਿਸੇ ਯੂਜ਼ਰ ਦਾ ਅਕਾਊਂਟ ਪ੍ਰਾਈਵੇਟ ਹੈ, ਤਾਂ ਰੀਲਸ ਅਤੇ ਵੀਡੀਓ ਨੂੰ ਕੋਈ ਹੋਰ ਯੂਜ਼ਰ ਡਾਊਨਲੋਡ ਨਹੀਂ ਕਰ ਸਕੇਗਾ। 'Instagram Reels Download' ਫੀਚਰ ਦਾ ਇਸਤੇਮਾਲ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਯੂਜ਼ਰਸ ਕਰ ਸਕਣਗੇ। ਹਾਲਾਂਕਿ, 18 ਸਾਲ ਤੋਂ ਘਟ ਉਮਰ ਦੇ ਯੂਜ਼ਰਸ ਲਈ ਇਹ ਫੀਚਰ ਡਿਫਾਲਟ ਰੂਪ 'ਚ ਬੰਦ ਰਹੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜਦੋ ਤੁਸੀਂ ਇਸ ਫੀਚਰ ਦੇ ਨਾਲ ਰੀਲ ਡਾਊਨਲੋਡ ਕਰਦੇ ਹੋ, ਤਾਂ ਇੰਸਟਾਗ੍ਰਾਮ ਵਾਟਰਮਾਰਕ ਵੀ ਨਜ਼ਰ ਆਵੇਗਾ ਅਤੇ ਰੀਲਸ ਦੇ ਨਾਲ ਯੂਜ਼ਰਨੇਮ ਵਰਗੀਆਂ ਜਾਣਕਾਰੀਆਂ ਵੀ ਡਿਸਪਲੇ ਹੋਣਗੀਆਂ। ਡਾਊਨਲੋਡ ਕੀਤੀ ਗਈ ਰੀਲ ਦਾ ਵਪਾਰਕ ਮਕਸਦ ਲਈ ਇਸਤੇਮਾਲ ਨਹੀਂ ਕੀਤਾ ਜਾਵੇਗਾ। ਇਸ ਫੀਚਰ ਦੀ ਮਦਦ ਨਾਲ ਸਿਰਫ਼ ਨਵੀਂ ਰੀਲ ਨੂੰ ਹੀ ਡਾਊਨਲੋਡ ਕੀਤਾ ਜਾ ਸਕੇਗਾ।