ਹੈਦਰਾਬਾਦ: iQOO 12 ਸਮਾਰਟਫੋਨ ਜਲਦ ਹੀ ਭਾਰਤ 'ਚ ਲਾਂਚ ਹੋਣ ਵਾਲਾ ਹੈ। ਇਸਦੀ ਲਾਂਚ ਡੇਟ ਦਾ ਐਲਾਨ ਖੁਦ iQOO ਦੇ ਸੀਈਓ ਨੇ ਕੀਤਾ ਹੈ। ਸੀਈਓ ਦੁਆਰਾ ਸ਼ੇਅਰ ਕੀਤੇ ਗਏ ਪੋਸਟਰ ਅਨੁਸਾਰ, iQOO 12 ਸਮਾਰਟਫੋਨ 12 ਦਸੰਬਰ ਨੂੰ ਲਾਂਚ ਕੀਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ iQOO 12 ਭਾਰਤ 'ਚ ਲਾਂਚ ਹੋਣ ਤੋਂ ਪਹਿਲਾ 7 ਨਵੰਬਰ ਨੂੰ ਚੀਨ 'ਚ ਲਾਂਚ ਕੀਤਾ ਜਾਵੇਗਾ।
-
Ending 2023 with a BANG! #iQOO12 is coming on 12.12.23. #DoTheDream #iQOO pic.twitter.com/FV2TPiFhMk
— Nipun Marya (@nipunmarya) November 1, 2023 " class="align-text-top noRightClick twitterSection" data="
">Ending 2023 with a BANG! #iQOO12 is coming on 12.12.23. #DoTheDream #iQOO pic.twitter.com/FV2TPiFhMk
— Nipun Marya (@nipunmarya) November 1, 2023Ending 2023 with a BANG! #iQOO12 is coming on 12.12.23. #DoTheDream #iQOO pic.twitter.com/FV2TPiFhMk
— Nipun Marya (@nipunmarya) November 1, 2023
OnePlus Nord N30 SE ਸਮਾਰਟਫੋਨ ਜਲਦ ਹੋਵੇਗਾ ਲਾਂਚ: OnePlus Nord N30 SE ਸਮਾਰਟਫੋਨ ਜਲਦ ਹੀ ਲਾਂਚ ਹੋ ਸਕਦਾ ਹੈ। ਹਾਲ ਹੀ ਵਿੱਚ ਜਾਣਕਾਰੀ ਆਈ ਸੀ ਕਿ OnePlus ਜਲਦ ਹੀ OnePlus 12 ਸਮਾਰਟਫੋਨ ਨੂੰ ਲਾਂਚ ਕਰੇਗਾ, ਪਰ ਹੁਣ ਮਿਲੀ ਜਾਣਕਾਰੀ ਅਨੁਸਾਰ, OnePlus 12 ਤੋਂ ਪਹਿਲਾ OnePlus Nord N30 SE ਸਮਾਰਟਫੋਨ ਲਾਂਚ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ। OnePlus Nord N30 SE ਸਮਾਰਟਫੋਨ ਨੂੰ 6.72 ਇੰਚ ਦੀ ਡਿਸਪਲੇ ਦੇ ਨਾਲ ਲਿਆਂਦਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 695 ਚਿਪਸੈੱਟ ਦਿੱਤੀ ਗਈ ਹੈ। OnePlus Nord N30 SE ਸਮਾਰਟਫੋਨ 8GB ਰੈਮ ਅਤੇ 128GB ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਤ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਦਿੱਤਾ ਜਾ ਸਕਦਾ ਹੈ ਅਤੇ ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਣ ਦੀ ਉਮੀਦ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਵੱਲੋ ਅਜੇ ਇਸ ਫੋਨ ਦੇ ਭਾਰਤ 'ਚ ਲਾਂਚ ਹੋਣ ਅਤੇ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।