ਹੈਦਰਾਬਾਦ: ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਕੰਪਨੀ ਨੇ ਬੱਚਿਆ ਦੀ ਸੇਫ਼ਟੀ ਲਈ ਕਈ ਫੀਚਰਸ ਪੇਸ਼ ਕੀਤੇ ਸੀ, ਜਿਸ 'ਚ Explore ਅਤੇ Reels 'ਚ ਗਲਤ ਕੰਟੈਟ ਨਹੀਂ ਦਿਖੇਗਾ ਆਦਿ ਸ਼ਾਮਲ ਹੈ। ਹੁਣ ਕੰਪਨੀ ਬੱਚਿਆਂ ਦੀ ਸੇਫ਼ਟੀ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਹੋਰ ਨਵਾਂ ਫੀਚਰ ਰੋਲਆਊਟ ਕਰਨ ਜਾ ਰਹੀ ਹੈ।
'Nighttime Nudges' ਫੀਚਰ ਦੀ ਵਰਤੋ: Techcrunch ਦੀ ਰਿਪੋਰਟ ਅਨੁਸਾਰ, ਇੰਸਟਾਗ੍ਰਾਮ ਬੱਚਿਆਂ ਲਈ 'Nighttime Nudges' ਫੀਚਰ ਨੂੰ ਪੇਸ਼ ਕਰਨ ਜਾ ਰਿਹਾ ਹੈ। ਇਸ ਫੀਚਰ ਰਾਹੀ ਕੰਪਨੀ ਬੱਚਿਆਂ ਨੂੰ ਰਾਤ 10 ਵਜੇ ਤੋਂ ਬਾਅਦ ਪਲੇਟਫਾਰਮ ਤੋਂ ਦੂਰ ਰਹਿਣ ਲਈ ਇੱਕ ਖਾਸ ਮੈਸੇਜ ਦਿਖਾਏਗੀ। ਇਸ ਫੀਚਰ ਦਾ ਉਦੇਸ਼ ਬੱਚਿਆਂ ਨੂੰ ਰਾਤ ਤੱਕ ਇਸ ਐਪ ਦਾ ਇਸਤੇਮਾਲ ਕਰਨ ਤੋਂ ਰੋਕਣਾ ਹੈ। ਕੰਪਨੀ ਇੱਕ Popup ਦਿਖਾਏਗੀ, ਜਿਸ 'ਚ 'Time for a Break' ਲਿਖਿਆ ਹੋਵੇਗਾ ਕਿ ਕਾਫ਼ੀ ਸਮੇਂ ਹੋ ਗਿਆ ਹੈ, ਹੁਣ ਤੁਹਾਨੂੰ ਇੰਸਟਾਗ੍ਰਾਮ ਬੰਦ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦਾ ਮੈਸੇਜ ਸਿਰਫ਼ ਬੱਚਿਆ ਦੇ ਅਕਾਊਂਟਸ 'ਚ ਰਾਤ 10 ਵਜੇ ਤੋਂ ਬਾਅਦ ਦਿਖੇਗਾ, ਜਦੋ ਉਹ 10 ਮਿੰਟ ਤੋਂ ਜ਼ਿਆਦਾ ਸਮੇਂ ਤੱਕ ਇੰਸਟਾਗ੍ਰਾਮ ਚਲਾਉਣਗੇ।
Nighttime Nudges ਫੀਚਰ ਨੂੰ ਨਹੀਂ ਕੀਤਾ ਜਾ ਸਕੇਗਾ ਆਫ਼: Nighttime Nudges ਫੀਚਰ ਦੇ ਤਹਿਤ ਆਉਣ ਵਾਲੇ Popup ਮੈਸੇਜ ਨੂੰ ਬੱਚੇ ਆਫ਼ ਨਹੀਂ ਕਰ ਸਕਣਗੇ। ਕੰਪਨੀ ਆਪਣੇ ਆਪ ਤੁਹਾਨੂੰ ਇਹ ਮੈਸੇਜ ਦਿਖਾਏਗੀ, ਜਿਸਨੂੰ ਯੂਜ਼ਰਸ ਸਿਰਫ਼ ਬੰਦ ਕਰ ਸਕਣਗੇ।
ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕਰ ਸਕੋਗੇ ਆਪਣੇ ਪਸੰਦੀਦਾ ਕ੍ਰਿਏਟਰਸ ਦੀ ਪ੍ਰੋਫਾਈਲ: ਇਸ ਤੋਂ ਇਲਾਵਾ, ਕੰਪਨੀ ਆਪਣੇ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਇੰਸਟਾਗ੍ਰਾਮ ਸਟੋਰੀ 'ਤੇ ਆਪਣੇ ਪਸੰਦੀਦਾ ਕ੍ਰਿਏਟਰਸ ਦੀ ਪ੍ਰੋਫਾਈਲ ਸ਼ੇਅਰ ਕਰਨ ਦੀ ਸੁਵਿਧਾ ਮਿਲੇਗੀ। ਇਸ ਫੀਚਰ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮਿਲੀ ਜਾਣਕਾਰੀ ਅਨੁਸਾਰ, ਯੂਜ਼ਰਸ ਨੂੰ 24 ਘੰਟੇ ਤੱਕ ਲਈ ਹੀ ਪ੍ਰੋਫਾਈਲ ਸ਼ੇਅਰ ਕਰਨ ਦਾ ਆਪਸ਼ਨ ਮਿਲੇਗਾ। ਫਿਲਹਾਲ, ਇਸ ਫੀਚਰ 'ਤੇ ਕੰਮ ਚਲ ਰਿਹਾ ਹੈ ਅਤੇ ਆਉਣ ਵਾਲੇ ਕੁਝ ਮਹੀਨਿਆਂ 'ਚ ਇਸ ਫੀਚਰ ਨੂੰ ਯੂਜ਼ਰਸ ਲਈ ਪੇਸ਼ ਕੀਤਾ ਜਾ ਸਕਦਾ ਹੈ।