ਹੈਦਰਾਬਾਦ: ਐਤਵਾਰ ਨੂੰ ਮੇਟਾ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ Instagram ਦੀਆਂ ਸੇਵਾਵਾਂ ਰੁਕ ਗਈਆਂ ਸੀ। ਹਾਲਾਂਕਿ, ਹੁਣ ਇੰਸਟਾਗ੍ਰਾਮ ਆਮ ਵਾਂਗ ਹੋ ਗਿਆ ਹੈ। ਐਤਵਾਰ ਨੂੰ ਤਕਨੀਕੀ ਖਰਾਬੀ ਕਾਰਨ ਇੰਸਟਾਗ੍ਰਾਮ ਦੀ ਵਰਤੋਂ ਕਰਨ ਵਿੱਚ ਲੱਖਾਂ ਯੂਜ਼ਰਸ ਨੂੰ ਮੁਸ਼ਕਲ ਆ ਰਹੀ ਸੀ।
ਮੈਟਾ ਦੇ ਬੁਲਾਰੇ ਨੇ ਕਹੀ ਇਹ ਗੱਲ: ਮੈਟਾ ਦੇ ਬੁਲਾਰੇ ਨੇ ਰੋਇਟਰਸ ਨਿਊਜ਼ ਏਜੰਸੀ ਨੂੰ ਦੱਸਿਆ, "ਤਕਨੀਕੀ ਖਰਾਬੀ ਦੇ ਕਾਰਨ ਕੁਝ ਯੂਜ਼ਰਸ ਇੰਸਟਾਗ੍ਰਾਮ ਤੱਕ ਪਹੁੰਚ ਕਰਨ ਵਿੱਚ ਅਸਮਰੱਥ ਸਨ। ਜੋ ਲੋਕ ਇਸ ਸਮੱਸਿਆਂ ਤੋਂ ਪ੍ਰਭਾਵਿਤ ਹੋਏ ਸੀ ਉਨ੍ਹਾਂ ਸਾਰੇ ਯੂਜ਼ਰਸ ਲਈ ਅਸੀਂ ਇਸ ਮੁੱਦੇ ਨੂੰ ਹੱਲ ਕਰ ਲਿਆ ਹੈ।"
ਦੁਨੀਆ ਭਰ ਦੇ ਯੂਜ਼ਰਸ ਲਈ Instagram ਡਾਊਨ: ਹਾਲਾਂਕਿ, ਕੰਪਨੀ ਨੇ ਇਹ ਨਹੀਂ ਦੱਸਿਆ ਕਿ ਤਕਨੀਕੀ ਖਰਾਬੀ ਕਾਰਨ ਕਿੰਨੇ ਯੂਜ਼ਰਸ ਪ੍ਰਭਾਵਿਤ ਹੋਏ ਹਨ। ਇੱਕ ਆਊਟੇਜ ਟ੍ਰੈਕਿੰਗ ਵੈੱਬਸਾਈਟ Downdetector.com ਦੇ ਅਨੁਸਾਰ, ਅਮਰੀਕਾ ਵਿੱਚ 1 ਲੱਖ ਤੋਂ ਵੱਧ ਯੂਜ਼ਰਸ ਨੇ Instagram ਦੀ ਸੇਵਾ ਨੂੰ ਲੈ ਕੇ ਆਉਣ ਵਾਲੀ ਇਸ ਸਮੱਸਿਆਵਾਂ ਬਾਰੇ ਸ਼ਿਕਾਇਤ ਕੀਤੀ ਸੀ। ਜਦਕਿ ਕੈਨੇਡਾ ਵਿੱਚ 24,000 ਅਤੇ ਯੂਕੇ ਵਿੱਚ 56,000 ਯੂਜ਼ਰਸ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ।
- Google to Bing: ਸੈਮਸੰਗ ਦੀ ਸਫ਼ਾਈ, ਗੂਗਲ ਤੋਂ ਬਿੰਗ 'ਤੇ ਸਵਿੱਚ ਕਰਨ ਦੀ ਕੋਈ ਯੋਜਨਾ ਨਹੀਂ
- WhatsApp Sticker Feature: WhatsApp ਦਾ ਨਵਾਂ ਫੀਚਰ, ਯੂਜ਼ਰਸ ਨੂੰ ਐਪ ਦੇ ਅੰਦਰ ਸਟਿੱਕਰ ਬਣਾਉਣ ਦੀ ਮਿਲੇਗੀ ਸੁਵਿਧਾ
- Elon Musk: ਦਫਤਰ ਦਾ ਕਿਰਾਇਆ ਮੰਗੇ ਜਾਣ 'ਤੇ ਗੁੱਸੇ 'ਚ ਆਏ ਐਲੋਨ ਮਸਕ, ਕਿਰਾਇਆ ਦੇਣ ਤੋਂ ਕੀਤਾ ਇਨਕਾਰ
ਇਸ ਸਮੇਂ ਆ ਰਹੀ ਸੀ ਇੰਸਟਾਗ੍ਰਾਮ ਯੂਜ਼ਰਸ ਨੂੰ ਮੁਸ਼ਕਲ: ਤਕਨੀਕੀ ਖਰਾਬੀ ਦੇ ਦੌਰਾਨ ਦੁਨੀਆ ਭਰ ਦੇ 1,80,000 ਤੋਂ ਵੱਧ ਯੂਜ਼ਰਸ ਨੇ ਇੰਸਟਾਗ੍ਰਾਮ ਨੂੰ ਐਕਸੈਸ ਕਰਨ ਬਾਰੇ ਸ਼ਿਕਾਇਤਾਂ ਦਰਜ ਕਰਵਾਈਆਂ ਸਨ। Downdetector.com ਦੇ ਮੁਤਾਬਕ, ਤੁਹਾਨੂੰ ਦੱਸ ਦੇਈਏ ਕਿ ਐਤਵਾਰ ਸ਼ਾਮ 5.45 ਵਜੇ ਦੇ ਕਰੀਬ ਇੰਸਟਾਗ੍ਰਾਮ 'ਤੇ ਕੁਝ ਯੂਜ਼ਰਸ ਲਈ ਰੁਕਾਵਟ ਆ ਰਹੀ ਸੀ। ਸਵੇਰੇ 8.30 ਵਜੇ ਤੱਕ ਕੁੱਲ 7,000 ਤੋਂ ਵੱਧ ਯੂਜ਼ਰਸ ਨੇ ਆਊਟੇਜ ਦੀ ਸ਼ਿਕਾਇਤ ਕੀਤੀ।