ETV Bharat / science-and-technology

Instagram Down Again: ਇੰਸਟਾਗ੍ਰਾਮ ਡਾਊਨ ਹੋਣ ਕਾਰਨ ਕਈ ਯੂਜ਼ਰਸ ਹੋਏ ਪਰੇਸ਼ਾਨ, ਟਵੀਟ ਕਰਕੇ ਦੇ ਰਹੇ ਪ੍ਰਤੀਕਿਰਿਆਵਾਂ - instagram news

ਮੈਟਾ ਦੀ ਮਲਕੀਅਤ ਵਾਲੀ ਫੋਟੋ-ਵੀਡੀਓ ਸ਼ੇਅਰਿੰਗ ਐਪ ਇੰਸਟਾਗ੍ਰਾਮ ਡਾਊਨ ਹੋਣ ਦੀ ਸੂਚਨਾ ਹੈ। ਇਸਦੀ ਪੁਸ਼ਟੀ ਡਾਊਨਡਿਟੈਕਟਰ ਦੁਆਰਾ ਕੀਤੀ ਗਈ ਹੈ।

Instagram Down Again
Instagram Down Again
author img

By

Published : Jun 9, 2023, 1:35 PM IST

Updated : Jun 9, 2023, 1:57 PM IST

ਹੈਦਰਾਬਾਦ: ਫੋਟੋ ਸ਼ੇਅਰਿੰਗ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਯੂਜ਼ਰਸ ਨੇ ਇਸ ਦੇ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਹੈ। ਇਸ ਬਾਰੇ ਯੂਜ਼ਰਸ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੋਟੋ ਸ਼ੇਅਰਿੰਗ, ਵੀਡੀਓ ਅਤੇ ਮਿਊਜ਼ਿਕ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਯੂਜ਼ਰਸ ਨੇ ਕਿਹਾ ਕਿ ਇੰਸਟਾਗ੍ਰਾਮ ਡਾਊਨ ਹੋਣ ਕਾਰਨ ਯੂਜ਼ਰਸ ਨੇ ਟਵਿਟਰ ਵੱਲ ਰੁਖ ਕੀਤਾ ਹੈ। DownDetector ਦੇ ਮੁਤਾਬਕ 56 ਫੀਸਦੀ ਇੰਸਟਾਗ੍ਰਾਮ ਯੂਜ਼ਰਸ ਨੂੰ ਅਕਾਊਂਟ ਚਲਾਉਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।

  • is instagram down??? AGAIN???

    — Wen⁷𖧵✶ (@Wen50_0) June 9, 2023 " class="align-text-top noRightClick twitterSection" data=" ">

ਇੰਸਟਾਗ੍ਰਾਮ ਠੱਪ ਹੋਣ ਕਾਰਨ ਇੰਨੇ ਯੂਜ਼ਰਸ ਹੋਏ ਪਰੇਸ਼ਾਨ:
ਇੰਸਟਾਗ੍ਰਾਮ ਦੇ ਇਸ ਬੱਗ ਕਾਰਨ ਦੁਨੀਆ ਭਰ 'ਚ 1,80,000 ਯੂਜ਼ਰਸ ਦੇ ਅਕਾਊਂਟ ਪ੍ਰਭਾਵਿਤ ਹੋਏ ਹਨ। Downdetector.com ਦੀ ਰਿਪੋਰਟ ਹੈ ਕਿ ਅਮਰੀਕਾ ਵਿੱਚ ਸਿਰਫ਼ 100,000 ਯੂਜ਼ਰਸ, ਕੈਨੇਡਾ ਵਿੱਚ 24,000 ਅਤੇ ਯੂਕੇ ਵਿੱਚ 56,000 ਯੂਜ਼ਰਸ ਪ੍ਰਭਾਵਿਤ ਹੋਏ ਹਨ। ਇੰਸਟਾਗ੍ਰਾਮ ਭਾਰਤ 'ਚ ਵੀ ਕਥਿਤ ਤੌਰ 'ਤੇ ਡਾਊਨ ਹੈ। 23 ਫੀਸਦ ਯੂਜ਼ਰਸ ਨੂੰ ਇੰਸਟਾਗ੍ਰਾਮ ਲੌਗਇਨ ਕਰਨ ਵਿੱਚ ਮੁਸ਼ਕਲ ਆਈ ਹੈ। 21 ਫੀਸਦ ਯੂਜ਼ਰਸ ਨੇ ਸਰਵਰ ਡਾਊਨ ਦੀ ਸ਼ਿਕਾਇਤ ਕੀਤੀ। ਇੰਸਟਾਗ੍ਰਾਮ ਤੋਂ ਇਲਾਵਾ ਕਈ ਫੇਸਬੁੱਕ ਯੂਜ਼ਰਸ ਨੇ ਵੀ ਵਿਗਾੜ ਦੀ ਸ਼ਿਕਾਇਤ ਕੀਤੀ ਹੈ।

ਇੰਸਟਾਗ੍ਰਾਮ ਯੂਜ਼ਰਸ ਟਵਿੱਟਰ 'ਤੇ ਟਵੀਟ ਕਰਕੇ ਦੇ ਰਹੇ ਪ੍ਰਤੀਕਿਰਿਆਵਾਂ:
ਇੰਸਟਾਗ੍ਰਾਮ ਦੇ ਡਾਊਨ ਹੋਣ ਤੋਂ ਬਾਅਦ ਯੂਜ਼ਰਸ ਟਵਿੱਟਰ 'ਤੇ ਟਵੀਟ ਕਰਕੇ ਅਲੱਗ-ਅਲੱਗ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਮੀਮਜ਼ ਵੀ ਸ਼ੇਅਰ ਕੀਤੇ ਜਾ ਰਹੇ ਹਨ। ਇੰਸਟਾਗ੍ਰਾਮ ਯੂਜ਼ਰਸ ਨਾ ਤਾਂ ਪੇਜ ਨੂੰ ਰਿਫ੍ਰੈਸ਼ ਕਰ ਪਾ ਰਹੇ ਹਨ ਅਤੇ ਨਾ ਹੀ ਉਹ ਕੰਟੇਟ ਨੂੰ ਡਾਊਨਲੋਡ ਕਰ ਪਾ ਰਹੇ ਹਨ।

ਪਿਛਲੇ ਮਹੀਨੇ ਵੀ ਇੰਸਟਾਗ੍ਰਾਮ ਹੋਇਆ ਸੀ ਠੱਪ:
ਇਕ ਮਹੀਨੇ ਦੇ ਅੰਦਰ ਇੰਸਟਾਗ੍ਰਾਮ 'ਤੇ ਇਹ ਦੂਜੀ ਆਊਟੇਜ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ 21 ਮਈ ਨੂੰ ਵੀ ਇੰਸਟਾਗ੍ਰਾਮ ਕਈ ਘੰਟਿਆਂ ਲਈ ਠੱਪ ਰਿਹਾ ਸੀ। ਆਊਟੇਜ ਟ੍ਰੈਕਿੰਗ ਵੈੱਬਸਾਈਟ DownDetector.com ਦੇ ਅਨੁਸਾਰ, ਮਈ ਵਿੱਚ 98,000 ਤੋਂ ਵੱਧ ਯੂਜ਼ਰਸ ਦੇ ਅਕਾਊਟਸ ਬੰਦ ਹੋ ਗਏ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇੰਸਟਾਗ੍ਰਾਮ 'ਚ ਤਕਨੀਕੀ ਬੱਗ ਕਾਰਨ ਅਜਿਹਾ ਹੋਇਆ ਸੀ।

Last Updated : Jun 9, 2023, 1:57 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.