ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਇਸ ਐਪ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਕੰਪਨੀ ਨੇ ਵਟਸਐਪ ਯੂਜ਼ਰਸ ਲਈ View Once ਫੀਚਰ ਪੇਸ਼ ਕੀਤਾ ਸੀ। ਇਸ ਫੀਚਰ ਰਾਹੀ ਦੂਸਰੇ ਯੂਜ਼ਰਸ ਨੂੰ ਭੇਜੀ ਗਈ ਫਾਈਲ ਸਿਰਫ਼ ਇੱਕ ਵਾਰ ਹੀ ਖੁੱਲਦੀ ਹੈ। ਇਹ ਫੀਚਰ ਪ੍ਰਾਈਵੇਟ ਡਾਟਾ ਸ਼ੇਅਰ ਕਰਨ ਲਈ ਮਿਲਦਾ ਹੈ। ਇਸ ਫੀਚਰ ਦੇ ਨਾਲ ਭੇਜੀ ਗਈ ਪ੍ਰਾਈਵੇਟ ਫੋਟੋ ਜਾਂ ਵੀਡੀਓ ਫਾਈਲ ਦੋਬਾਰਾ ਖੋਲ੍ਹੀ ਨਹੀਂ ਜਾ ਸਕਦੀ, ਪਰ ਇਸ ਫੀਚਰ ਰਾਹੀ ਡਾਟਾ ਲੀਕ ਜ਼ਰੂਰ ਹੋ ਸਕਦਾ ਹੈ।
view once ਫੀਚਰ ਰਾਹੀ ਪ੍ਰਾਈਵੇਟ ਡਾਟਾ ਹੋ ਸਕਦੈ ਲੀਕ: ਵਟਸਐਪ ਦੇ View Once ਫੀਚਰ ਨਾਲ ਫੋਟੋ ਅਤੇ ਵੀਡੀਓ ਭੇਜ ਰਹੇ ਹੋ, ਤਾਂ ਤੁਹਾਡਾ ਡਾਟਾ ਲੀਕ ਹੋ ਸਕਦਾ ਹੈ। ਜਿਸ ਯੂਜ਼ਰਸ ਨੂੰ ਤੁਸੀਂ ਇਸ ਫੀਚਰ ਰਾਹੀ ਕੋਈ ਫਾਈਲ ਭੇਜ ਰਹੇ ਹੋ, ਤਾਂ ਉਹ ਤੁਹਾਡੇ ਇਸ ਪ੍ਰਾਈਵੇਟ ਡਾਟਾ ਨੂੰ ਲੀਕ ਕਰ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਬਹੁਤ ਘਟ ਯੂਜ਼ਰਸ ਨੂੰ ਜਾਣਕਾਰੀ ਹੁੰਦੀ ਹੈ ਕਿ ਵਟਸਐਪ ਦੀ View Once ਸੈਟਿੰਗ ਦੇ ਨਾਲ ਸਕ੍ਰੀਨਸ਼ਾਰਟ ਅਤੇ ਸਕ੍ਰੀਨ ਰਿਕਾਰਡਿੰਗ ਨੂੰ ਰੋਕਿਆਂ ਨਹੀ ਜਾ ਸਕਦਾ। ਇਸ ਤਰ੍ਹਾਂ ਤੁਸੀਂ ਜਿਸ ਵਿਅਕਤੀ ਨੂੰ View Once ਫੀਚਰ ਰਾਹੀ ਕੋਈ ਫਾਈਲ ਭੇਜ ਰਹੇ ਹੋ, ਤਾਂ ਉਹ ਸਕ੍ਰੀਨਸ਼ਾਰਟ ਜਾਂ ਫਿਰ ਸਕ੍ਰੀਨ ਰਿਕਾਰਡਿੰਗ ਕਰਕੇ ਤੁਹਾਡੇ ਇਸ ਪ੍ਰਾਈਵੇਟ ਡਾਟਾ ਨੂੰ ਲੀਕ ਕਰ ਸਕਦਾ ਹੈ। ਇਸ ਲਈ ਵਟਸਐਪ ਯੂਜ਼ਰਸ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਫੀਚਰ ਰਾਹੀ ਆਪਣੀ ਪ੍ਰਾਈਵੇਟ ਫੋਟੋ ਅਤੇ ਵੀਡੀਓ ਨਾ ਭੇਜੀ ਜਾਵੇ। ਹਾਲਾਂਕਿ, ਕੰਪਨੀ ਦਾ ਕਹਿਣਾ ਹੈ ਕਿ ਵਟਸਐਪ ਦੇ ਪੁਰਾਣੇ ਵਰਜ਼ਨ ਦੇ ਨਾਲ ਹੀ ਇਹ ਡਾਟਾ ਲੀਕ ਹੋ ਸਕਦਾ ਹੈ ਅਤੇ ਨਵੇਂ ਵਰਜ਼ਨ ਦੇ ਨਾਲ ਇਸ ਤਰ੍ਹਾਂ ਦੀ ਸਮੱਸਿਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਵਟਸਐਪ ਇਨ੍ਹਾਂ ਫੀਚਰਸ 'ਤੇ ਵੀ ਕਰ ਰਿਹਾ ਕੰਮ: ਵਟਸਐਪ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਇਸ ਐਪ 'ਚ ਕਈ ਨਵੇਂ ਫੀਚਰ ਜੋੜ ਰਿਹਾ ਹੈ। ਹੁਣ ਕੰਪਨੀ ਵਟਸਐਪ ਚੈਨਲ 'ਚ ਕ੍ਰਿਏਟਰਸ ਨੂੰ 'view count' ਚੈਕ ਕਰਨ ਦੀ ਸੁਵਿਧਾ ਵੀ ਦੇਣ ਜਾ ਰਹੀ ਹੈ। ਇਸ ਫੀਚਰ ਰਾਹੀ ਚੈਨਲ ਕ੍ਰਿਏਟਰਸ ਦੇਖ ਸਕਣਗੇ ਕਿ ਉਨ੍ਹਾਂ ਦੀ ਪੋਸਟ ਨੂੰ ਕਿੰਨੇ ਲੋਕਾਂ ਨੇ ਦੇਖ ਲਿਆ ਹੈ। ਇਸ ਤੋਂ ਇਲਾਵਾ ਕੰਪਨੀ ਵਟਸਐਪ ਯੂਜ਼ਰਸ ਲਈ ਕੈਲੰਡਰ ਵਾਲਾ ਫੀਚਰ ਲਿਆਉਣ 'ਤੇ ਵੀ ਕੰਮ ਕਰ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਕਿਸੇ ਖਾਸ ਮੈਸੇਜ ਨੂੰ ਆਸਾਨੀ ਨਾਲ ਲੱਭ ਸਕਣਗੇ। ਫਿਲਹਾਲ ਇਹ ਫੀਚਰ ਵਟਸਐਪ ਵੈੱਬ ਲਈ ਲਿਆਂਦਾ ਜਾ ਰਿਹਾ ਹੈ। ਇਸਦੇ ਨਾਲ ਹੀ ਕੰਪਨੀ ਐਂਡਰਾਈਡ ਅਤੇ IOS ਯੂਜ਼ਰਸ ਲਈ ਵੀ ਨਵਾਂ ਫੀਚਰ ਲੈ ਕੇ ਆ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਜੀਮੇਲ ਆਈਡੀ ਰਾਹੀ ਆਪਣੇ ਵਟਸਐਪ ਅਕਾਊਂਟ ਨੂੰ ਲੌਗਇਨ ਕਰ ਸਕੋਗੇ। ਵਰਤਮਾਨ ਸਮੇਂ 'ਚ ਵਟਸਐਪ ਅਕਾਊਂਟ ਨੂੰ ਖੋਲ੍ਹਣ ਲਈ ਮੋਬਾਈਲ ਨੰਬਰ ਦੀ ਲੋੜ ਹੁੰਦੀ ਹੈ, ਪਰ ਜਲਦ ਹੀ ਤੁਸੀਂ ਮੇਲ ਆਈਡੀ ਦੀ ਮਦਦ ਨਾਲ ਵੀ ਆਪਣਾ ਵਟਸਐਪ ਅਕਾਊਂਟ ਖੋਲ੍ਹ ਸਕੋਗੇ।