ETV Bharat / science-and-technology

2020: ਪੁਲਾੜ ਵਿਭਾਗ ਇੱਕ ਅਲੱਗ ਆਰਬਿਟ ’ਚ ਰੱਖਣ ਲਈ ਜਾਣਿਆ ਜਾਵੇਗਾ - ਪੁਲਾੜ ਵਿਭਾਗ

ਭਲੇ ਹੀ ਸਾਲ 2020 ਨੂੰ ਕੋਵਿਡ-19 ਸਾਲ ਦੇ ਰੂਪ ’ਚ ਜਾਣਿਆ ਜਾਵੇਗਾ। ਪਰ ਇਸ ਸਾਲ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਨਿੱਜੀ ਕੰਪਨੀਆਂ ਦੇ ਨਾਲ ਇੱਕ ਅਲੱਗ ਆਰਬਿਟ ’ਚ ਕਦਮ ਰੱਖਣ ਲਈ ਜਾਣਿਆ ਜਾਵੇਗਾ।

author img

By

Published : Dec 30, 2020, 10:59 PM IST

Updated : Feb 16, 2021, 7:53 PM IST

ਚੇਨੱਈ: ਪੁਲਾੜ ਵਿਭਾਗ (DoS) ਨੇ ਥੋੜ੍ਹੇ ਸਮਾਂ ਪਹਿਲਾਂ ਚੇਨੱਈ ਸਥਿਤ ਛੋਟੀ ਰਾਕਟ ਕੰਪਨੀ ਅਗਨੀਕੁਲ ਕਾਸਮੋਸ ਪ੍ਰਾਇਵੇਟ ਲਿਮਟਿਡ ਦੇ ਨਾਲ ਇੱਕ ਸਮਝੋਤੇ ’ਤੇ ਦਸਤਖ਼ਤ ਕੀਤੇ। ਨਤੀਜੇ ਵਜੋਂ ਇਹ ਇਸਰੋ ਕੇਂਦਰ ’ਚ ਉਪਲਬੱਧ ਸਹੂਲਤਾਂ ਅਤੇ ਤਕਨੀਕੀ ਵਿਸ਼ੇਸ਼ਤਾਵਾਂ ਦਾ ਉਪਯੋਗ ਕਰ ਸਕਦੇ ਹਨ। ਇਸ ਨਾਲ ਅਗਨੀਕੁਲ ਕਾਸਮੋਸ ਪ੍ਰਾਇਵੇਟ ਲਿਮਟਿਡ ਨੂੰ ਆਪਣੇ ਵਾਹਨ ਜਾ ਰਾਕੇਟ ਵਿਕਾਸ ਪ੍ਰੋਗਰਾਮ ਨੂੰ ਲਾਂਚ ਕਰਨ ’ਚ ਮਦਦ ਮਿਲੇਗੀ।

ਕੁਝ ਦਿਨਾਂ ਬਾਅਦ, ਸਿੱਜੀ ਸਪੇਸ ਤਕਨਾਲੌਜੀ ਪ੍ਰਾਇਵੇਟ ਲਿਮਟਿਡ, ਜਿਸ ਨੂੰ ਆਮਤੌਰ ’ਤੇ ਪਿਕਸਲ ਨਾਮ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਨੂੰ, ਨਿਊਸਪੇਸ ਇੰਡਿਆ ਲਿਮਟਿਡ-ਪੁਲਾੜ ਵਿਭਾਗ ਦੀ ਕਮਰਸ਼ੀਅਲ ਸ਼ਾਖਾ ਦੇ ਨਾਲ ਸਮਝੋਤੇ ’ਤੇ ਦਸਤਖ਼ਤ ਕੀਤੇ ਹਨ। ਇਸ ਦੇ ਚਲੱਦਿਆਂ ਪਿਕਸਲ, 2121 ਦੀ ਸ਼ੁਰੂਆਤ ’ਚ ਇਸਰੋ ਦਾ ਪੋਲਰ ਸੈਟੇਲਾਈਟ ਲਾਂਚ ਵਹੀਕਲ (PSLV) ਦਾ ਉਪਯੋਗ ਕਰਕੇ, ਆਪਣਾ ਪਹਿਲਾ ਉਪਗ੍ਰਹਿ ਲਾਂਚ ਕਰੇਗਾ।

2022 ਦੇ ਅੰਤ ’ਚ ਪਿਕਸਲ ਆਪਣੇ ਫ਼ਾਇਰਫਲਾਈ ਤਾਰਾਮੰਡਲ ਦੀ ਯੋਜਨਾ ਬਣਾ ਰਿਹਾ ਹੈ। ਜਿਸ ’ਚ 30 ਛੋਟੇ ਅਰਥ ਆਬਜ਼ਰਵੇਸ਼ਨ ਸੈਟੇਲਾਇਟ ਹੋਣਗੇ, ਜੋ ਧਰਤੀ ਦੀ ਨਿਗਰਾਨੀ ਕਰਨਗੇ।

ਪੁਲਾੜ ਵਿਭਾਗ ਨੇ ਤਿੰਨ ਡ੍ਰਾਫਟ ਨੀਤੀਆਂ ਤਿਆਰ ਕੀਤੀਆਂ ਹਨ।

  • ਭਾਰਤ ਦੀ ਡ੍ਰਾਫਟ-ਸਪੇਸ-ਬੇਸਡ ਕਮਿਊਨੀਕੇਸ਼ਨ ਪਾਲਸੀ 2020 (ਸਪੇਸਕਾਮ ਪਾਲਸੀ - 2020)
  • ਡ੍ਰਾਫਟ ਸਪੇਸ ਬੇਸਡ ਰਿਮੋਟ ਸੈਸਿੰਗ ਪਾਲਸੀ
  • ਰਿਵਾਇਜ਼ਡ ਤਕਨਾਲੌਜੀ ਟ੍ਰਾਂਸਫਰ ਗਾਇਡਲਾਈਨ- ਇਸਦੇ ਤਹਿਤ ਪੁਲਾੜ ਦੇ ਖੇਤਰ ’ਚ ਨਿੱਜੀ ਕੰਪਨੀਆਂ ਹੋਰ ਜ਼ਿਆਦਾ ਭੂਮਿਕਾ ਨਿਭਾ ਸਕਦੀਆਂ ਹਨ।

ਪੁਲਾੜ ਵਿਭਾਗ ਦੇ ਸਕੱਤਰ ਅਤੇ ਇਸਰੋ ਦੇ ਚੈਅਰਮੈਨ ਕੇ. ਸਿਵਾਨ ਨੇ ਕਿਹਾ ਕਿ ਉਹ ਇੱਕ ਨੀਤੀ ਅਤੇ ਇੱਕ ਪੁਲਾੜ ਕਾਨੂੰਨ ਦੀ ਘੋਸ਼ਣਾ ਕਰਨਗੇ।

ਇਹ ਕਾਨੂੰਨ ਲਾਂਚ ਵਹੀਕਲਜ਼, ਰਾਕੇਟ ਅਤੇ ਪੁਲਾੜ ਦੀ ਖੋਜ ’ਚ ਸਹਾਇਕ ਹੋਵੇਗਾ।

2020 ਦੀ ਸ਼ੁਰੂਆਤ ’ਚ ਸਿਵਾਨ ਨੇ ਕਿਹਾ ਸੀ ਕਿ ਇਸਰੋ ਨੇ 25 ਸੈਟੇਲਾਈਟ ਲਾਂਚ ਕਰਨ ਦੀ ਯੋਜਨਾ ਬਣਾਈ ਸੀ:-

  • ਆਦਿੱਤਯ-ਐੱਲ 1 ਸੈਟੇਲਾਈਟ, ਜਿਓ ਇਮੈਜਿੰਗ ਸੈਟੇਲਾਈਟ (ਜੀਆਈਐੱਸਟੀ - 1)
  • ਸਮਾਲ ਸੈਟੇਲਾਈਟ ਲਾਂਚ ਵਹੀਕਲ (ਐੱਸਐੱਸਐੱਲਵੀ) ਜਾਂ ਛੋਟੇ ਰਾਕੇਟ (500 ਕਿਲੋਗ੍ਰਾਮ ਦੀ ਸਮਰਥਾ ਵਾਲੇ)
  • ਸਵਦੇਸ਼ ਪ੍ਰਮਾਣੂ ਘੜੀਆਂ ਸਹਿਤ ਨੇਵੀਗੇਸ਼ਨ ਸੈਟੇਲਾਈਟ ਅਤੇ ਭਾਰਤੀ ਡਾਟਾ ਰਿਲੇ ਸੈਟੇਲਾਈਟ ਸਿਸਟਮ (IDRSS)
  • ਇਲੈਕਟ੍ਰਿਕ ਪ੍ਰਪਲਸ਼ਨ ਦੇ ਨਾਲ ਜੀਸੈੱਟ- 20 ਸੈਟੇਲਾਈਟ

ਸਿਵਾਨ ਨੇ ਇਹ ਵੀ ਕਿਹਾ ਕਿ ਭਾਰਤ ਆਪਣੇ ਤੀਸਰੇ ਚੰਦਰਮਾ ਮਿਸ਼ਨ -'ਚੰਦਰਯਾਨ-3' ਨੂੰ ਸ਼ੁਰੂ ਕਰੇਗਾ। 2020-21 ’ਚ ਚੰਦਰਯਾਨ-3, ਕੁਝ ਸਮੇਂ ਲਈ ਚੰਦ ਦਾ ਸਤ੍ਹਾ ’ਤੇ ਵੀ ਉਤਰਨ ਦਾ ਯਤਨ ਕਰੇਗਾ।

17 ਜਨਵਰੀ ਨੂੰ ਇਸਰੋ ਨੇ ਕਮਿਊਨਿਕੇਸ਼ਨ ਸੈਟੇਲਾਈਟ ਜੀਸੈੱਟ-30 ਨੂੰ ਲਾਂਚ ਕੀਤਾ। ਇਸ ਲਾਂਚ ਵਿੱਚ ਯੂਰਪੀ ਪੁਲਾੜ ਏਜੰਸੀ ਏਰੀਅਨਸਪੇਸ ਨੇ ਮਦਦ ਕੀਤੀ। 3,357 ਕਿਲੋਗ੍ਰਾਮ ਦਾ ਕਮਿਊਨਿਕੇਸ਼ਨ ਸੈਟੇਲਾਈਟ ਜੀਸੈੱਟ-30, ਏਰੀਅਨ 5 ਰਾਕੇਟ ’ਚ ਲਾਂਚ ਕੀਤਾ ਗਿਆ।

ਇਸਰੋ ਨੇ ਆਪਣੇ ਰੋਬਟ/ ਹਾਫ਼-ਹਿਊਮੀਨਾਈਡ-ਵਿਊਮਿੱਤਰ ਨੂੰ ਵੀ ਦਿਖਾਇਆ। ਉਹ ਇਸਦੇ ਮਨੁੱਖੀ ਪੁਲਾੜ ਮਿਸ਼ਨ ਪ੍ਰੋਗਰਾਮ 'ਗਗਨਯਾਨ' ਦਾ ਹਿੱਸਾ ਸੀ।

ਇਸਰੋ ਨੂੰ ਸਾਲ ਦਾ ਪਹਿਲਾ ਝਟਕਾ 4 ਮਾਰਚ ਨੂੰ ਲੱਗਿਆ, ਜਦੋਂ ਤਕਨੀਕੀ ਕਾਰਨਾਂ ਕਰਕੇ ਜੀਆਈਐੱਸਟੀ-1 ਦਾ ਲਾਂਚ ਰੋਕਣਾ ਪਿਆ। ਅਜਿਹਾ ਉਨ੍ਹਾਂ ਨੇ ਜੀਆਈਐੱਸਟੀ-1 ਦੀ ਵਾਸਤਵਿਕ ਲਾਚਿੰਗ ਤਰੀਕ ਤੋਂ ਇੱਕ ਦਿਨ ਪਹਿਲਾਂ ਕੀਤਾ। ਇਸਰੋ ਨੇ ਇਸਦਾ ਬਿਓਰਾ ਸਾਂਝਾ ਨਹੀਂ ਕੀਤਾ।

ਕੋਵਿਡ-19 ਲਾਕਡਾਊਨ ਦਾ ਇਸਰੋ ਦੀ ਮੁੱਖ ਯੋਜਨਾਵਾਂ ’ਤੇ ਵੀ ਡੂੰਘਾ ਅਸਰ ਪਿਆ।

ਇਸਰੋ ਨੇ ਦੋ ਹੋਰ ਸਮਝੋਤੇ ਕੀਤੇ:-

  • ਉੱਚਿਤ ਤਰਲ ਕੂਲਿੰਗ ਅਤੇ ਹੀਟਿੰਗ ਗਾਰਮੈਂਟ (LCHG)ਲਈ ਇਕ ਭਾਰਤੀ ਪੇਟੈਂਟ ਪ੍ਰਾਪਤ ਕੀਤਾ, ਜਿਸਦਾ ਉਪਯੋਗ ਪੁਲਾੜ ਐਪਲੀਕੇਸ਼ਨ ਅਤੇ ਮੂਨ / ਲੂਨਰ ਸੁਆਇਲ (ਮਿੱਟੀ )ਨੂੰ ਬਣਾਉਣ ਵਿਚ ਕੀਤਾ ਜਾਵੇਗਾ।
  • ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 16 ਮਈ ਨੂੰ ਐਲਾਨ ਕੀਤਾ ਸੀ ਕਿ ਭਾਰਤੀ ਪ੍ਰਾਈਵੇਟ ਕੰਪਨੀਆਂ ਭਾਰਤ ਦੇ ਪੁਲਾੜ ਖੇਤਰ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਇਸ ਦੇ ਲਈ, ਨਿੱਜੀ ਕੰਪਨੀਆਂ ਨੂੰ ਪ੍ਰਿਡੇਕਟੇਬਲ ਨੀਤੀ ਅਤੇ ਨਿਯਮਤ ਵਾਤਾਵਰਣ ਪ੍ਰਦਾਨ ਕੀਤਾ ਜਾਵੇਗਾ।

ਕੇਂਦਰੀ ਮੰਤਰੀ ਮੰਡਲ ਨੇ 24 ਜੂਨ ਨੂੰ ਇਨ-ਸਪੇਸ ਸਥਾਪਨਾ ਕਰਨ ਦਾ ਫੈਸਲਾ ਕੀਤਾ ਹੈ। ਇਹ ਇਸਰੋ ਨੂੰ ਨਵੀਂ ਤਕਨਾਲੋਜੀ, ਖੋਜ ਮਿਸ਼ਨਾਂ ਅਤੇ ਮਨੁੱਖੀ ਪੁਲਾੜ ਪ੍ਰਸਾਰ ਪ੍ਰੋਗਰਾਮਾਂ ਦੀ ਖੋਜ ਅਤੇ ਵਿਕਾਸ (R & D) 'ਤੇ ਵਧੇਰੇ ਧਿਆਨ ਕੇਂਦਰਿਤ ਕਰਨ ’ਚ ਸਹਾਈ ਹੋਵੇਗਾ।

  • ਇਨ-ਸਪੇਸ, ਨਿੱਜੀ ਕੰਪਨੀਆਂ ਅਤੇ ਭਾਰਤੀ ਪੁਲਾੜ ਦੀ ਮੂਲਭੂਤ ਸਹੂਲਤਾਂ ਵਿਚਾਲੇ ਤਾਲਮੇਲ ਬਣਾਏਗਾ।
  • ਪੁਲਾੜ ਵਿਭਾਗ ਦੀ ਰੇਜਿਗ ਨੀਤੀ ਤਹਿਤ, ਕਮਰਸ਼ੀਅਲ ਆਰਮ ਨਿਊ ਸਪੇਸ ਇੰਡੀਆ ਲਿਮਟਿਡ (NSIL) ਸਪਲਾਈ -ਸੰਚਾਲਿਤ ਮਾਡਲਾਂ ਤੋਂ ਡਿਮਾਂਡ ਸੰਚਾਲਿਤ ਮਾਡਲਾਂ ਲਈ ਪੁਲਾੜ ਗਤੀਵਿਧੀਆਂ ਨੂੰ ਦੁਬਾਰਾ ਤਿਆਰ ਕਰਨ ਦੀ ਕੋਸ਼ਿਸ਼ ਕਰੇਗਾ। ਜੋ ਦੇਸ਼ ਦੇ ਪੁਲਾੜ ਸੰਪਤੀਆਂ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਏਗਾ।

ਸੈਟਸਰਚ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਾਰਾਇਣ ਪ੍ਰਸ਼ਾਦ ਨੇ ਕਿਹਾ, “ਸਭ ਤੋਂ ਵਧੀਆ ਕੰਮ ਇਹ ਹੋਵੇਗਾ ਕਿ ਅਸੀਂ ਇੱਕ ਸੁਤੰਤਰ ਰੈਗੂਲੇਟਰੀ ਸੰਸਥਾ (ਸਪੇਸ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ, SRAI)ਦਾ ਗਠਨ ਕਰੀਏ। ਇਹ ਸੰਸਥਾ ਦੇ ਪੁਲਾੜ ਵਿਚ ਕੰਮ ਕਰ ਰਹੇ ਨਵੇਂ, ਉੱਭਰ ਰਹੇ ਲੋਕਾਂ ਅਤੇ ਕੰਪਨੀਆਂ ਦੀ ਮਦਦ ਕਰੇਗੀ। ਪ੍ਰਸ਼ਾਦ ਨੇ ਇਹ ਵੀ ਕਿਹਾ ਕਿ ਇਸ ਲਈ ਨੀਤੀ ਤਿਆਰ ਕੀਤੀ ਜਾਏਗੀ।

  • ਇਨਸਪੇਸ ਆਪਣੇ ਆਪਣੇ ਤਰੀਕੇ ਨਾਲ ਨਿੱਜੀ ਕੰਪਨੀਆਂ ਦੀਆਂ ਜ਼ਰੂਰਤਾਂ ਅਤੇ ਗਤੀਵਿਧੀਆਂ ਦੀ ਨਿਗਰਾਨੀ ਕਰੇਗੀ। ਸਿਰਫ ਇਹ ਹੀ ਨਹੀਂ, ਅਸੀਂ ਤਕਨੀਕੀ, ਕਾਨੂੰਨ, ਸੁਰੱਖਿਆ ਦੇਖਭਾਲ 'ਤੇ ਵੀ ਕੰਮ ਕਰਾਂਗੇ।
  • ਸ਼ੁਰੂ ਵਿਚ, ਇਨਸਪੇਸ ਦੇ ਮੌਜੂਦਾ ਪੁਲਾੜ ਸੈਟਅਪ ਦੇ ਲੋਕਾਂ ਦੁਆਰਾ ਚਲਾਇਆ ਜਾਵੇਗਾ। ਬਾਅਦ ਵਿਚ, ਬਾਹਰਲੇ ਲੋਕਾਂ ਨੂੰ ਲਿਆ ਜਾਵੇਗਾ।
  • ਇਨਸਪੇਸ ਦੀ ਖ਼ਰਚਾ ਪੁਲਾੜ ਵਿਭਾਗ (DoS) ਦੇ ਬਜਟ ਤੋਂ ਦਿੱਤਾ ਜਾਵੇਗਾ, ਨਾਲ ਹੀ ਇਸ ਨੂੰ ਵੱਡੇ ਬਜਟ ਦੀ ਜ਼ਰੂਰਤ ਨਹੀਂ ਪਵੇਗੀ।
  • ਇਸਰੋ ਨੇ 7 ਨਵੰਬਰ ਨੂੰ ਆਪਣੀ ਸੈਟੇਲਾਈਟ ਲਾਂਚਿੰਗ ਦੀ ਕਾਰਵਾਈ ਦੁਬਾਰਾ ਸ਼ੁਰੂ ਕੀਤੀ। ਜਿਸ ਦੇ ਲਈ ਇਸਰੋ ਨੇ ਪੋਲਰ ਸੈਟੇਲਾਈਟ ਲਾਂਚ ਵਹੀਕਲ (PSLV-C49)ਦਾ ਉਪਯੋਗ ਕੀਤਾ। ਇਸਰੋ ਨੇ ਆਪਣੀ ਸੈਟੇਲਾਈਟ ਲਾਂਚ ਮੁਹਿੰਮਾਂ ਲਈ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਈਓਐਸ -1, ਆਰਆਈਐੱਸਟੀ - 2ਬੀਆਰ2 ਅਤੇ ਨੌਂ ਹੋਰ ਵਿਦੇਸ਼ੀ ਸੈਟੇਲਾਈਟ ਨੂੰ ਉਨ੍ਹਾਂ ਦੇ ਆਰਬਿਟ ’ਚ ਟੈਕਸਟਬੁੱਕ ਸਟਾਈਲ ’ਚ ਰੱਖਿਆ।
  • ਇਸ ਦੇ ਲਾਂਚ ਸਮੇਂ, ਇਸਰੋ ਨੇ ਕੁੱਲ 328 ਵਿਦੇਸ਼ੀ ਸੈਟੇਲਾਇਟ ਨੂੰ ਆਰਬਿਟ ਵਿੱਚ ਰੱਖਿਆ, ਇਹ ਸਾਰੇ ਸੈਟੇਲਾਈਟ ਖਰਚਿਆਂ ਸਹਿਤ ਸਨ।
  • 17 ਦਸੰਬਰ ਨੂੰ, ਇਸਰੋ ਨੇ ਆਪਣੇ PSLV-C50 ਰਾਕੇਟ ਨਾਲ ਭਾਰਤ ਦੇ 42 ਵੇਂ ਸੰਚਾਰ ਸੈਟੇਲਾਈਟ-ਸੀਐਮਐਸ -01 (ਪਹਿਲਾਂ GSAT-12R ਨਾਮ ਦਿੱਤਾ ਸੀ) ਦਾ ਚੱਕਰ ਲਾਇਆ।
  • 2020 ’ਚ, ਇਹ ਭਾਰਤ ਦਾ ਆਖ਼ਰੀ ਪੁਲਾੜ ਮਿਸ਼ਨ ਸੀ। ਸਿਵਾਨ ਨੇ ਕਿਹਾ ਕਿ 2021 ਦੀ ਪਹਿਲੀ ਤਿਮਾਹੀ ਦੌਰਾਨ ਬ੍ਰਾਜ਼ੀਲ ਦਾ ਸੈਟੇਲਾਈਟ ਅਮੇਜ਼ਨੋਨੀਆ ਅਤੇ ਤਿੰਨ ਭਾਰਤੀ ਸੈਟੇਲਾਈਜ਼ ਦੇ ਕਮਰਸ਼ੀਅਲ ਲਾਂਚ ਕਰਨਗੇ।

ਸਿਵਾਨ ਨੇ ਕਿਹਾ, “ਫਰਵਰੀ ਦੇ ਅਖ਼ੀਰ ਵਿੱਚ ਜਾਂ 2021 ਦੇ ਮਾਰਚ ਦੇ ਸ਼ੁਰੂ ਵਿੱਚ, ਇਸਰੋ ਆਪਣੇ ਰਾਕੇਟ ਪੋਲਰ ਸੈਟੇਲਾਈਟ ਲਾਂਚ ਵਹੀਕਲ-C51 (PSLV-C51) ਨੂੰ ਭੇਜੇਗਾ। ਇਸਦਾ ਸ਼ੁਰੂਆਤੀ ਪੈਲੋਡ, ਬ੍ਰਾਜ਼ੀਲ ਦਾ ਸੈਟੇਲਾਈਟ ਹੋਵੇਗਾ, ਜਿਸਨੂੰ ਐਮੇਜੋਨੀਆ ਕਿਹਾ ਜਾਂਦਾ ਹੈ, ਇਹ ਇੱਕ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਹੈ।

PSLV-C51 ਮਿਸ਼ਨ ਦੌਰਾਨ ਰਾਕੇਟ, ਅਰਥ ਆਬਜ਼ਰਵੇਸ਼ਨ ਸੈਟੇਲਾਈਟ ਆਨੰਦ ਨੂੰ ਲੈ ਕੇ ਜਾਵੇਗਾ। ਇਹ ਸੈਟੇਲਾਈਟ ਪਿਕਸਲ ( ਸਿਜ਼ੀ ਸਪੇਸ ਤਕਨਾਲੌਜੀਜ਼ ਪ੍ਰਾਈਵੇਟ ਲਿਮਟਿਡ ਦੇ ਰੂਪ ਵਿੱਚ ਸ਼ਾਮਲ) ਨਾਮਕ ਇੱਕ ਭਾਰਤੀ ਸਟਾਰਟਅੱਪ ਨੇ ਬਣਾਇਆ ਹੈ। PSLV-C51 ਮਿਸ਼ਨ ਬਹੁਤ ਹੀ ਅਹਿਮ ਮਿਸ਼ਨ ਹੈ।

  • ਸਿਰਫ ਇਹ ਹੀ ਨਹੀਂ, PSLV-C51 ਇਕ ਸੰਚਾਰ ਸੈਟੇਲਾਈਟ ਨੂੰ ਲੈ ਕੇ ਜਾਵੇਗਾ, ਜਿਸਦਾ ਨਾਮ ਸੇਟੀਸੈਟ ਹੈ। ਇਹ ਬੰਗਲੌਰ ਸਥਿਤ ਸਪੇਸ ਕਿਡਜ਼ ਇੰਡਿਆ, ਦੇ ਵਿਦਿਆਰਥੀਆਂ ਦੁਆਰਾ ਬਣਾਇਆ ਗਿਆ ਹੈ। ਇਹ ਇਕ ਹੋਰ ਸੈਟੇਲਾਈਟ, ਯੂਨੀਸੈਟ ਨੂੰ ਵੀ ਲੈਕੇ ਜਾਵੇਗਾ, ਇਹ ਤਿੰਨ ਭਾਰਤੀ ਯੂਨੀਵਰਸਿਟੀਆਂ ਨੇ ਮਿਲਕੇ ਬਣਾਇਆ ਹੈ।
  • ਸਿਵਾਨ ਦੇ ਮੁਤਾਬਕ, ਟੀਮ ਇਸਰੋ ਦੇ ਕੋਲ ਆਦਿਤਯ ਐੱਲ 1, ਚੰਦਰਯਾਨ -3, ਗਗਨਯਾਨ - ਭਾਰਤ ਦੇ ਮਨੁੱਖੀ ਪੁਲਾੜ ਮਿਸ਼ਨ, ਅਤੇ ਸਮਾਲ ਸੈਟੇਲਾਈਟ ਲਾਂਚ ਵਹੀਕਲ (ਐੱਸਐੱਸਐੱਲਵੀ) ਦਾ ਇੱਕ ਰੁਝੇਵੇਂ ਭਰਿਆ ਪ੍ਰੋਗਰਾਮ ਹੈ।
  • ਸਿਵਾਨ ਨੇ ਇਹ ਵੀ ਕਿਹਾ ਕਿ ਐੱਸਐੱਸਐੱਲਵੀ, ਈਓਐੱਸ -02 (ਅਰਥ ਆਬਜ਼ਰਵੇਸ਼ਨ ਸੈਟੇਲਾਈਟ -02) ਨੂੰ ਲੈ ਕੇ ਜਾਵੇਗਾ। ਜਿਓਸਿੰਕ੍ਰੋਨਸ ਸੈਟੇਲਾਈਟ ਲਾਂਚ ਵਹੀਕਲ- ਐੱਫ 10 (ਜੀਐੱਸਐੱਲਵੀ) ਈਓਐੱਸ-3 ( ਅਰਥ ਆਬਜ਼ਰਵੇਸ਼ਨ ਸੈਟੇਲਾਈਟ -03) ਨੂੰ ਲੈਕੇ ਜਾਵੇਗਾ।
  • ਇਨ੍ਹਾਂ ਤੋਂ ਇਲਾਵਾ, ਜੀਆਈਐੱਸਟੀ ਅਤੇ ਮਿਕ੍ਰੋਸੇਟ-2ਏ ਹੋਰ ਭਾਰਤੀ ਸੈਟੇਲਾਈਟ ਹਨ, ਜੋ ਹੁਣ ਲਾਂਚ ਕੀਤੇ ਜਾਣ ਲਈ ਤਿਆਰ ਹਨ।

Last Updated : Feb 16, 2021, 7:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.