ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਸਸਤੀ ਫਲਾਇਟ ਟਿੱਕਟ ਬੁੱਕ ਕਰਨ ਲਈ ਗੂਗਲ 'ਤੇ ਸਰਚ ਕਰਦੇ ਹਨ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਗੂਗਲ ਇੱਕ ਨਵਾਂ ਫੀਚਰ ਲੈ ਕੇ ਆਇਆ ਹੈ। ਜਿਸਦੀ ਮਦਦ ਨਾਲ ਲੋਕ ਸਸਤੇ 'ਚ ਫਲਾਇਟ ਟਿੱਕਟ ਬੁੱਕ ਕਰਵਾ ਸਕਣਗੇ।
ਗੂਗਲ ਨੇ ਬਲਾਗ ਪੋਸਟ 'ਚ ਕੀਤਾ ਐਲਾਨ: ਗੂਗਲ ਨੇ ਬਲਾਗ ਪੋਸਟ 'ਚ ਕਿਹਾ," ਜੇਕਰ ਤੁਸੀਂ ਛੁੱਟੀਆਂ ਦੇ ਮੌਸਮ 'ਚ ਜਾਂ ਕਿਸੇ ਵੀ ਸਮੇਂ ਫਲਾਇਟ ਟਿੱਕਟ ਦੇ ਪੈਸੇ ਬਚਾਉਣਾ ਚਾਹੁੰਦੇ ਹੋ, ਤਾਂ ਥੋੜੀ ਜਿਹੀ ਪਲੈਨਿੰਗ ਤੁਹਾਡੇ ਕੰਮ ਆ ਸਕਦੀ ਹੈ। ਸ਼ੁਰੂਆਤੀ ਸਮੇਂ 'ਚ ਬੁਕਿੰਗ ਕਰਨਾ ਬਿਹਤਰ ਹੁੰਦਾ ਹੈ। ਇਸ ਕਰਕੇ ਸਾਰੇ ਯਾਤਰੀਆਂ ਲਈ ਅਸੀ ਕੁਝ ਮੌਜ਼ੂਦਾ ਤਰੀਕੇ ਸ਼ੇਅਰ ਕਰ ਰਹੇ ਹਾਂ, ਜਿਸ ਨਾਲ ਗੂਗਲ ਫਲਾਈਟ ਤੁਹਾਨੂੰ ਵਧੀਆਂ ਡੀਲ ਲੱਭਣ 'ਚ ਮਦਦ ਕਰ ਸਕਦਾ ਹੈ।"
ਗੂਗਲ ਫਲਾਇਟ 'ਚ ਸਫ਼ਰ ਕਰਨ ਵਾਲੇ ਯੂਜ਼ਰਸ ਲਈ ਲੈ ਕੇ ਆਇਆ ਨਵਾਂ ਫੀਚਰ: ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਗੂਗਲ ਫਲਾਇਟ ਪਹਿਲਾ ਵੀ ਕਈ ਸਾਰੇ ਆਫ਼ਰ ਲੈ ਕੇ ਆਇਆ ਹੈ। ਨਵੇਂ-ਨਵੇਂ ਅਪਡੇਟ ਲਿਆ ਕੇ ਗੂਗਲ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਬਿਹਤਰ ਬਣਾ ਰਿਹਾ ਹੈ। ਹੁਣ ਯਾਤਰੀਆਂ ਦੇ ਹਵਾਈ ਸਫ਼ਰ ਨੂੰ ਬਿਹਤਰ ਬਣਾਉਣ ਲਈ ਗੂਗਲ ਫਲਾਇਟ ਨੇ ਇੱਕ ਨਵੇਂ ਫੀਚਰ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ, ਜਿਸ ਨਾਲ ਯੂਜ਼ਰਸ ਨੂੰ ਫਲਾਇਟ ਟਿੱਕਟ ਬੁੱਕ ਕਰਨ ਦੇ ਸਹੀ ਸਮੇਂ ਬਾਰੇ ਵੀ ਪਤਾ ਲੱਗ ਸਕੇਗਾ।
ਕੀ ਹੈ ਗੂਗਲ ਫਲਾਇਟ ਦਾ ਨਵਾਂ ਫੀਚਰ?: ਗੂਗਲ ਫਲਾਇਟ ਦੇ ਇਸ ਨਵੇਂ ਫੀਚਰ ਨੂੰ Insights ਕਿਹਾ ਜਾਂਦਾ ਹੈ। ਇਸ ਨਾਲ ਸਾਰੇ ਯੂਜ਼ਰਸ ਨੂੰ ਇਹ ਪਤਾ ਚਲ ਸਕੇਗਾ ਕਿ ਸਭ ਤੋਂ ਸਸਤੀ ਟਿੱਕਟ ਬੂਕਿੰਗ ਕਰਨ ਦਾ ਸਹੀ ਸਮਾਂ ਕਿਹੜਾ ਹੈ ਅਤੇ ਜਿਸ ਫਲਾਇਟ ਅਤੇ ਟਿੱਕਟ ਨੂੰ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ, ਇਸ ਫੀਚਰ ਦੀ ਮਦਦ ਨਾਲ ਤੁਹਾਨੂੰ ਉਸ ਫਲਾਇਟ ਦੇ ਹਿਸਟੋਰੀਕਲ ਡਾਟਾ ਦੀ ਵੀ ਜਾਣਕਾਰੀ ਮਿਲੇਗੀ।