ਹੈਦਰਾਬਾਦ: ਕੋਰੀਅਨ ਕੰਪਨੀ ਸੈਮਸੰਗ ਦਾ ਸਭ ਤੋਂ ਵੱਡਾ ਇਵੈਂਟ Galaxy Unpacked 2024 ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਇਸ ਇਵੈਂਟ ਦੀ ਲਾਂਚ ਡੇਟ ਬਾਰੇ ਜਾਣਕਾਰੀ ਸਾਹਮਣੇ ਆ ਗਈ ਹੈ। ਟਿਪਸਟਰ evan blass ਨੇ ਇਸ ਇਵੈਂਟ ਦੀ ਲਾਂਚ ਡੇਟ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਸ਼ੇਅਰ ਕੀਤੀ ਗਈ ਜਾਣਕਾਰੀ ਅਨੁਸਾਰ, Galaxy Unpacked 2024 ਇਵੈਂਟ 18 ਜਨਵਰੀ ਨੂੰ ਆਯੋਜਿਤ ਕੀਤਾ ਜਾਵੇਗਾ ਅਤੇ ਭਾਰਤੀ ਸਮੇਂ ਅਨੁਸਾਰ, ਇਸ ਇਵੈਂਟ ਦਾ ਸਮੇਂ ਦੁਪਹਿਰ 1 ਵਜੇ ਦਾ ਹੋਵੇਗਾ। ਇਸ ਇਵੈਂਟ 'ਚ ਸੈਮਸੰਗ ਆਪਣੀ ਆਉਣ ਵਾਲੀ ਸੀਰੀਜ਼ Galaxy S24 ਨੂੰ ਲਾਂਚ ਕਰ ਸਕਦੀ ਹੈ।
-
SGUP1H24 pic.twitter.com/mWXiVAFY4P
— Evan Blass (@evleaks) December 21, 2023 " class="align-text-top noRightClick twitterSection" data="
">SGUP1H24 pic.twitter.com/mWXiVAFY4P
— Evan Blass (@evleaks) December 21, 2023SGUP1H24 pic.twitter.com/mWXiVAFY4P
— Evan Blass (@evleaks) December 21, 2023
Samsung Galaxy S24 ਸੀਰੀਜ਼ ਹੋ ਸਕਦੀ ਲਾਂਚ: ਹਰ ਸਾਲ Unpacked ਇਵੈਂਟ 'ਚ ਕੰਪਨੀ Galaxy S ਸੀਰੀਜ਼ ਨੂੰ ਲਾਂਚ ਕਰਦੀ ਆਈ ਹੈ। ਹੁਣ ਇੱਕ ਵਾਰ ਫਿਰ ਸ਼ੇਅਰ ਕੀਤੀ ਗਈ ਕਲਿੱਪ 'ਚ Galaxy AI ਨੂੰ ਦੇਖਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, Galaxy S24 ਅਲਟ੍ਰਾ 'ਚ ਸੈਮਸੰਗ ਦੀ ਇੰਨ-ਹਾਊਸ AI ਚਿਪ ਮਿਲ ਸਕਦੀ ਹੈ। ਆਉਣ ਵਾਲੇ ਗਲੈਕਸੀ S24 ਸੀਰੀਜ਼ ਨੂੰ ਲੈ ਕੇ ਕਈ ਲੀਕਸ ਸਾਹਮਣੇ ਆ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਫੋਨ ਨੂੰ ਪੀਲੇ, ਵਾਇਲੇਟ, ਗ੍ਰੇ ਅਤੇ ਬਲੈਕ ਕਲਰ ਆਪਸ਼ਨ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਸੀ ਕਿ ਫੋਨ 'ਚ ਟ੍ਰਿਪਲ ਕੈਮਰਾ ਸੈੱਟਅਪ ਹੋਵੇਗਾ ਅਤੇ ਬੈਕ ਸਾਈਡ 'ਤੇ ਸੈਮਸੰਗ ਦਾ ਲੋਗੋ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਅਜੇ ਤੱਕ ਇਸ ਸੀਰੀਜ਼ ਬਾਰੇ ਕੁਝ ਨਹੀਂ ਦੱਸਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਸੈਮਸੰਗ ਨੇ ਦੋ ਅਨਪੈਕਡ ਈਵੈਂਟਾਂ ਦੀ ਮੇਜ਼ਬਾਨੀ ਕੀਤੀ ਸੀ, ਜਿੱਥੇ ਇਸਨੇ ਆਪਣੇ ਫਲੈਗਸ਼ਿਪ ਸਮਾਰਟਫੋਨ ਪੇਸ਼ ਕੀਤੇ ਸੀ। ਇਨ੍ਹਾਂ ਸਮਾਰਟਫੋਨਾਂ 'ਚ Galaxy Z Fold 5, Galaxy Z Flip 5 ਅਤੇ Galaxy S 23 ਸੀਰੀਜ਼ ਸ਼ਾਮਲ ਹੈ।
Samsung Galaxy S24 ਸੀਰੀਜ਼ ਬਾਰੇ: Samsung Galaxy S24 ਸੀਰੀਜ਼ 'ਚ ਤਿੰਨ ਸਮਾਰਟਫੋਨ ਲਾਂਚ ਕੀਤੇ ਜਾ ਸਕਦੇ ਹਨ। ਇਨ੍ਹਾਂ ਸਮਾਰਟਫੋਨਾਂ 'ਚ Samsung Galaxy S24, Samsung Galaxy S24 ਪਲੱਸ ਅਤੇ Samsung Galaxy S24 ਅਲਟ੍ਰਾ ਸਮਾਰਟਫੋਨ ਸ਼ਾਮਲ ਹਨ।
Samsung Galaxy S24 ਸੀਰੀਜ਼ ਦੀ ਜਾਣਕਾਰੀ ਹੋਈ ਲੀਕ: ਲੀਕ ਹੋਈ ਜਾਣਕਾਰੀ ਅਨੁਸਾਰ, Samsung Galaxy S24+ ਅਤੇ Samsung Galaxy S24 Ultra ਦੋਨਾਂ 'ਚ 12GB ਰੈਮ ਮਿਲ ਸਕਦੀ ਹੈ ਅਤੇ Samsung Galaxy S24 Ultra 'ਚ 1TB ਤੱਕ ਦੀ ਸਟੋਰੇਜ ਮਿਲ ਸਕਦੀ ਹੈ। ਟਿਪਸਟਰ ਈਵਾਨ ਬਲਾਸ ਨੇ ਦਾਅਵਾ ਕੀਤਾ ਹੈ ਕਿ Samsung Galaxy S24 Ultra ਨੂੰ ਸਿਲਵਰ, ਲਾਈਟ ਬ੍ਰਾਊਨ ਅਤੇ ਗ੍ਰੀਨ ਕਲਰ ਆਪਸ਼ਨਾਂ 'ਚ ਲਾਂਚ ਕੀਤਾ ਜਾਵੇਗਾ। ਟਿਪਸਟਰ Revegnus ਨੇ ਦੱਸਿਆ ਹੈ ਕਿ Samsung Galaxy S24 ਨੂੰ 8GB+128GB ਅਤੇ 8GB+256GB ਸਟੋਰੇਜ ਮਾਡਲ 'ਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ, Samsung Galaxy S24 ਪਲੱਸ 12GB+256GB ਅਤੇ 12GB+512GB ਸਟੋਰੇਜ ਦੇ ਨਾਲ ਖਰੀਦਣ ਲਈ ਉਪਲਬਧ ਹੋਵੇਗਾ ਅਤੇ Samsung Galaxy S24 Ultra ਨੂੰ 12GB+256GB, 12GB+512GB ਅਤੇ 12GB+1TB ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ, ਤਿੰਨੋ ਮਾਡਲ ਬਲੈਕ, ਗ੍ਰੇ ਅਤੇ ਪੀਲੇ ਕਲਰ ਆਪਸ਼ਨਾਂ 'ਚ ਲਾਂਚ ਕੀਤੇ ਜਾ ਸਕਦੇ ਹਨ। Samsung Galaxy S24 Ultra 'ਚ Qualcomm Snapdragon 8 Gen 3 ਪ੍ਰੋਸੈਸਰ ਮਿਲ ਸਕਦਾ ਹੈ, ਜਦਕਿ Galaxy S24 ਅਤੇ Galaxy S24+ ਨੂੰ Exynos ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ।