ਨਵੀਂ ਦਿੱਲੀ : ਗੂਗਲ ਨੇ ਮੰਗਲਵਾਰ ਨੂੰ ਨਿਊਯਾਰਕ ਵਿਖੇ ਆਪਣੇ ਨਵੇਂ ਗੂਗਲ ਪਿਕਸਲ ਮੋਬਾਈਲ ਨੂੰ ਲੋਕ ਅਰਪਣ ਕੀਤਾ ਹੈ, ਜਿਸ ਦੀ ਕੀਮਤ ਕੰਪਨੀ ਨੇ ਮਾਰਕਿਟ ਵਿੱਚ ਪਹਿਲਾਂ ਤੋਂ ਆਏ ਹੋਏ ਮੋਬਾਈਲਾਂ ਦੀ ਤੁਲਨਾ ਵਿੱਚ ਅੱਧੀ ਰੱਖੀ ਹੈ।
ਭਾਵੇਂ ਪਿਕਸਲ ਤਿੰਨ ਸਾਲ ਪਹਿਲਾਂ ਮਾਰਕਿਟ ਵਿੱਚ ਆਇਆ ਸੀ, ਪਰ ਐੱਪਲ ਅਤੇ ਸੈਮਸੰਗ ਦੇ ਮੁਕਾਬਲੇ ਗੂਗਲ ਪਿਕਸਲ ਵਿਕਰੀ ਪੱਖੋਂ ਢਿੱਲਾ ਹੀ ਰਿਹਾ। ਇਹ ਕੰਪਨੀਆਂ ਗੂਗਲ ਦੇ ਮੁਕਾਬਲੇ ਇਸ਼ਤਿਹਾਰਬਾਜ਼ੀ, ਆਫ਼ਰਾਂ ਆਦਿ 'ਤੇ ਪੈਸਾ ਘੱਟ ਹੀ ਲਾ ਰਹੀ ਹਨ।
ਗੂਗਲ ਹੁਣ ਇਸ ਅੰਤਰ ਨੂੰ ਦੂਰ ਕਰਨ ਦੀ ਕੋਸ਼ਿਸ਼ 'ਚ ਹੈ। ਕੰਪਨੀ ਦੇ ਨਵੇਂ ਪਿਕਸਲ 3ਏ ਦੀ ਕੀਮਤ 399 ਅਮਰੀਕੀ ਡਾਲਰ (27779 ਰੁ.) ਹੈ, ਜੋ ਕਿ ਪਿਛਲੇ ਸਾਲ ਮਾਰਕਿਟ ਵਿੱਚ ਆਏ ਪਿਕਸਲ 3 ਦੀ ਕੀਮਤ ਨਾਲੋਂ ਬਹੁਤ ਹੀ ਘੱਟ ਹੈ।
ਇਸ ਨਵੇਂ ਮੋਬਾਈਲ ਵਿੱਚ ਕੰਪਨੀ ਨੇ 2 ਫੇਸ ਕੈਮਰਿਆਂ ਦੀ ਬਜਾਇ 1 ਹੀ ਫੇਸ ਕੈਮਰਾ ਦਿੱਤਾ ਹੈ ਅਤੇ ਵਾਇਰਲੈੱਸ ਚਾਰਜਿੰਗ ਦੀ ਕੋਈ ਵੀ ਆਪਸ਼ਨ ਨਹੀਂ ਹੈ।
ਇਸ ਨਵੇਂ ਮੋਬਾਈਲ ਦੀ ਵਿਕਰੀ ਪਿਕਸਲ 3 ਦੀ ਤਰ੍ਹਾਂ 13 ਦੇਸ਼ਾਂ ਵਿੱਚ ਹੋਵੇਗੀ।