ਨਵੀਂ ਦਿੱਲੀ: ਭਾਰਤ ਵਿੱਚ ਆਪਣੇ ਭੁਗਤਾਨ ਪਲੇਟਫ਼ਾਰਮ 'ਗੂਗਲ ਪੇਅ' ਨੂੰ ਅੱਗੇ ਵਧਾਉਣ ਲਈ 'ਗੂਗਲ ਕੰਪਨੀ' ਐਂਡਰਾਇਡ ਐਪ 'ਤੇ ਕੈਸ਼ਬੈਕ ਪ੍ਰੋਮੋਸ਼ਨ ਦੀ ਪੇਸ਼ਕਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।
'ਪ੍ਰੋਜੈਕਟ ਕਰੂਜ਼ਰ' ਕੋਡਨੇਮ ਦੀ ਇੰਨਪੁਟ 'ਐਨਗੇਜ਼ਮੈਂਟ ਰਿਵਾਰਡਜ਼ ਪਲੇਟਫ਼ਾਰਮ' ਪਿਛਲੇ ਸਾਲ ਤੋਂ ਇਸ 'ਤੇ ਕੰਮ ਕਰ ਰਹੀ ਹੈ ਅਤੇ ਇਸ ਦੀ ਅਗਵਾਈ ਗੂਗਲ ਦੀ 'ਨੈਕਸਟ ਬਿਲੀਅਨ ਯੂਜਰਜ਼' ਟੀਮ ਕਰ ਰਹੀ ਹੈ।
ਜਾਣਕਾਰੀ ਮੁਤਾਬਕ "ਗੂਗਲ ਪੇਅ ਦੀ ਵਰਤੋਂ ਕਿੱਤਿਆਂ ਅਤੇ ਉਪਯੋਗਕਾਰਾਂ ਵਿਚਕਾਰ ਲੈਣ ਦੇਣ ਲਈ ਕੀਤਾ ਜਾਵੇਗਾ, ਜਿਸ ਵਿੱਚ ਗੂਗਲ ਦੀ ਭੁਗਤਾਨ ਸੇਵਾ ਦੀ ਪਹੁੰਚ ਦਾ ਵਿਸਥਾਰ ਹੋਵੇਗਾ। ਕੰਪਨੀ ਦੇ ਅਧਿਕਾਰੀਆਂ ਨੇ ਪਿਛਲੇ ਮਹੀਨਿਆਂ ਵਿੱਚ ਭਾਰਤ ਵਿੱਚ ਕਈ ਕਿੱਤਿਆਂ ਨੂੰ ਬੋਰਡ 'ਤੇ ਆਉਣ ਲਈ ਤਿਆਰ ਕੀਤਾ ਹੈ।"
ਯੋਜਨਾ ਦੇ ਹਿੱਸੇ ਦੇ ਰੂਪ ਵਿੱਚ, 'ਖੋਜ-ਇੰਜਣ' ਦੀ ਦਿੱਗਜ਼ ਕੰਪਨੀ ਲੋਕਾਂ ਨੂੰ ਆਪਣੇ ਐਂਡਰਾਇਡ ਐੱਪ ਨੂੰ ਅਪਡੇਟ ਕਰਨ ਲਈ ਇੱਕ ਦੋਸਤ ਨੂੰ ਹਵਾਲਾ ਦੇਣ ਲਈ ਜਾਂ ਦੋਵਾਂ ਨੂੰ ਗੂਗਲ ਪੇਅ 'ਤੇ ਇੱਕ ਖ਼ਾਸ ਰਾਸ਼ੀ ਤੱਕ ਜਿੱਤਣ ਲਈ ਉਤਸ਼ਾਹਿਤ ਕਰੇਗੀ।
ਗੂਗਲ ਨੇ ਡਵੈਲਪਰਾਂ ਨੂੰ ਦੱਸਿਆ ਕਿ ਐੱਪ 'ਤੇ ਸਾਰੇ ਇਨਾਮ ਗੂਗਲ ਪੇਅ ਦੇ ਮਾਧਿਅਮ ਰਾਹੀਂ ਹੀ ਪ੍ਰਾਪਤ ਕੀਤੇ ਜਾਣਗੇ।