ETV Bharat / science-and-technology

FCA ਇੰਡੀਆ ਨੇ ਲਾਂਚ ਕੀਤੀ ਜੀਪ ਦੀ ਆਨਲਾਈਨ ਬੁਕਿੰਗ

ਫਿਅਟ ਕ੍ਰਿਸਲਰ ਆਟੋਮੋਬਾਈਲਜ਼ (ਐਫਸੀਏ) ਭਾਰਤ ਨੇ ਸ਼ਨੀਵਾਰ ਨੂੰ ਆਪਣਾ ਆਨਲਾਈਨ 'ਟੱਚ-ਫ੍ਰੀ' ਜੀਪ ਰਿਟੇਲ ਤਜ਼ਰਬਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

Jeep
Jeep
author img

By

Published : May 2, 2020, 3:44 PM IST

Updated : Feb 16, 2021, 7:51 PM IST

ਨਵੀਂ ਦਿੱਲੀ: ਫਿਅਟ ਕ੍ਰਿਸਲਰ ਆਟੋਮੋਬਾਈਲਜ਼ (ਐਫਸੀਏ) ਭਾਰਤ ਨੇ ਸ਼ਨੀਵਾਰ ਨੂੰ ਆਪਣਾ ਆਨਲਾਈਨ 'ਟੱਚ-ਫ੍ਰੀ' ਜੀਪ ਰਿਟੇਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਮਾਜਿਕ ਦੂਰੀ ਅਤੇ ਹੋਰ ਪਾਬੰਧੀਆਂ ਲਈ ਕੰਪਨੀ ਨੇ ਇਹ ਐਲਾਨ ਕੀਤਾ ਹੈ।

ਕੰਪਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ਸੰਭਾਵਿਤ ਗ੍ਰਾਹਕ ਬਿਨ੍ਹਾਂ ਕਿਸੇ ਸ਼ੋਅਰੂਮ ਦਾ ਦੌਰਾ ਕੀਤੇ ਜੀਪ ਨੂੰ ਆਨਲਾਈਨ ਬੁੱਕ ਕਰ ਸਕਦੇ ਹਨ ਅਤੇ ਆਪਣੀ ਟੈਸਟ ਡਰਾਈਵ ਲੈ ਸਕਦੇ ਹਨ। ਇਸ ਤੋਂ ਬਾਅਦ ਸੈਨੇਟਾਈਜ਼ਡ ਵਾਹਨ ਦੀ ਹੋਮ ਡਲੀਵਰੀ ਕਰਵਾਈ ਜਾਵੇਗੀ।

ਐਫਸੀਏ ਇੰਡੀਆ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਪਾਰਥ ਦੱਤਾ ਨੇ ਕਿਹਾ,"ਸਾਡੀ ਵਚਨਬੱਧਤਾ ਇਹ ਹੈ ਕਿ ਗ੍ਰਾਹਕ ਅਜੇ ਵੀ ਜੀਪ ਤੱਕ ਪਹੁੰਚਣਾ ਜਾਰੀ ਰੱਖ ਸਕਦੇ ਹਨ। ਸਿਹਤ, ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ ਅਸੀਂ ਜੀਪ ਦੇ ਰਿਟੇਲ ਤਜ਼ਰਬੇ ਨੂੰ ਜਿੰਨਾ ਸੰਭਵ ਹੋ ਸਕੇ ਟੱਚ-ਮੁਕਤ ਬਣਾ ਰਹੇ ਹਾਂ।"

ਇਹ ਵੀ ਪੜ੍ਹੋ: ਅਜੇ ਦੇਵਗਨ ਨੇ ਦਿੱਗਜ ਫੁੱਟਬਾਲਰ ਚੁੰਨੀ ਗੋਸਵਾਮੀ ਦੇ ਦੇਹਾਂਤ 'ਤੇ ਜਤਾਇਆ ਸੋਗ

ਆਨਲਾਈਨ ਬੁਕਿੰਗ ਨੂੰ ਇੱਕ 360-ਡਿਗਰੀ ਡਿਜੀਟਲ ਰਿਟੇਲ ਆਰਕੀਟੈਕਚਰ ਵਿੱਚ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਜੋ ਕਿ ਗ੍ਰਾਹਕਾਂ ਲਈ ਵਰਤੋਂ ਵਿੱਚ ਆਸਾਨ ਤਜ਼ਰਬਾ ਪ੍ਰਦਾਨ ਕਰੇਗੀ ਅਤੇ ਸੰਭਾਵਿਤ ਗ੍ਰਾਹਕ ਆਪਣੇ ਘਰਾਂ ਦੀ ਸੁਰੱਖਿਆ ਨੂੰ ਛੱਡ ਕੇ ਇੱਕ ਜੀਪ ਬੁੱਕ ਕਰਵਾ ਸਕਦੇ ਹਨ ਅਤੇ ਖਰੀਦ ਸਕਦੇ ਹਨ।

ਗ੍ਰਾਹਕਾਂ ਨੂੰ ਉਨ੍ਹਾਂ ਦੀ ਸੰਪਰਕ ਜਾਣਕਾਰੀ ਭੂਗੋਲਿਕ ਸਥਾਨ, ਵਾਹਨ ਦੇ ਰੂਪਾਂ ਦੀ ਚੋਣ, ਰੰਗ, ਪਾਵਰਟ੍ਰੇਨ ਅਤੇ ਪ੍ਰਸਾਰਣ ਵਰਗੇ ਵੇਰਵੇ ਜਮ੍ਹਾ ਕਰਨ ਦੀ ਜ਼ਰੂਰਤ ਹੈ। ਪੁਸ਼ਟੀਕਰਣ ਤੋਂ ਬਾਅਦ ਉਹ ਆਨਲਾਈਨ ਭੁਗਤਾਨ ਵਿਕਲਪਾਂ ਵੱਲੋਂ ਬੁਕਿੰਗ ਰਕਮ ਦਾ ਭੁਗਤਾਨ ਕਰਨ ਲਈ ਅੱਗੇ ਵੱਧ ਸਕਦੇ ਹਨ। ਇਸ ਤੋਂ ਬਾਅਦ ਸ਼ਹਿਰ ਦੇ ਅਧਿਕਾਰਿਤ ਡੀਲਰ ਵੱਲੋਂ ਜੀਪ ਨੂੰ ਗ੍ਰਾਹਕ ਦੇ ਘਰ ਤੱਕ ਪਹੰਚਾਇਆ ਜਾਵੇਗਾ।

Last Updated : Feb 16, 2021, 7:51 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.