ਹੈਦਰਾਬਾਦ: ਇੰਸਟਾਗ੍ਰਾਮ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਆਪਣੇ ਯੂਜ਼ਰਸ ਲਈ ਥ੍ਰੈਡਸ ਐਪ ਦੀ ਸ਼ੁਰੂਆਤ ਕੀਤੀ ਹੈ। ਇਸ ਐਪ ਨੂੰ ਟਵਿੱਟਰ ਨੂੰ ਟੱਕਰ ਦੇਣ ਲਈ ਲਿਆਂਦਾ ਗਿਆ ਹੈ। ਨਵਾਂ ਪਲੇਟਫਾਰਮ ਐਂਡਰਾਇਡ ਅਤੇ IOS ਯੂਜ਼ਰਸ ਲਈ ਲਿਆਂਦਾ ਗਿਆ ਹੈ। ਹੁਣ ਥ੍ਰੈਡਸ ਵਿੱਚ IOS ਯੂਜ਼ਰਸ ਲਈ ਇੱਕ ਨਵਾਂ ਅਪਡੇਟ ਜਾਰੀ ਕੀਤਾ ਗਿਆ ਹੈ। ਥ੍ਰੈਡਸ 'ਤੇ IOS ਯੂਜ਼ਰਸ ਲਈ ਇੱਕ ਨਵਾਂ ਟੈਬ ਜੋੜਿਆ ਗਿਆ ਹੈ। ਕੰਪਨੀ ਨੇ ਯੂਜ਼ਰਸ ਲਈ Follows Tab ਪੇਸ਼ ਕੀਤਾ ਹੈ। ਇਸ ਟੈਬ ਨੂੰ Activity ਫੀਡ ਵਿੱਚ ਦੇਖਿਆ ਜਾ ਸਕਦਾ ਹੈ।
ਥ੍ਰੈਡਸ ਐਪ ਦਾ Follows Tab ਇਸ ਤਰ੍ਹਾਂ ਕਰੇਗਾ ਕੰਮ: ਜੋ ਯੂਜ਼ਰਸ ਥ੍ਰੈਡਸ 'ਤੇ ਆਪਣੇ ਫਾਲੋਅਰਜ਼ ਲਿਸਟ ਨੂੰ ਵੱਡੀ ਕਰਨਾ ਚਾਹੁੰਦੇ ਹਨ। ਉਨ੍ਹਾਂ ਲਈ ਇਹ ਫੀਚਰ ਕੰਮ ਆ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ IOS ਯੂਜ਼ਰਸ ਆਪਣੇ ਫਾਲੋਅਰਜ਼ ਲਿਸਟ ਦੀ ਹਰ ਅਪਡੇਟ 'ਤੇ ਨਜ਼ਰ ਰੱਖ ਸਕਣਗੇ। ਫਾਲੋਅਰਜ਼ ਲਿਸਟ ਵਿੱਚ ਨਵੇਂ ਮੈਬਰ ਦੀ ਐਂਟਰੀ ਹੋਣ 'ਤੇ ਇਸਦੀ ਜਾਣਕਾਰੀ ਤੁਹਾਨੂੰ ਤਰੁੰਤ ਮਿਲ ਸਕੇਗੀ।
ਇੰਸਟਾਗ੍ਰਾਮ ਯੂਜ਼ਰਸ ਨੂੰ ਥ੍ਰੈਡਸ 'ਚ ਮਿਲ ਰਹੀਆਂ ਕੁਝ ਖਾਸ ਸੁਵਿਧਾਵਾਂ: ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰਾਮ ਯੂਜ਼ਰਸ ਨੂੰ ਥ੍ਰੈਡਸ 'ਚ ਕੁਝ ਖਾਸ ਸੁਵਿਧਾਵਾਂ ਮਿਲ ਰਹੀਆਂ ਹਨ। ਇੰਸਟਾਗ੍ਰਾਮ ਯੂਜ਼ਰਸ ਆਪਣੇ ਕੰਟੇਟ ਨੂੰ ਥ੍ਰੈਡਸ 'ਤੇ ਸਿੰਕ ਕਰ ਸਕਦੇ ਹਨ। ਇਸਦੇ ਨਾਲ ਹੀ ਜਿਨ੍ਹਾਂ ਦੇ ਇੰਸਟਾਗ੍ਰਾਮ 'ਤੇ ਜ਼ਿਆਦਾ ਫਾਲੋਅਰਜ਼ ਹਨ, ਉਹ ਆਪਣੇ ਫਾਲੋਅਰਜ਼ ਨੂੰ ਥ੍ਰੈਡਸ ਐਪ 'ਤੇ ਵੀ ਜੋੜ ਸਕਦੇ ਹਨ।
ਥ੍ਰੈਡਸ ਐਪ 'ਤੇ ਟ੍ਰਾਂਸਲੇਸ਼ਨ ਦੀ ਵੀ ਮਿਲ ਰਹੀ ਸੁਵਿਧਾ: ਨਵੇਂ ਅਪਡੇਟ ਦੇ ਨਾਲ ਥ੍ਰੈਡਸ ਐਪ 'ਚ ਯੂਜ਼ਰਸ ਨੂੰ ਪੋਸਟ ਟ੍ਰਾਂਸਲੇਸ਼ਨ ਦੀ ਸੁਵਿਧਾ ਵੀ ਮਿਲ ਰਹੀ ਹੈ। ਜੋ ਯੂਜ਼ਰਸ ਕਿਸੇ ਹੋਰ ਭਾਸ਼ਾ ਵਿੱਚ ਪੋਸਟ ਸ਼ੇਅਰ ਕਰਦੇ ਹਨ, ਇਸ ਫੀਚਰ ਦੀ ਮਦਦ ਨਾਲ ਦੂਸਰੇ ਯੂਜ਼ਰਸ ਉਸ ਪੋਸਟ ਨੂੰ ਟ੍ਰਾਂਸਲੇਸ਼ਨ ਕਰਕੇ ਦੇਖ ਸਕਦੇ ਹਨ। ਇਸ ਨਾਲ ਥ੍ਰੈਡਸ ਯੂਜ਼ਰਸ ਨੂੰ ਭਾਸ਼ਾ ਦੀ ਪਰੇਸ਼ਾਨੀ ਨਹੀਂ ਆਵੇਗੀ।
ਫਿਲਹਾਲ ਥ੍ਰੈਡਸ ਐਪ 'ਚ ਲਿਆਂਦੇ ਫੀਚਰ IOS ਯੂਜ਼ਰਸ ਲਈ ਉਪਲਬਧ: ਥ੍ਰੈਡਸ ਨੂੰ ਹਾਲ ਹੀ ਵਿੱਚ ਲਾਂਚ ਕੀਤਾ ਗਿਆ ਹੈ। ਜਿਸ ਵਿੱਚ ਯੂਜ਼ਰਸ ਦੀ ਜ਼ਰੂਰਤ ਨੂੰ ਦੇਖਦੇ ਹੋਏ ਹੌਲੀ-ਹੌਲੀ ਨਵੇਂ ਫੀਚਰ ਜੋੜੇ ਜਾ ਰਹੇ ਹਨ। ਨਵੇਂ ਅਪਡੇਟ ਦੇ ਨਾਲ Follows Tab ਫੀਚਰ ਨੂੰ ਵੀ ਦੇਖਿਆ ਜਾ ਸਕੇਗਾ। ਫਿਲਹਾਲ ਥ੍ਰੈਡਸ ਐਪ ਦੇ ਸਾਰੇ ਫੀਚਰਸ ਸਿਰਫ IOS ਯੂਜ਼ਰਸ ਲਈ ਉਪਲਬਧ ਹਨ ਅਤੇ ਬਹੁਤ ਜਲਦ ਇਹ ਫੀਚਰਸ ਐਂਡਰਾਇਡ ਯੂਜ਼ਰਸ ਲਈ ਵੀ ਪੇਸ਼ ਕੀਤੇ ਜਾਣਗੇ।