ਬੀਜਿੰਗ: ਓਪੋ ਨੇ ਆਪਣੀ ਅਗਲੀ ਪੀੜ੍ਹੀ ਦੇ ਰੇਨੋ 5 ਸੀਰੀਜ਼ ਨੂੰ ਹਾਲ ਹੀ 'ਚ ਲਾਂਚ ਕੀਤਾ ਸੀ, ਜਿਸ ’ਚ 5 5ਜੀ, ਰੇਨੋ 5ਪ੍ਰੋ 5ਜੀ ਅਤੇ ਰੇਨੋ 5ਪ੍ਰੋ ਪਲੱਸ 5ਜੀ ਵਰਗੇ ਮਾਡਲ ਸ਼ਾਮਲ ਹਨ। ਹੁਣ ਕੰਪਨੀ ਨੇ ਇਸ ਸੀਰੀਜ਼ ਦੇ ਚੌਥੇ ਮੈਂਬਰ ਦੇ ਰੂਪ ’ਚ ਓਪੋ ਰੇਨੋ 5 4ਜੀ ਨੂੰ ਵੀ ਸ਼ਾਮਲ ਕਰ ਲਿਆ ਹੈ।
ਗਿਜ਼ਮੋਚਾਈਨਾ ਦੀ ਰਿਪੋਰਟ ਮੁਤਾਬਕ, ਵੀਅਤਨਾਮ ’ਚ ਇਸ ਸਮਾਰਟ ਫ਼ੋਨ, ਓਪੋ ਰੇਨੋ 5 4ਜੀ ਦੀ ਕੀਮਤ 86,90,000 ਦੌਂਗ ਭਾਵ ਕਰੀਬ 27,531.48 ਰੁਪਏ ਹੈ। ਹੁਣ ਕੰਪਨੀ 12 ਜਨਵਰੀ ਨੂੰ ਇੰਡੋਨੇਸ਼ੀਆ ’ਚ ਆਪਣੇ ਇਸ ਡਿਵਾਇਸ ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾ ਤਿਆਰ ਹੈ।
ਸਮਾਰਟ ਫ਼ੋਨ ’ਚ 6.4 ਇੰਚ ਦੀ ਐਮੋਲੇਡ ਡਿਸਪਲੇ ਹੈ, ਜਿਸਦਾ ਸਕ੍ਰੀਨ ਰਿਜ਼ਾਲਿਊਸ਼ਨ 2400x1080 ਪਿਕਸਲ ਹੈ। ਇਸ ਫੁੱਲ ਐੱਚਡੀ ਪਲੱਸ ਸਕ੍ਰੀਨ ਦੇ ਰਿਫਰੇਸ਼ ਰੇਟ 90 ਹਾਟਜ਼ ਹੈ।
ਇਸ ਸਮਾਰਟ ਫ਼ੋਨ ਕੁਆਲਕਾਮ ਸਨੈਪਡ੍ਰੈਗਨ 720ਜੀ ਚਿਪਸੈਟ ਦੁਆਰਾ ਸੰਚਾਲਿਤ ਹੈ, ਜੋ ਕਿ 4ਜੀ ਐੱਲਟੀਈ ਕਨੈਕਟਵਿਟੀ ਤੱਕ ਸੀਮਤ ਹੈ। ਇਸ ’ਚ 8ਜੀਬੀ ਐੱਲਪੀਡੀਡੀਆਰ4x ਰੈਮ ਅਤੇ 128ਜੀਬੀ ਇੰਟਰਨਲ ਸਟੋਰੇਜ਼ ਹੈ।
ਇਸ ਸਮਾਰਟ ਫ਼ੋਨ ਦੇ ਪਿੱਛੇ ਕੁਆਡ-ਕੈਮਰਾ ਸੈਟਅੱਪ ਲੱਗਿਆ ਹੈ। ਇਸ ’ਚ 44 ਐੱਮਪੀ ਪ੍ਰਾਇਮਰੀ ਸੈਂਸਰ ਸਹਿਤ 8 ਮੈਗਾਪਿਕਸਲ ਸੁਪਰਵਾਇਡ ਲੈਂਸ ਵੀ ਹੈ। ਇੰਨਾ ਹੀ ਨਹੀਂ, ਇਸ ’ਚ 2ਐੱਮਪੀ ਮਾਇਕ੍ਰੋ ਲੈਂਸ ਅਤੇ 2 ਐੱਮਪੀ ਮੋਨੋਕ੍ਰਾਮ ਸੈਂਸਰ ਵੀ ਹੈ। ਫ਼ੋਨ ਦੇ ਸਾਹਮਣੇ ਵਾਲੇ ਪਾਸੇ, ਇੱਕ 44 ਐੱਮਪੀ ਦਾ ਸੈਲਫ਼ੀ ਸਨੈਪਰ ਵੀ ਹੈ।
ਫ਼ੋਨ ’ਚ 4310 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ। ਇਹ ਫਸਟ ਜਨਰੇਸ਼ਨ ਦੇ 50ਵਾਟ ਸੁਪਰਵੀਓਓਸੀ ਫਾਸਟ ਚਾਰਜਿੰਗ ਤਕਨਾਲੌਜੀ ਨੂੰ ਸਪੋਰਟ ਕਰਦਾ ਹੈ। 5ਜੀ ਮਾਡਲ ਦੀ ਤਰ੍ਹਾਂ ਓਪੋ ਰੇਨੋ 5 4ਜੀ ਵੀ ਐਂਡਰਾਇਡ 11 ’ਤੇ ਚਲਦਾ ਹੈ।