ਹੈਦਰਾਬਾਦ: X 'ਤੇ Polls ਫੀਚਰ ਦਾ ਹਰ ਕੋਈ ਇਸਤੇਮਾਲ ਕਰ ਸਕਦਾ ਹੈ। ਪਰ ਐਲੋਨ ਮਸਕ ਨੇ ਐਲਾਨ ਕੀਤਾ ਹੈ ਕਿ ਜਲਦ X 'ਤੇ ਸਿਰਫ਼ ਪੇਡ ਯੂਜ਼ਰਸ ਹੀ Polls 'ਚ ਭਾਗ ਲੈ ਸਕਣਗੇ ਅਤੇ ਜਿਹੜੇ ਫ੍ਰੀ ਯੂਜ਼ਰਸ ਹਨ, ਉਨ੍ਹਾਂ ਨੂੰ Polls 'ਚ ਭਾਗ ਲੈਣ ਦਾ ਅਧਿਕਾਰ ਨਹੀਂ ਮਿਲੇਗਾ। ਇਸ ਫੀਚਰ ਨੂੰ ਲੈ ਕੇ ਸਭ ਤੋਂ ਪਹਿਲਾ ਲੇਖਕ ਅਤੇ ਉਦਯੋਗਪਤੀ ਬ੍ਰਾਇਨ ਕ੍ਰਾਸੇਨਸਟਾਈਨ ਨੇ ਪੋਸਟ ਕਰਕੇ ਲਿਖਿਆ ਸੀ ਕਿ X ਨੂੰ Polls 'ਚ ਭਾਗ ਲੈਣ ਲਈ ਸਿਰਫ਼ ਬਲੂ ਟਿੱਕ ਵਾਲੇ ਯੂਜ਼ਰਸ ਨੂੰ ਸੁਵਿਧਾ ਦੇਣੀ ਚਾਹੀਦੀ ਹੈ। ਇਸ 'ਤੇ ਐਲੋਨ ਮਸਕ ਨੇ ਆਪਣੀ ਪ੍ਰਤੀਕਿਰੀਆਂ ਦਿੰਦੇ ਹੋਏ ਕਿਹਾ ਕਿ ਇਹ ਜਲਦ ਆ ਰਿਹਾ ਹੈ।
X 'ਤੇ ਬਦਲੇ ਜਾ ਰਹੇ Polls ਫੀਚਰ ਦੇ ਨਿਯਮ: ਐਲੋਨ ਮਸਕ ਨੇ ਕਿਹਾ ਕਿ ਅਸੀ ਸਿਰਫ਼ ਵੈਰੀਫਾਈਡ ਯੂਜ਼ਰਸ ਨੂੰ Vote ਕਰਨ ਦੀ ਆਗਿਆ ਦੇਣ ਲਈ Poll ਸੈਟਿੰਗ ਨੂੰ ਬਦਲ ਰਹੇ ਹਾਂ। ਵਿਵਾਦਾਂ ਵਾਲੇ ਮੁੱਦਿਆਂ 'ਤੇ Vote ਸਪੈਮ ਨੂੰ ਘਟ ਕਰਨ ਲਈ ਇਹ ਜ਼ਰੂਰੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਹਫ਼ਤੇ ਕਈ ਸਾਰੇ Vote ਵੀ ਬੰਦ ਕੀਤੇ ਹਨ।
X 'ਤੇ ਮਿਲੇਗਾ ਵਾਈਸ ਅਤੇ ਵੀਡੀਓ ਕਾਲਿੰਗ ਫੀਚਰ: ਹਾਲ ਹੀ ਵਿੱਚ ਐਲੋਨ ਮਸਕ ਨੇ X ਯੂਜ਼ਰਸ ਨੂੰ ਵਾਈਸ ਅਤੇ ਵੀਡੀਓ ਕਾਲ ਦਾ ਆਪਸ਼ਨ ਦੇਣ ਦੀ ਗੱਲ ਕਹੀ ਹੈ। ਜਲਦ ਲੋਕ ਬਿਨ੍ਹਾਂ ਫੋਨ ਨੰਬਰ ਸੇਵ ਕੀਤੇ ਇੱਕ-ਦੂਜੇ ਨੂੰ ਇਸ ਪਲੇਟਫਾਰਮ ਰਾਹੀ ਕਾਲ ਕਰ ਸਕਣਗੇ। ਇਹ ਸੁਵਿਧਾ ਐਂਡਰਾਈਡ, IOS , MacOS ਅਤੇ ਵਿੰਡੋ 'ਚ ਮਿਲੇਗੀ। ਆਡੀਓ ਅਤੇ ਵੀਡੀਓ ਕਾਲ ਦਾ ਇੰਟਰਫੇਸ ਦੂਸਰੇ ਐਪ ਦੀ ਤਰ੍ਹਾਂ ਨਜ਼ਰ ਆਉਦਾ ਹੈ, ਜੋ ਇਨ-ਐਪ ਕਾਲਿੰਗ ਆਫ਼ਰ ਕਰਦੇ ਹਨ। ਯੂਜ਼ਰਸ ਕੋਲ ਡਾਇਰੈਕਟ ਸੈਕਸ਼ਨ ਤੋਂ ਆਡੀਓ ਜਾਂ ਵੀਡੀਓ ਕਾਲ ਕਰਨ ਦਾ ਆਪਸ਼ਨ ਹੋਵੇਗਾ। ਹਾਲਾਂਕਿ ਇਹ ਫੀਚਰ ਕਿਹੜੇ ਲੋਕਾਂ ਲਈ ਹੋਵੇਗਾ। ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।