ETV Bharat / science-and-technology

Twitter: ਐਲੋਨ ਮਸਕ ਨੇ ਕੀਤਾ ਇੱਕ ਹੋਰ ਵੱਡਾ ਐਲਾਨ, ਹੁਣ ਇਨ੍ਹਾਂ ਟਵਿੱਟਰ ਯੂਜ਼ਰਸ ਦੇ ਅਕਾਊਂਟਸ ਕੀਤੇ ਜਾਣਗੇ ਡਿਲੀਟ - Musk had announced about Blue Tick as well

ਐਲੋਨ ਮਸਕ ਨੇ ਸੋਮਵਾਰ ਨੂੰ ਟਵਿੱਟਰ ਦੇ ਸੰਬੰਧ ਵਿੱਚ ਇੱਕ ਨਵਾਂ ਐਲਾਨ ਕੀਤਾ ਹੈ। ਮਸਕ ਹੁਣ ਉਨ੍ਹਾਂ ਟਵਿਟਰ ਅਕਾਊਂਟਸ ਨੂੰ ਰੱਦ ਕਰੇਗਾ ਜੋ ਲੰਬੇ ਸਮੇਂ ਤੋਂ ਨਹੀਂ ਵਰਤੇ ਗਏ ਹਨ।

Twitter
Twitter
author img

By

Published : May 9, 2023, 10:37 AM IST

ਵਾਸ਼ਿੰਗਟਨ [ਅਮਰੀਕਾ]: ਐਲੋਨ ਮਸਕ ਨੇ ਸੋਮਵਾਰ ਨੂੰ ਟਵਿੱਟਰ ਨੂੰ ਲੈ ਕੇ ਇੱਕ ਨਵਾਂ ਐਲਾਨ ਕੀਤਾ ਹੈ। ਮਸਕ ਹੁਣ ਉਨ੍ਹਾਂ ਟਵਿਟਰ ਅਕਾਊਂਟਸ ਨੂੰ ਰੱਦ ਕਰੇਗਾ ਜੋ ਲੰਬੇ ਸਮੇਂ ਤੋਂ ਨਹੀਂ ਵਰਤੇ ਗਏ ਹਨ। ਮਸਕ ਨੇ ਅੱਗੇ ਕਿਹਾ ਕਿ ਮਾਈਕ੍ਰੋ-ਬਲੌਗਿੰਗ ਪਲੇਟਫਾਰਮ 'ਤੇ ਯੂਜ਼ਰਸ ਨੂੰ ਫਾਲੋਅਰਜ਼ ਦੀ ਗਿਣਤੀ ਵਿੱਚ ਕਮੀ ਦਿਖਾਈ ਦੇ ਸਕਦੀ ਹੈ। ਹਾਲਾਂਕਿ ਇਹ ਕਦੋਂ ਤੱਕ ਕੀਤਾ ਜਾਵੇਗਾ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

  • We’re purging accounts that have had no activity at all for several years, so you will probably see follower count drop

    — Elon Musk (@elonmusk) May 8, 2023 " class="align-text-top noRightClick twitterSection" data=" ">

ਫਾਲੋਅਰਜ਼ ਦੀ ਗਿਣਤੀ 'ਚ ਕਮੀ ਦਿਖਾਈ ਦੇ ਸਕਦੀ: ਇਸ ਨਵੀਂ ਅਤੇ ਨਵੀਨਤਾਕਾਰੀ ਪਹਿਲ ਨੂੰ ਦੇਖਦੇ ਹੋਏ ਉਨ੍ਹਾਂ ਨੇ ਟਵੀਟ 'ਚ ਲਿਖਿਆ ਕਿ ਅਸੀਂ ਉਨ੍ਹਾਂ ਅਕਾਊਂਟਸ ਨੂੰ ਹਟਾ ਰਹੇ ਹਾਂ, ਜਿਨ੍ਹਾਂ 'ਚ ਕਈ ਸਾਲਾਂ ਤੋਂ ਕੋਈ ਗਤੀਵਿਧੀ ਨਹੀਂ ਦਿਖਾਈ ਦਿੱਤੀ। ਜਿਸ ਕਾਰਨ ਤੁਹਾਨੂੰ ਫਾਲੋਅਰਜ਼ ਦੀ ਗਿਣਤੀ 'ਚ ਕਮੀ ਦਿਖਾਈ ਦੇ ਸਕਦੀ ਹੈ।

150 ਕਰੋੜ ਟਵਿੱਟਰ ਅਕਾਊਂਟਸ ਡਿਲੀਟ ਕੀਤੇ ਜਾ ਸਕਦੇ: ਇਸ ਤੋਂ ਪਹਿਲਾਂ ਮਸਕ ਨੇ ਕਰੋੜਾਂ ਇਨਐਕਟਿਵ ਟਵਿਟਰ ਅਕਾਊਂਟਸ ਨੂੰ ਹਟਾਉਣ ਦਾ ਐਲਾਨ ਕੀਤਾ ਸੀ। ਮਸਕ ਨੇ 9 ਦਸੰਬਰ 2022 ਨੂੰ ਇੱਕ ਟਵੀਟ ਵਿੱਚ ਲਿਖਿਆ ਸੀ ਕਿ ਟਵਿੱਟਰ ਜਲਦ ਹੀ 1.5 ਬਿਲੀਅਨ (150 ਕਰੋੜ) ਅਕਾਊਂਟਸ ਦੀ ਨੇਮ ਸਪੇਸ ਖਾਲੀ ਕਰਨਾ ਸ਼ੁਰੂ ਕਰ ਦੇਵੇਗਾ।

  1. ਹੁਣ ਇਸ ਸੂਬੇ ਦੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਵਰਤਣਾ ਪਵੇਗਾ JIO ਸਿਮ ਕਾਰਡ, ਜਾਣੋ ਕਾਰਨ
  2. Amazon Summer Sale: Galaxy M14 ਤੋਂ iPhone 13 ਸਮਾਰਟਫ਼ੋਨ 'ਤੇ ਸ਼ਾਨਦਾਰ ਡਿਸਕਾਊਂਟ, ਜਾਣੋ ਕਦੋਂ ਤੱਕ ਰਹੇਗੀ ਸੇਲ
  3. ChatGPT ਨਿਰਮਾਤਾ OpenAI ਨੂੰ ਭਾਰੀ ਨੁਕਸਾਨ!

ਮਸਕ ਦੇ ਇਸ ਫੈਸਲੇ ਨਾਲ ਇਨ੍ਹਾਂ ਯੂਜ਼ਰਸ ਨੂੰ ਹੋਵੇਗਾ ਫਾਇਦਾ: ਮਸਕ ਦੇ ਇਸ ਫੈਸਲੇ ਨਾਲ ਉਨ੍ਹਾਂ ਯੂਜ਼ਰਸ ਨੂੰ ਫਾਇਦਾ ਹੋਵੇਗਾ ਜੋ ਇੱਕ ਖਾਸ ਯੂਜ਼ਰਸ ਨੇਮ ਚਾਹੁੰਦੇ ਹਨ ਪਰ ਇਸਨੂੰ ਪ੍ਰਾਪਤ ਕਰਨ ਵਿੱਚ ਅਸਮਰੱਥ ਹਨ ਕਿਉਂਕਿ ਕੋਈ ਇਸਨੂੰ ਪਹਿਲਾਂ ਹੀ ਲੈ ਚੁੱਕਾ ਹੈ ਪਰ ਇਸਦਾ ਉਪਯੋਗ ਨਹੀਂ ਕਰ ਰਿਹਾ ਹੈ। ਮਸਕ ਦੇ ਇਸ ਕਦਮ ਨਾਲ ਸਪੇਸ ਖਾਲੀ ਹੋ ਜਾਵੇਗਾ, ਇਸ ਨਾਲ ਟਵਿੱਟਰ ਦਾ ਯੂਜ਼ਰ ਬੇਸ ਵੀ ਘੱਟ ਜਾਵੇਗਾ।

ਬਲੂ ਟਿੱਕ ਨੂੰ ਵੀ ਲੈ ਮਸਕ ਨੇ ਕੀਤਾ ਸੀ ਸੀ ਐਲਾਨ: ਇਸ ਤੋਂ ਪਹਿਲਾਂ ਟਵਿਟਰ ਨੇ 1 ਅਪ੍ਰੈਲ ਤੋਂ ਬਲੂ ਟਿੱਕਸ ਨੂੰ ਹਟਾਉਣਾ ਸ਼ੁਰੂ ਕੀਤਾ ਸੀ। ਹੁਣ ਟਵਿਟਰ 'ਤੇ ਸਿਰਫ ਉਨ੍ਹਾਂ ਲੋਕਾਂ ਦੇ ਕੋਲ ਬਲੂ ਟਿੱਕ ਹੋਵੇਗਾ ਜੋ ਇਸ ਦੇ ਪੈਸੇ ਦੇ ਕੇ ਮੈਂਬਰਸ਼ਿਪ ਲੈਣਗੇ। ਦੱਸ ਦੇਈਏ ਕਿ ਟਵਿਟਰ ਨੇ ਸਭ ਤੋਂ ਪਹਿਲਾਂ 2009 ਵਿੱਚ ਬਲੂ ਟਿੱਕ ਸਿਸਟਮ ਨੂੰ ਪੇਸ਼ ਕੀਤਾ ਸੀ ਤਾਂ ਜੋ ਯੂਜ਼ਰਸ ਨੂੰ ਮਸ਼ਹੂਰ ਹਸਤੀਆਂ, ਰਾਜਨੇਤਾਵਾਂ, ਕੰਪਨੀਆਂ ਅਤੇ ਬ੍ਰਾਂਡਾਂ, ਸਮਾਚਾਰ ਸੰਗਠਨਾਂ ਅਤੇ ਸਰਕਾਰ ਨਾਲ ਸਬੰਧਤ ਹੋਰ ਅਕਾਊਂਟਸ ਦੀ ਪਛਾਣ ਕਰਨ ਵਿੱਚ ਮਦਦ ਕੀਤੀ ਜਾ ਸਕੇ ਅਤੇ ਜਾਅਲੀ ਅਕਾਊਂਟਸ ਦਾ ਪਤਾ ਲਗਾਇਆ ਜਾ ਸਕੇ। ਪਹਿਲਾਂ ਕੰਪਨੀ ਵੈਰੀਫਿਕੇਸ਼ਨ ਲਈ ਚਾਰਜ ਨਹੀਂ ਲੈਂਦੀ ਸੀ ਪਰ ਫ਼ਿਰ ਐਲੋਨ ਮਸਕ ਨੇ ਬਲੂ ਟਿੱਕ ਲਈ ਚਾਰਜ ਲੈਣ ਦਾ ਐਲਾਨ ਕਰ ਦਿੱਤਾ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.