ਹੈਦਰਾਬਾਦ: ਐਲੋਨ ਮਸਕ ਟਵਿੱਟਰ ਲਈ 3 tiered ਸਬਸਕ੍ਰਿਪਸ਼ਨ ਪਲੈਨ ਲਿਆਉਣ ਦੀ ਯੋਜਨਾ ਬਣਾ ਰਹੇ ਹਨ। ਟਵਿੱਟਰ ਦੀ ਸੀਈਓ ਲਿਡਾ ਨੇ ਦੱਸਿਆਂ ਕਿ X 3 tiered ਸਬਸਕ੍ਰਿਪਸ਼ਨ ਪਲੈਨ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਬੈਂਕਰਸ ਦੇ ਨਾਲ ਹੋਈ ਇੱਕ ਮੀਟਿੰਗ 'ਚ ਦਿੱਤੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਕੰਪਨੀ X ਪ੍ਰੀਮੀਅਮ ਲਈ 900 ਰੁਪਏ ਤੱਕ ਦਾ ਚਾਰਜ ਲੈਂਦੀ ਹੈ। ਆਉਣ ਵਾਲੇ ਸਮੇਂ 'ਚ ਕੰਪਨੀ ਇਸਨੂੰ ਤਿੰਨ ਭਾਗਾਂ 'ਚ ਵੰਡ ਦੇਵੇਗੀ। ਇਸ 'ਚ Basic, Standard ਅਤੇ ਪਲੱਸ ਸ਼ਾਮਲ ਹੋਵੇਗਾ। ਬਲੂਮਬਰਗ ਦੀ ਰਿਪੋਰਟ ਅਨੁਸਾਰ, ਨਵੇਂ 3 Tiered ਸਬਸਕ੍ਰਿਪਸ਼ਨ ਪਲੈਨ ਸੋਸ਼ਲ ਮੀਡੀਆ ਦਿੱਗਜ਼ਾਂ ਨੂੰ ਉਨ੍ਹਾਂ ਦੇ ਯੂਜ਼ਰਸ ਤੋਂ ਵੀ Revenue ਹਾਸਲ ਕਰਨ 'ਚ ਮਦਦ ਕਰੇਗਾ, ਜੋ ਫਿਲਹਾਲ ਮਹਿੰਗੇ ਪਲੈਨ ਨੂੰ ਨਹੀਂ ਲੈ ਰਹੇ।
-
X Premium will be broken up into 3 tiers:
— Aaron (@aaronp613) October 5, 2023 " class="align-text-top noRightClick twitterSection" data="
Premium Basic - Full Ads
Premium Standard - Half Ads
Premium Plus - No Ads pic.twitter.com/I0CyaQf2ME
">X Premium will be broken up into 3 tiers:
— Aaron (@aaronp613) October 5, 2023
Premium Basic - Full Ads
Premium Standard - Half Ads
Premium Plus - No Ads pic.twitter.com/I0CyaQf2MEX Premium will be broken up into 3 tiers:
— Aaron (@aaronp613) October 5, 2023
Premium Basic - Full Ads
Premium Standard - Half Ads
Premium Plus - No Ads pic.twitter.com/I0CyaQf2ME
X ਦੇ 3 tiered ਸਬਸਕ੍ਰਿਪਸ਼ਨ ਪਲੈਨ: ਕੁਝ ਸਮੇਂ ਪਹਿਲਾ ਇੱਕ ਰਿਸਰਚਰ ਨੇ X 'ਤੇ ਨਵੇਂ ਐਪ ਵਰਜ਼ਨ ਲਈ ਇੱਕ ਕੋਡ ਦੀ ਜਾਂਚ ਕੀਤੀ ਸੀ। ਇਸ ਤੋਂ ਪੱਤਾ ਚੱਲਿਆ ਸੀ ਕਿ ਯੂਜ਼ਰਸ ਨੂੰ ਦਿਖਾਏ ਗਏ Ads ਦੀ ਗਿਣਤੀ ਦੇ ਆਧਾਰ 'ਤੇ 3 tiered ਸਬਸਕ੍ਰਿਪਸ਼ਨ ਪਲੈਨ ਨੂੰ ਅਲੱਗ ਕੀਤਾ ਜਾ ਸਕਦਾ ਹੈ। @Aaronp613 ਹੈਂਡਲ ਤੋਂ ਇੱਕ ਖੋਜਕਾਰ ਨੇ ਨੋਟ ਕੀਤਾ ਕਿ X ਪ੍ਰੀਮੀਅਮ Basic ਪਲੈਨ ਯੂਜ਼ਰਸ ਨੂੰ ਪੂਰੇ Ads ਦਿਖਾਵੇਗਾ ਜਦਕਿ X ਪ੍ਰੀਮੀਅਮ Standard ਪਲੈਨ ਘਟ ਵਿਗਿਆਪਨ ਦਿਖਾਵੇਗਾ ਅਤੇ X ਪ੍ਰੀਮੀਅਮ ਪਲੱਸ ਪਲੈਨ 'ਚ ਕੋਈ ਵਿਗਿਆਪਨ ਨਜ਼ਰ ਨਹੀਂ ਆਉਣਗੇ। ਘਟ ਪੈਸੇ ਦੇਣ ਵਾਲਿਆਂ ਨੂੰ ਕੰਪਨੀ ਜ਼ਿਆਦਾ Ads ਦਿਖਾਵੇਗੀ।
ਟਵਿੱਟਰ ਲੌਗਿਨ ਕਰਨ ਲਈ ਕਰਨਾ ਹੋਵੇਗਾ ਭੁਗਤਾਨ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੁਝ ਸਮੇਂ ਪਹਿਲਾ ਐਲੋਨ ਮਸਕ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਗੱਲਬਾਤ ਦੌਰਾਨ ਇਸ ਗੱਲ ਦੇ ਸੰਕੇਤ ਦਿੱਤੇ ਸੀ ਕਿ ਸਪੈਮ ਦੀ ਸਮੱਸਿਆਂ ਨੂੰ ਖਤਮ ਕਰਨ ਲਈ X ਸਾਰੇ ਯੂਜ਼ਰਸ ਤੋਂ ਹਰ ਮਹੀਨੇ ਭੁਗਤਾਨ ਲੈਣਾ ਸ਼ੁਰੂ ਕਰ ਸਕਦਾ ਹੈ। ਟਵਿੱਟਰ ਲੌਗਿਨ ਲਈ ਵੀ ਸਾਰਿਆਂ ਨੂੰ ਭੁਗਤਾਨ ਕਰਨਾ ਹੋਵੇਗਾ।