ਹੈਦਰਾਬਾਦ: ਐਲੋਨ ਮਸਕ ਨੇ ਕੁਝ ਸਮਾਂ ਪਹਿਲਾਂ ਟਵਿਟਰ ਨੂੰ ਓਪਨ ਪਲੇਟਫਾਰਮ ਤੋਂ ਹਟਾ ਦਿੱਤਾ ਸੀ। ਇਸ ਤੋਂ ਬਾਅਦ ਕੋਈ ਵੀ ਬਿਨਾਂ ਅਕਾਊਂਟ ਦੇ ਟਵਿਟਰ ਦਾ ਕੰਟੇਟ ਨਹੀਂ ਦੇਖ ਸਕਦਾ ਸੀ। ਹਾਲਾਂਕਿ ਇਕ ਵਾਰ ਫਿਰ ਮਸਕ ਨੇ ਕੁਝ ਸ਼ਰਤਾਂ ਨਾਲ ਆਪਣੇ ਉਸ ਫੈਸਲੇ ਨੂੰ ਵਾਪਸ ਲੈ ਲਿਆ ਹੈ। ਯਾਨੀ ਤੁਸੀਂ ਬਿਨਾਂ ਅਕਾਊਂਟ ਦੇ ਵੀ ਹੁਣ ਟਵਿਟਰ ਦਾ ਕੰਟੇਟ ਦੇਖ ਸਕਦੇ ਹੋ। ਇਸ ਵਾਰ ਸਮੱਸਿਆ ਇਹ ਹੈ ਕਿ ਤੁਸੀਂ ਬਿਨਾਂ ਅਕਾਊਂਟ ਦੇ ਸਿਰਫ਼ ਇੱਕ ਟਵੀਟ ਦੇਖ ਸਕੋਗੇ, ਜੋ ਤੁਹਾਨੂੰ ਕਿਸੇ ਵੈੱਬਸਾਈਟ, ਲਿੰਕ ਜਾਂ ਹੋਰ ਸਾਧਨਾਂ ਰਾਹੀਂ ਮਿਲਿਆ ਹੋਵੇਗਾ। ਯਾਨੀ ਜੇਕਰ ਇੱਕ ਟਵੀਟ ਵਿੱਚ ਇੱਕ ਤੋਂ ਵੱਧ ਟਵੀਟ ਜੋੜ ਦਿੱਤੇ ਗਏ ਹਨ, ਤਾਂ ਤੁਸੀਂ ਉਨ੍ਹਾਂ ਨੂੰ ਨਹੀਂ ਦੇਖ ਸਕੋਗੇ। ਉਹਨਾਂ ਨੂੰ ਦੇਖਣ ਲਈ ਤੁਹਾਡੇ ਕੋਲ ਇੱਕ ਟਵਿੱਟਰ ਅਕਾਊਟ ਹੋਣਾ ਚਾਹੀਦਾ ਹੈ।
ਇਸ ਲਈ ਲਿਆ ਟਵਿੱਟਰ ਨੇ ਇਹ ਫੈਸਲਾ: ਟਵਿੱਟਰ ਨੇ ਟਵੀਟ ਦੇਖਣ ਲਈ ਯੂਜ਼ਰਸ ਨੂੰ ਸਾਈਨ ਅਪ ਕਰਨ ਦੀ ਲੋੜ ਦੀ ਆਪਣੀ ਨੀਤੀ ਨੂੰ ਵਾਪਸ ਲੈ ਲਿਆ ਹੈ। ਯਾਨੀ ਹੁਣ ਪਹਿਲਾਂ ਵਾਂਗ ਟਵਿਟਰ ਅਕਾਊਂਟ ਨੂੰ ਸਾਈਨ ਅੱਪ ਕੀਤੇ ਬਿਨਾਂ ਵੀ ਟਵਿਟਰ ਪੋਸਟਾਂ ਦੇਖੀਆਂ ਜਾ ਸਕਦੀਆਂ ਹਨ। ਦਰਅਸਲ, ਟਵਿਟਰ ਦੀ ਨਵੀਂ ਨੀਤੀ ਦੇ ਕਾਰਨ ਪਲੇਟਫਾਰਮ ਦੀ ਵਰਤੋਂ ਕਰਨ ਵਿੱਚ ਕਈ ਯੂਜ਼ਰਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਲੇਟਫਾਰਮ ਦੇ ਵੱਡੀ ਗਿਣਤੀ ਵਿੱਚ ਯੂਜ਼ਰਸ ਨੇ ਟਵਿੱਟਰ ਦੇ ਹੋਰ ਵਿਕਲਪਕ ਐਪਸ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਸੀ।
ਲੋਕਾਂ ਨੇ ਟਵਿੱਟਰ ਦੀ ਜਗ੍ਹਾਂ ਬਲੂਸਕਾਈ ਨੂੰ ਵਰਤਣਾ ਸ਼ੁਰੂ ਕੀਤਾ ਸੀ: ਟਵਿੱਟਰ ਦੀ ਇਸ ਨੀਤੀ ਦੇ ਐਲਾਨ ਦੇ ਅਗਲੇ ਹੀ ਦਿਨ ਟਵਿੱਟਰ ਵਿਰੋਧੀ ਬਲੂਸਕਾਈ 'ਤੇ ਯੂਜ਼ਰਸ ਦੀ ਗਿਣਤੀ ਤੇਜ਼ੀ ਨਾਲ ਵਧ ਗਈ ਅਤੇ ਇਹ BlueSky ਲਈ ਹੁਣ ਤੱਕ ਦਾ ਸਭ ਤੋਂ ਉੱਚਾ ਯੂਜ਼ਰਸ ਡੇਟਾ ਬਣ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਐਲੋਨ ਮਸਕ ਨੇ ਯੂਜ਼ਰਸ ਲਈ ਇਹ ਪਾਬੰਦੀ ਹਟਾ ਦਿੱਤੀ ਹੈ। ਇੰਸਟਾਗ੍ਰਾਮ ਦੀ ਨਵੀਂ ਐਪ ਥ੍ਰੈਡਸ ਨੂੰ ਵੀ ਇਸ ਬੈਨ ਨੂੰ ਹਟਾਉਣ ਦਾ ਕਾਰਨ ਮੰਨਿਆ ਜਾ ਰਿਹਾ ਹੈ।
- Threads App: ਮੇਟਾ ਨੇ ਲਾਂਚ ਕੀਤਾ ਥ੍ਰੈਡਸ ਐਪ, ਇਸ ਤਰ੍ਹਾਂ ਕਰ ਸਕਦੇ ਹੋ ਡਾਊਨਲੋਡ
- Realme Narzo 60 Series: ਅੱਜ Realme ਲਾਂਚ ਕਰੇਗਾ 2 ਨਵੇਂ ਸਮਾਰਟਫੋਨ, ਜਾਣੋ ਕੀਮਤ ਅਤੇ ਸ਼ਾਨਦਾਰ ਫੀਚਰਸ
- Threads App: ਟਵਿੱਟਰ ਨੂੰ ਟੱਕਰ ਦੇਣ ਲਈ ਮੇਟਾ 6 ਜੁਲਾਈ ਨੂੰ ਲਾਂਚ ਕਰ ਸਕਦੈ ਇਹ ਐਪ, ਇਸ ਤਰ੍ਹਾਂ ਕਰ ਸਕੋਗੇ ਲੌਗਇਨ
ਟਵਿੱਟਰ 'ਤੇ ਪੜ੍ਹਨ ਦੀ ਸੀਮਾ ਕੀਤੀ ਤੈਅ: ਐਲੋਨ ਮਸਕ ਨੇ ਟਵਿੱਟਰ 'ਤੇ ਪੜ੍ਹਨ ਦੀ ਸੀਮਾ ਰੱਖੀ ਹੈ। ਇਸ ਤੋਂ ਬਾਅਦ ਯੂਜ਼ਰਸ ਸਿਰਫ ਇਕ ਦਿਨ 'ਚ ਫਿਕਸ ਕੀਤੇ ਟਵੀਟ ਦੇਖ ਸਕਦੇ ਹਨ। ਬਲੂ ਟਿਕ ਯੂਜ਼ਰ ਇੱਕ ਦਿਨ ਵਿੱਚ 10,000 ਟਵੀਟ ਪੜ੍ਹ ਸਕਦੇ ਹਨ, ਨਾਨ-ਵੈਰੀਫਾਇਡ ਯੂਜ਼ਰਸ 1,000 ਅਤੇ ਨਵੇਂ ਸ਼ਾਮਲ ਕੀਤੇ ਗਏ ਨਾਨ-ਵੈਰੀਫਾਇਡ ਯੂਜ਼ਰਸ ਇੱਕ ਦਿਨ ਵਿੱਚ ਸਿਰਫ 500 ਟਵੀਟ ਪੜ੍ਹ ਸਕਦੇ ਹਨ। ਜਦੋਂ ਸੀਮਾ ਪੂਰੀ ਹੋ ਜਾਂਦੀ ਹੈ, ਤਾਂ ਤੁਸੀਂ ਟਵਿੱਟਰ ਤੱਕ ਪਹੁੰਚ ਨਹੀਂ ਕਰ ਸਕੋਗੇ ਅਤੇ ਕੁਝ ਸਮੇਂ ਲਈ ਲਾਕ ਹੋ ਜਾਵੋਗੇ। ਮਤਲਬ ਕਿ ਤੁਸੀਂ ਨਵੇਂ ਟਵੀਟ ਨਹੀਂ ਦੇਖ ਸਕੋਗੇ।