ਹੈਦਰਾਬਾਦ: ਟਵਿੱਟਰ ਨੂੰ ਟੱਕਰ ਦੇਣ ਲਈ ਇੱਕ ਪਾਸੇ ਮੈਟਾ ਨੇ ਥ੍ਰੈਡਸ ਐਪ ਲਾਂਚ ਕਰ ਦਿੱਤੀ ਹੈ ਤਾਂ ਦੂਜੇ ਪਾਸੇ ਐਲੋਨ ਮਸਕ ਟਵਿੱਟਰ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ। ਪਿਛਲੇ ਹਫਤੇ ਟਵਿੱਟਰ ਦੀ ਸੀਈਓ ਲਿੰਡਾ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਟਵਿੱਟਰ 'ਤੇ ਫਰਵਰੀ ਤੋਂ ਬਾਅਦ ਸਭ ਤੋਂ ਜ਼ਿਆਦਾ ਟ੍ਰੈਫ਼ਿਕ ਪਿਛਲੇ ਹਫ਼ਤੇ ਦਰਜ ਕੀਤਾ ਗਿਆ ਹੈ। ਇਸ ਦੌਰਾਨ ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਮਸਕ ਜਲਦ ਹੀ ਟਵਿੱਟਰ ਬਲੂ ਟਿੱਕ ਯੂਜ਼ਰਸ ਲਈ ਕੁਝ ਹੋਰ ਫੀਚਰਸ ਰੋਲਆਊਟ ਕਰ ਸਕਦੇ ਹਨ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ, ਮਸਕ ਟਵਿੱਟਰ ਬਲੂ ਟਿੱਕ ਯੂਜ਼ਰਸ ਨੂੰ ਲਾਈਕ ਟਾਈਮਲਾਈਨ ਨੂੰ ਹਾਈਡ ਅਤੇ ਸਬਸਕ੍ਰਾਇਬਰਸ ਲਿਸਟ ਨੂੰ ਲੁਕਾਉਣ ਦਾ ਅਪਸ਼ਨ ਦੇ ਸਕਦੇ ਹਨ।
-
UPDATE: The feature seems to be partially working - @Biertester has been able to hide his likes (tested on Desktop; seems not to be live on Mobile clients) pic.twitter.com/2x81TC5Orc
— T(w)itter Daily News (@TitterDaily) July 12, 2023 " class="align-text-top noRightClick twitterSection" data="
">UPDATE: The feature seems to be partially working - @Biertester has been able to hide his likes (tested on Desktop; seems not to be live on Mobile clients) pic.twitter.com/2x81TC5Orc
— T(w)itter Daily News (@TitterDaily) July 12, 2023UPDATE: The feature seems to be partially working - @Biertester has been able to hide his likes (tested on Desktop; seems not to be live on Mobile clients) pic.twitter.com/2x81TC5Orc
— T(w)itter Daily News (@TitterDaily) July 12, 2023
ਟਵਿੱਟਰ 'ਤੇ ਲਾਈਕ ਟਾਈਮਲਾਈਨ ਨੂੰ ਲੁਕਾਉਣ ਦਾ ਆਪਸ਼ਨ ਹੋਇਆ ਉਪਲਬਧ: ਇੱਕ ਟਵਿੱਟਰ ਯੂਜ਼ਰ @biertester ਨੇ ਇਸ ਗੱਲ ਦੀ ਜਾਣਕਾਰੀ ਸ਼ੇਅਰ ਕੀਤੀ ਹੈ ਕਿ ਟਵਿੱਟਰ ਯੂਜ਼ਰਸ ਨੂੰ ਲਾਈਕ ਟਾਈਮਲਾਈਨ ਲੁਕਾਉਣ ਦਾ ਆਪਸ਼ਨ ਮਿਲ ਗਿਆ ਹੈ ਅਤੇ ਉਨ੍ਹਾਂ ਦੇ ਲਾਈਕਸ ਪ੍ਰੋਫਾਇਲ ਤੋਂ ਹਟਾ ਦਿੱਤੇ ਹਨ। ਫਿਲਹਾਲ ਇਹ ਆਪਸ਼ਨ ਕੁਝ ਹੀ ਲੋਕਾਂ ਲਈ ਉਪਲਬਧ ਹੈ, ਜਿਸਨੂੰ ਕੰਪਨੀ ਆਉਣ ਵਾਲੇ ਦਿਨਾਂ 'ਚ ਸਾਰਿਆਂ ਲਈ ਰੋਲਆਊਟ ਕਰ ਸਕਦੀ ਹੈ।
ਹੁਣ ਤੱਕ ਬਲੂ ਟਿੱਕ ਯੂਜ਼ਰਸ ਨੂੰ ਮਿਲੇ ਸਭ ਤੋਂ ਜ਼ਿਆਦਾ ਫੀਚਰਸ: ਟਵਿੱਟਰ ਨੂੰ ਜਦੋਂ ਤੋਂ ਮਸਕ ਨੇ ਖਰੀਦਿਆਂ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਕਈ ਬਦਲਾਅ ਕੀਤੇ ਜਾ ਚੁੱਕੇ ਹਨ। ਮਸਕ ਨੇ ਕਈ ਫੀਚਰਸ ਨੂੰ ਫ੍ਰੀ ਯੂਜ਼ਰਸ ਨੂੰ ਨਾ ਦੇ ਕੇ ਸਿਰਫ਼ ਬਲੂ ਟਿੱਕ ਯੂਜ਼ਰਸ ਲਈ ਲਿਮਿਟ ਕਰ ਦਿੱਤਾ ਹੈ। ਇਸ ਵਿੱਚ ਸਭ ਤੋਂ ਪਹਿਲਾ ਮੇਨ ਟੈਕਟਸ ਮੈਸੇਜ ਬੇਸਡ 2FA ਦੀ ਸੁਵਿਧਾ ਸੀ।
- Chandrayaan 3 Mission: ISRO ਦੇ ਸਾਬਕਾ ਚੇਅਰਮੈਨ ਮਾਧਵਨ ਨਾਇਰ ਨੇ ਕਿਹਾ, ਚੰਦਰਯਾਨ-3 ਮਿਸ਼ਨ ਹਰ ਤਰ੍ਹਾਂ ਨਾਲ ਸਫਲ ਹੋਣਾ ਚਾਹੀਦਾ
- Chandrayaan 3 Mission: ਅਸਾਮ ਦੇ ਵਿਗਿਆਨੀ ਚਯਨ ਦੱਤਾ ਪੁਲਾੜ ਯਾਨ ਦੇ ਲਾਂਚ ਕੰਟਰੋਲ ਦੀ ਕਰਨਗੇ ਅਗਵਾਈ
- ChatGpt ਨੂੰ ਟੱਕਰ ਦੇਣਗੇ ਐਲੋਨ ਮਸਕ, ਲਾਂਚ ਕੀਤੀ ਇੱਕ ਹੋਰ ਨਵੀਂ ਕੰਪਨੀ
ਟਵਿੱਟਰ ਨੂੰ ਟੱਕਰ ਦੇਣ ਲਈ ਥ੍ਰੈਡਸ ਐਪ ਲਾਂਚ: ਦੂਜੇ ਪਾਸੇ ਮੈਟਾ ਨੇ ਟਵਿੱਟਰ ਨੂੰ ਟੱਕਰ ਦੇਣ ਲਈ ਥ੍ਰੈਡਸ ਐਪ ਲਾਂਚ ਕਰ ਦਿੱਤੀ ਹੈ। 5 ਦਿਨਾਂ ਵਿੱਚ ਥ੍ਰੈਡਸ ਨੇ 100 ਮਿਲੀਅਨ ਦਾ ਯੂਜ਼ਰਬੇਸ ਹਾਸਲ ਕਰ ਲਿਆ ਸੀ। ਥ੍ਰੈਡਸ ਐਪ ਦੇ ਇੰਨੇਂ ਘੱਟ ਸਮੇਂ 'ਚ ਮਸ਼ਹੂਰ ਹੋ ਜਾਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਹ ਐਪ ਇੰਸਟਾਗ੍ਰਾਮ ਨਾਲ ਲਿੰਕਡ ਹੈ। ਮਤਲਬ ਇੰਸਟਾਗ੍ਰਾਮ ਯੂਜ਼ਰਸ ਥ੍ਰੈਡਸ ਐਪ 'ਤੇ ਆਸਾਨੀ ਨਾਲ ਲੌਗਿਨ ਕਰ ਸਕਦੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰਾਮ ਦੇ 2 ਮਿਲੀਅਨ ਤੋਂ ਵੀ ਜ਼ਿਆਦਾ ਯੂਜ਼ਰਸ ਐਕਟਿਵ ਹਨ।