ਹੈਦਰਾਬਾਦ: Amazon Great Indian Festival ਸੇਲ 8 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਹੈ ਅਤੇ ਸੇਲ ਸ਼ੁਰੂ ਹੋਣ ਤੋਂ ਪਹਿਲਾ ਹੀ ਪਲੇਟਫਾਰਮ ਨੇ ਆਈਫੋਨ 'ਤੇ ਮਿਲਣ ਵਾਲੀ ਡੀਲ ਦਾ ਖੁਲਾਸਾ ਕਰ ਦਿੱਤਾ ਹੈ। ਐਮਾਜ਼ਾਨ ਨੇ ਖੁਲਾਸਾ ਕੀਤਾ ਹੈ ਕਿ ਸੇਲ ਦੌਰਾਨ ਆਈਫੋਨ 13 ਮਾਡਲ 40,000 ਰੁਪਏ ਤੋਂ ਘਟ ਕੀਮਤ 'ਚ ਖਰੀਦਿਆਂ ਜਾ ਸਕੇਗਾ। ਇਸ ਕੀਮਤ 'ਚ ਐਕਸਚੇਜ਼ ਆਫ਼ਰ ਵੀ ਸ਼ਾਮਲ ਹੈ।
ਆਈਫੋਨ 13 ਦੀ ਕੀਮਤ: ਐਪਲ ਦੀ ਵੈੱਬਸਾਈਟ ਅਨੁਸਾਰ, ਵਰਤਮਾਨ 'ਚ ਆਈਫੋਨ 13 ਦੇ 128GB ਸਟੋਰੇਜ ਮਾਡਲ ਦੀ ਕੀਮਤ 59,900 ਰੁਪਏ, 256GB ਸਟੋਰੇਜ ਦੀ ਕੀਮਤ 69,900 ਰੁਪਏ ਅਤੇ 512GB ਸਟੋਰੇਜ ਮਾਡਲ ਦੀ ਕੀਮਤ 89,900 ਰੁਪਏ ਹੈ। ਆਉਣ ਵਾਲੀ Amazon Great Indian Festival ਸੇਲ 'ਚ ਆਈਫੋਨ 13 ਆਪਣੀ ਅਸਲੀ ਕੀਮਤ ਤੋਂ 20,000 ਰੁਪਏ ਤੱਕ ਘਟ 'ਚ ਮਿਲੇਗਾ।
- Amazon Great Indian Festival Sale ਦੀ ਤਰੀਕ ਆਈ ਸਾਹਮਣੇ, ਐਮਾਜ਼ਾਨ ਪ੍ਰਾਈਮ ਮੈਬਰ ਹੋਰਨਾਂ ਲੋਕਾਂ ਨਾਲੋ ਪਹਿਲਾ ਕਰ ਸਕਣਗੇ ਖਰੀਦਦਾਰੀ
- Flipkart Big Billion Days Sale: ਫਲਿੱਪਕਾਰਟ ਸੇਲ ਦੌਰਾਨ ਇਨ੍ਹਾਂ ਸਮਾਰਟਫੋਨਾਂ 'ਤੇ ਮਿਲੇਗਾ ਭਾਰੀ ਡਿਸਕਾਊਂਟ, ਇਸ ਕੀਮਤ 'ਤੇ ਕਰ ਸਕੋਗੇ ਖਰੀਦਦਾਰੀ
- Flipkart Big Billion Days Sale: ਫਲਿੱਪਕਾਰਟ ਸੇਲ ਦੌਰਾਨ ਆਈਫੋਨ 13 ਸਸਤੇ 'ਚ ਖਰੀਦਣ ਦਾ ਮਿਲ ਰਿਹਾ ਮੌਕਾ, ਮਿਲੇਗਾ ਭਾਰੀ ਡਿਸਕਾਊਂਟ
Amazon Great Indian Festival ਸੇਲ 'ਚ ਮਿਲ ਰਹੇ ਆਫ਼ਰਸ: Amazon Great Indian Festival ਸੇਲ ਦੌਰਾਨ ਤੁਸੀਂ ਘਟ ਕੀਮਤ 'ਚ ਆਈਫੋਨ 13 ਖਰੀਦ ਸਕਦੇ ਹੋ। ਕੰਪਨੀ ਨੇ ਟੀਜ਼ਰ ਰਾਹੀ ਸੰਕੇਤ ਦਿੱਤਾ ਹੈ ਕਿ ਸੇਲ 'ਚ ਆਈਫੋਨ 13 40 ਹਜ਼ਾਰ ਤੋਂ ਘਟ 'ਚ ਮਿਲੇਗਾ। ਹਾਲਾਂਕਿ ਕੰਪਨੀ ਨੇ ਸਟੀਕ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ। ਇਸ ਕੀਮਤ 'ਚ ਬੈਂਕ ਆਫ਼ਰ ਅਤੇ ਐਕਸਚੇਜ਼ ਬੋਨਸ ਆਫ਼ਰ ਵੀ ਸ਼ਾਮਲ ਹੈ। ਜਿਨ੍ਹਾਂ ਗ੍ਰਾਹਕਾਂ ਕੋਲ ਐਕਸਚੇਜ਼ ਕਰਨ ਲਈ ਪੁਰਾਣਾ ਡਿਵਾਈਸ ਹੈ, ਉਨ੍ਹਾਂ ਨੂੰ ਜ਼ਿਆਦਾ ਛੋਟ ਮਿਲੇਗੀ। ਜਿਨ੍ਹਾਂ ਲੋਕਾਂ ਕੋਲ ਐਕਸਚੇਜ਼ ਕਰਨ ਲਈ ਪੁਰਾਣਾ ਫੋਨ ਨਹੀਂ ਹੈ, ਤਾਂ ਉਹ ਲੋਕ ਬੈਂਕ ਆਫ਼ਰ ਦਾ ਆਪਸ਼ਨ ਚੁਣ ਸਕਦੇ ਹਨ। ਇਸਦੇ ਨਾਲ ਹੀ ਸ਼ਾਪਿੰਗ ਪਲੇਟਫਾਰਮ ਨੇ ਦੱਸਿਆ ਕਿ ਗ੍ਰਾਹਕਾਂ ਨੂੰ SBI ਡੇਬਿਟ ਅਤੇ ਕ੍ਰੇਡਿਟ ਕਾਰਡ ਰਾਹੀ ਭੁਗਤਾਨ ਕਰਨ 'ਤੇ 10 ਫੀਸਦੀ ਤੱਕ ਦਾ ਡਿਸਕਾਊਂਟ ਮਿਲੇਗਾ। ਜੇਕਰ ਤੁਸੀਂ ਇਸ ਸੇਲ ਦਾ ਫਾਇਦਾ ਸਭ ਤੋਂ ਪਹਿਲਾ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ Amazon Prime Membership ਲੈਣੀ ਹੋਵੇਗੀ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਾਈਮ ਮੈਬਰਾਂ ਨੂੰ 24 ਘੰਟੇ ਪਹਿਲਾ ਸੇਲ ਦਾ ਅਕਸੈਸ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਲੋਕਾਂ ਲਈ ਇਹ ਸੇਲ 7 ਅਕਤੂਬਰ ਤੋਂ ਹੀ ਸ਼ੁਰੂ ਹੋ ਜਾਵੇਗੀ। ਤੁਸੀਂ 299 ਰੁਪਏ ਤੋਂ ਸ਼ੁਰੂ ਹੋਣ ਵਾਲੇ ਪਲੈਨਸ ਦੇ ਨਾਲ ਐਮਾਜ਼ਾਨ ਦੇ ਪ੍ਰਾਈਮ ਮੈਬਰ ਬਣ ਸਕਦੇ ਹੋ।