ETV Bharat / science-and-technology

ਫੇਰ ਤੋਂ ਆਪਣੀ ਪੂੰਛ ਉਗਾ ਸਕਦੇ ਹਨ ਮਗਰਮੱਛ: ਖੋਜ

ਤੁਹਾਨੂੰ ਪਤਾ ਹੈ ਕਿ ਯੁਵਾ ਮਗਰਮੱਛ, ਆਪਣੀ ਪੂੰਛ ਨੂੰ ਪੈਰ ਦੀ ਤਿੰਨ-ਚੌਥਾਈ ਜਾ ਆਪਣੇ ਸ਼ਰੀਰ ਦੀ ਕੁੱਲ ਲੰਬਾਈ ਦੇ 18% ਦੇ ਬਰਾਬਰ ਫੇਰ ਤੋ ਉਗਾਉਣ ਦੀ ਸਮਰੱਥਾ ਰੱਖਦੇ ਹਨ। ਜੇਕਰ ਉਨ੍ਹਾਂ ਨੂੰ ਡਰਾਇਆ ਜਾਵੇ , ਤਾਂ ਐਂਫੀਬਿਅਨਜ਼ ਵਾਗੂੰ, ਇਹ ਆਪਣੇ ਸ਼ਰੀਰ ਦੇ ਵਾਧੂ ਅੰਗਾਂ ਨੂੰ ਕੱਟ ਕੇ ਅੱਲਗ ਨਹੀ ਕਰ ਸਕਦੇ। ਮਗਰਮੱਛ ਦੀ ਖ਼ਾਸ ਗੱਲ ਇਹ ਹੈ ਕਿ ਇਸਦੀ ਪੂੰਛ ਆਪਣੇ ਆਪ ਹੀ ਉੱਗ ਜਾਂਦੀ ਹੈ, ਨਾਲ ਹੀ ਇਸ ’ਚ ਜ਼ਖ਼ਮ ਭਰਨ ਦੇ ਲੱਛਣ ਵੀ ਹੁੰਦੇ ਹਨ।

ਤਸਵੀਰ
ਤਸਵੀਰ
author img

By

Published : Dec 24, 2020, 11:01 PM IST

Updated : Feb 16, 2021, 7:53 PM IST

ਨਿਊਯਾਰਕ: ਖੋਜਕਰਤਾਵਾਂ ਨੇ ਪਤਾ ਲਗਾਇਆ ਹੈ ਕਿ ਅਜਿਹੇ ਰੈਪਟਾਈਲਜ਼, ਜੋ ਡਾਇਨਾਸੋਰਾਂ ਦੇ ਦਿਨਾਂ ਤੋਂ ਹਨ। ਉਹ 14 ਫ਼ੁੱਟ ਜਾਂ ਇਸ ਤੋਂ ਵੱਧ ਵੀ ਵੱਧ ਸਕਦੇ ਹਨ। ਹੋਰ ਤਾਂ ਹੋਰ ਇਹ ਆਪਣੇ ਕੁਝ ਅੰਗਾਂ ਨੂੰ ਦੁਬਾਰਾ ਉੱਗਾ ਸਕਦੇ ਹਨ। ਇਹ ਸਮਰੱਥਾ ਕੇਵਲ ਯੁਵਾ ਮਕਰਮੱਛਾਂ ’ਚ ਹੀ ਹੁੰਦੀ ਹੈ।

ਐਰੀਜ਼ੋਨਾ ਸਟੇਟ ਯੂਨੀਵਰਸਿਟੀ ਅਤੇ ਲੂਇਸਾਨਾਂ ਡਿਪਾਰਟਮੈਂਟ ਆਫ਼ ਵਾਇਲਡਲਾਈਫ਼ ਐਂਡ ਫਿਸ਼ਰੀਜ਼ ਦੀ ਟੀਮ ਨੇ, ਇੱਕ ਖੋਜ ਦੌਰਾਨ ਪਾਇਆ ਕਿ ਯੁਵਾ ਮਗਰਮੱਛ, ਆਪਣੀ ਪੂੰਛ ਨੂੰ ਪੈਰ ਦੀ ਤਿੰਨ-ਚੌਥਾਈ ਜਾ ਆਪਣੇ ਸ਼ਰੀਰ ਦੀ ਕੁੱਲ ਲੰਬਾਈ ਦੇ 18% ਦੇ ਬਰਾਬਰ ਫੇਰ ਤੋ ਉਗਾਉਣ ਦੀ ਸਮਰੱਥਾ ਰੱਖਦੇ ਹਨ। ਇਹ ਖੋਜ, ਸਾਇੰਟਿਸਟ ਰਿਪੋਟਰਜ਼ ’ਚ ਪ੍ਰਕਾਸ਼ਿਤ ਹੋਇਆ ਹੈ।

ਇਸ ਗੱਲ ਦਾ ਪਤਾ ਲਾਉਣ ਲਈ, ਟੀਮ ਨੇ ਐਡਵਾਂਸਡ ਇਮੇਜ਼ਿੰਗ ਤਕਨੀਕ ਦਾ ਉਪਯੋਗ ਕੀਤਾ। ਇਸ ਖੋਜ ਰਾਹੀਂ ਪਤਾ ਚੱਲਿਆ ਕਿ ਕੁਝ ਸੀਮਾਵਾਂ ਦੇ ਨਾਲ ਹੀ ਸਹੀ, ਪਰ ਮਗਰਮੱਛ ’ਚ ਵੀ ਆਪਣੇ ਅੰਗਾਂ ਨੂੰ ਦੁਬਾਰਾ ਤੋਂ ਉਗਾਉਣ ਦੀ ਸਮਰੱਥਾ ਹੁੰਦੀ ਹੈ।

ਹਾਂਲਾਕਿ, ਕੇਵਲ ਯੁਵਾ ਮਗਰਮੱਛ ਹੀ ਆਪਣੀ ਪੂੰਛ ਨੂੰ ਦੁਬਾਰਾ ਉਗਾ ਸਕਦੇ ਹਨ। ਜੇਕਰ ਉਨ੍ਹਾਂ ਨੂੰ ਡਰਾਇਆ ਜਾਵੇ , ਤਾਂ ਐਂਫੀਬਿਅਨਜ਼ ਵਾਗੂੰ, ਇਹ ਆਪਣੇ ਸ਼ਰੀਰ ਦੇ ਵਾਧੂ ਅੰਗਾਂ ਨੂੰ ਕੱਟ ਕੇ ਅੱਲਗ ਨਹੀ ਕਰ ਸਕਦੇ।

ਸਾਇੰਸ ਅਲਰਟ ਅਨੁਸਾਰ, ਘੜਿਆਲ ਦੇ ਵਾਧੂ ਅੰਗਾਂ ਨੂੰ ਨੁਕਸਾਨ ਉਸ ਸਮੇਂ ਹੁੰਦਾ ਹੈ, ਜਦੋਂ ਉਨ੍ਹਾਂ ਦੇ ਵੱਡੇ ਘੜਿਆਲਾਂ ਨੂੰ ਝਗੜਾ ਹੁੰਦਾ ਹੈ ਜਾਂ ਜਦੋਂ ਇਨਸਾਨ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਸਹਿ-ਸੀਨੀਅਰ ਖੋਜੀ ਲੇਖਕ, ਪ੍ਰੋਫੈਸਰ ਅਤੇ ਏਐੱਸਯੂ ਸਕੂਲ ਆਫ਼ ਲਾਈਫ ਸਾਇੰਸਿਜ਼ ਦੇ ਡਾਇਰੈਕਟਰ, ਕਾਲਜ ਆਫ਼ ਲਿਬਰਲ ਆਰਟਸ ਐਂਡ ਸਾਇੰਸਜ਼ ਦੇ ਐਸੋਸੀਏਟ ਡੀਨ, ਕੇਨਰੋ ਕੁਸੁਮੀ ਨੇ ਦੱਸਿਆ ਕਿ ਨਵੇਂ ਵਧ ਰਹੇ ਅੰਗ ਅਤੇ ਪਿੰਜਰ ਦੇ ਆਲੇ ਦੁਆਲੇ ਜੁੜੇ ਹੋਏ (ਸਾਈਨੋਟਿਕ ਟਿਸ਼ੂ) ਚਮੜੀ ਦਾ ਹੁੰਦਾ ਹੈ, ਪਰ ਪਿੰਜਰ ਮਾਸਪੇਸ਼ੀ ਵਿਚ ਇਕ ਘਾਟ ਹੈ।

ਕੁਸੁਮੀ ਨੇ ਇਹ ਵੀ ਦੱਸਿਆ ਕਿ ਪਿੰਜਰ ਦੀ ਪੂਛ ਪਿੰਜਰ ਮਾਸਪੇਸ਼ੀ ਦੇ ਨਾਲ-ਨਾਲ ਵੱਧਦੀ ਹੈ।

ਅਧਿਐਨ ਦੇ ਪ੍ਰਮੁੱਖ ਲੇਖਕ, ਸਿੰਡੀ ਜ਼ੂ ਨੇ ਕਿਹਾ, "ਇੱਕ ਮਗਰਮੱਛ ਦੀ ਖਾਸ ਗੱਲ ਇਹ ਵੀ ਹੁੰਦੀ ਹੈ ਕਿ ਇਸ ਦੀ ਪੂਛ ਆਪਣੇ ਆਪ ਵੱਧਦੀ ਹੈ, ਅਤੇ ਨਾਲ ਹੀ ਇਸ ਦੇ ਜ਼ਖ਼ਮ ਭਰਨ ਦੇ ਸੰਕੇਤ ਵੀ ਹੁੰਦੇ ਹਨ।"

ਮਗਰਮੱਛ ਦੇ ਅੰਗਾਂ ਦੀ ਉੱਗਣ ਦੀ ਸਮਰੱਥਾ ਹੋਰ ਵੀ ਬਹੁਤ ਸਾਰੇ ਪ੍ਰਸ਼ਨ ਪੈਦਾ ਕਰਦੀ ਹੈ, ਜਿਵੇਂ ਕਿ ਡਾਇਨੋਸੌਰਜ਼ ਅਤੇ ਪੁਰਾਣੇ ਡਾਇਨੋਸੌਰ ਅੱਜ ਦੇ ਸਮੇਂ ਨਾਲੋਂ ਕਿਵੇਂ ਵੱਖਰੇ ਹਨ, ਉਨ੍ਹਾਂ ਦੀਆਂ ਸਮਾਨਤਾਵਾਂ ਕੀ ਹਨ? ਆਦਿ, ਇਹ ਖੋਜ ਦਾ ਵਿਸ਼ਾ ਵੀ ਹੈ।

ਕੁਸੁਮੀ ਨੇ ਕਿਹਾ ਕਿ ਮਗਰਮੱਛ, ਡਾਇਨੋਸੌਰਸ ਅਤੇ ਪੰਛੀਆਂ ਦੇ ਵਾਰਸ ਲਗਭਗ 250 ਮਿਲੀਅਨ ਸਾਲ ਪਹਿਲਾਂ ਬਦਲ ਗਏ ਸਨ। ਉਨ੍ਹਾਂ ਦੀ ਖੋਜ ਦੇ ਅਨੁਸਾਰ, ਮਗਰਮੱਛਾਂ ਵਾਂਗ, ਪੰਛੀਆਂ ਵਿੱਚ ਅੰਗਾਂ ਨੂੰ ਵਧਾਉਣ ਦੀ ਸਮਰੱਥਾ ਨਹੀਂ ਹੁੰਦੀ।

ਡਾਇਨੋਸੌਰ ਜੈਵਿਕਾਂ ਦੁਆਰਾ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਅਜੋਕੇ ਪੰਛੀਆਂ ਵਿਚ ਅੰਗਾਂ ਨੂੰ ਵਧਾਉਣ ਦੀ ਯੋਗਤਾ ਕਿਉਂ ਨਹੀਂ ਹੈ? ਹਾਲਾਂਕਿ, ਅਜੇ ਤੱਕ ਕੋਈ ਪ੍ਰਮਾਣ ਨਹੀਂ ਮਿਲਿਆ ਹੈ। ਇਸ ’ਤੇ ਸੋਧ ਜਾਰੀ ਹੈ।

Last Updated : Feb 16, 2021, 7:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.