ਨਵੀਂ ਦਿੱਲੀ: ਅਮਰੀਕਾ ਦੇ ਸਾਈਬਰ ਸੁਰੱਖਿਆ ਵੱਲੋਂ "2019 ਈ-ਮੇਲ ਸੁਰੱਖਿਆ ਰੁਝਾਨ" ਸਿਰਲੇਖ ਵਾਲੀ ਰਿਪੋਰਟ ਦੇ ਮੁਤਾਬਕ ਕਈ ਲੋਕ ਈ-ਮੇਲ ਹਮਲਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਇਸ ਨਾਲ ਉਨ੍ਹਾਂ ਦੇ ਵਪਾਰ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ।
ਫਰਮ ਬਾਰਾਕੁਡਾ ਨੈਟਵਰਕ ਦੇ ਮੁਤਾਬਕ ਲਗਭਗ 74 ਫੀਸਦੀ ਈ ਮੇਲ ਯੂਜ਼ਰਸ ਦਾ ਕਹਿਣਾ ਹੈ ਕਿ ਇੱਕ ਈ-ਮੇਲ ਹਮਲੇ ਉਨ੍ਹਾਂ ਦੇ ਵਪਾਰ ਤੇ ਮਾੜਾ ਪ੍ਰਭਾਵ ਪਾ ਰਹੇ ਹਨ। ਜਦਕਿ 78 ਫੀਸਦੀ ਸੰਗਠਨਾਂ ਨੇ ਕਿਹਾ ਕਿ ਈ-ਮੇਲ ਉਲੰਘਣਾ ਦੀ ਦਰ ਵੱਧ ਰਹੀ ਹੈ।
ਅਮਰੀਕਾ ਦੇ ਸਾਈਬਰ ਸੁਰੱਖਿਆ ਦੀ ਰਿਪੋਰਟ ਮੁਤਾਬਕ ਪਿਛਲੇ 12 ਮਹੀਨਿਆਂ 'ਚ 43 ਫੀਸਦੀ ਸੰਗਠਨ ਸਪੀਅਰ ਫਿਸ਼ਿੰਗ ਦੇ ਸ਼ਿਕਾਰ ਹੋ ਹਨ। "ਹਾਲਾਂਕਿ ਜ਼ਿਆਦਾਤਰ ਆਈਟੀ ਪੇਸ਼ੇਵਰ ਆਪਣੇ ਈ-ਮੇਲ ਸੁਰੱਖਿਆ ਪ੍ਰਣਾਲੀਆਂ ਬਾਰੇ ਇੱਕ ਸਾਲ ਪਹਿਲਾਂ ਨਾਲੋਂ ਵਧੇਰੇ ਵਿਸ਼ਵਾਸ ਰੱਖਦੇ ਹਨ, ਈਮੇਲ ਹਮਲਿਆਂ ਦਾ ਕਾਰੋਬਾਰਾਂ ਉੱਤੇ ਕਾਫੀ ਪ੍ਰਭਾਵ ਪੈਂਦਾ ਹੈ।" ਇਸ ਨਾਲ ਮੁਲਾਜ਼ਮਾਂ ਦੀ ਉਤਪਾਦਕਤਾ ਵਿੱਚ ਘਾਟਾ ਅਤੇ ਆਈਟੀ ਟੀਮ ਦੀ ਸਾਖ ਨੂੰ ਸਭ ਤੋਂ ਵੱਧ ਨੁਕਸਾਨ ਝੇਲਣਾ ਪੈਂਦਾ ਹੈ।
ਮਾਹਿਰਾਂ ਨੇ ਦੱਸਿਆ ਕਿ ਰਿਪੋਰਟ ਦੇ ਮੁਤਾਬਕ ਲਗਭਗ ਤਿੰਨ ਚੌਥਾਈ ਪ੍ਰਤਿਕਿਰਿਆ ਦੇਣ ਵਾਲਿਆਂ ਨੇ ਈ-ਮੇਲ ਹਮਲੇ ਕਾਰਨ ਤਣਾਅ ਦੇ ਉੱਚ ਪੱਧਰ ਨੂੰ ਮਹਿਸੂਸ ਕੀਤਾ ਹੈ। ਜਿਸ ਸਮੇਂ ਉਹ ਕੰਮ ਨਹੀਂ ਕਰ ਰਹੇ ਹੁੰਦੇ ਤਾਂ ਉਸ ਸਮੇਂ ਵੀ ਉਹ ਈ-ਮੇਲ ਸੁਰੱਖਿਆ ਬਾਰੇ ਸੋਚ ਰਹੇ ਹੋਣ। ਇਸ ਕਾਰਨ ਈ-ਮੇਲ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਮੁਲਾਜ਼ਮਾਂ ਨੂੰ ਰਾਤ ਅਤੇ ਹਫ਼ਤੇ ਦੇ ਅਖ਼ੀਰਲੇ ਦਿਨਾਂ ਵਿੱਚ ਵੀ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਵਾਬ ਦੇਣ ਵਾਲਿਆਂ ਨੇ ਇਹ ਵੀ ਦੱਸਿਆ ਕਿ ਈ-ਮੇਲ ਹਮਲਿਆਂ ਤੋਂ ਬਚਾਅ ਅਤੇ ਉਨ੍ਹਾਂ ਨੂੰ ਹੱਲ ਕੀਤੇ ਜਾਣ ਲਈ ਉਨ੍ਹਾਂ ਵੱਲੋਂ ਲਗਭਗ 100,000 ਡਾਲਰ ਜਾਂ ਇਸ ਤੋਂ ਵੱਧ ਦਾ ਖ਼ਰਚਾ ਹੋਇਆ ਹੈ। ਇਸ 'ਚ 660 ਅਧਿਕਾਰੀ, ਵਿਅਕਤੀਗਤ ਯੋਗਦਾਨ ਪਾਉਣ ਵਾਲੇ ਅਤੇ ਆਈਟੀ-ਸੁਰੱਖਿਆ ਸੇਵਾਵਾਂ ਨਿਭਾਉਣ ਵਾਲੇ ਟੀਮ ਪ੍ਰਬੰਧਕਾਂ ਦੇ ਜਵਾਬ ਸ਼ਾਮਲ ਹਨ। ਸਰਵੇਖਣ ਵਾਲੀਆਂ ਕੰਪਨੀਆਂ ਵਿੱਚ ਟੈਕਨਾਲੋਜੀ, ਵਿੱਤੀ ਸੇਵਾਵਾਂ, ਸਿੱਖਿਆ, ਸਿਹਤ ਸੰਭਾਲ, ਨਿਰਮਾਣ, ਸਰਕਾਰ, ਦੂਰ ਸੰਚਾਰ, ਪ੍ਰਚੂਨ ਅਤੇ ਹੋਰ ਉਦਯੋਗਾਂ ਵਿੱਚ ਛੋਟੇ, ਦਰਮਿਆਨੇ ਅਤੇ ਉੱਦਮ ਦੇ ਕਾਰੋਬਾਰ ਸ਼ਾਮਲ ਹਨ।