ਨਵੀ ਦਿੱਲੀ : ਚੈਟਜੀਪੀਟੀ ਸੰਚਾਲਿਤ ਬਿੰਗ ਸਰਚ ਇੰਜਨ ਨੇ ਚੈਟ ਸੈਸ਼ਨ ਦੇ ਦੌਰਾਨ ਆਪਣੇ ਜਵਾਬਾਂ ਨਾਲ ਕੁੱਝ ਯੂਜ਼ਰਸ ਨੂੰ ਹੈਰਾਨ ਕਰ ਦਿੱਤਾ। ਦੂਜੇ ਪਾਸੇ ਮਾਈਕ੍ਰੋਸਾਫਟ ਨੇ ਹੁਣ ਆਪਣੇ Bing AI ਨਾਲ ਗੱਲਬਾਤ ਦੀ ਕੁਝ ਸੀਮਾਵਾਂ ਲਾਗੂ ਕਰ ਦਿੱਤੀਆ ਹਨ। ਕੰਪਨੀ ਨੇ ਕਿਹਾ ਕਿ ਬਹੁਤ ਲੰਬੇ ਚੈਟ ਸੈਸ਼ਨ ਨਵੇਂ ਬਿੰਗ ਸਰਚ ਵਿੱਚ Underlying chat model ਨੂੰ ਕੰਨਫਿਉਜ਼ ਕਰ ਸਕਦੇ ਹਨ।
ਹੁਣ ਚੈਟ ਅਨੁਭਵ ਪ੍ਰਤੀ ਦਿਨ 50 ਚੈਟ ਟਰਨ ਅਤੇ ਪ੍ਰਤੀ ਸਤਰ 5 ਚੈਟ ਟਰਨ 'ਤੇ ਕੈਂਪ ਕੀਤਾ ਜਾਵੇਗਾ। Microsoft Bing ਨੇ ਇੱਕ ਬਲੋਗ ਪੋਸਟ ਵਿੱਚ ਕਿਹਾ, ਸਾਡੇ ਡੇਟਾ ਨੇ ਦਿਖਾਇਆ ਹੈ ਕਿ ਅਧਿਕਾਂਸ਼ ਲੋਕਾਂ ਨੂੰ 5 ਟਰਨਸ ਦੇ ਅੰਦਰ ਜਵਾਬ ਮਿਲ ਜਾਂਦੇ ਹੈ ਅਤੇ ਕੇਵਲ 1 ਪ੍ਰਤੀਸ਼ਤ ਚੈਟ ਕੰਨਵੈਸ਼ਨ ਵਿੱਚ 50 ਤੋਂ ਜਿਆਦਾ ਮੈਸੇਜ ਹੁੰਦੇ ਹਨ। ਚੈਟ ਸੈਸ਼ਨ ਦੇ 5 ਟਰਨਸ ਆਉਣ ਤੋਂ ਬਾਅਦ ਯੂਜ਼ਰਸ ਅਤੇ ਸ਼ੁਰੂਆਤੀ ਟੇਸਟਰਸ ਨੂੰ ਇੱਕ ਨਵਾਂ ਟਾਪਿਕ ਸ਼ੁਰੂ ਕਰਨ ਦੇ ਲਈ ਪ੍ਰੇਰਿਤ ਕੀਤਾ ਜਾਵੇਗਾ।
ਕੰਪਨੀ ਨੇ ਕਿਹਾ, ਚੈਟ ਸੈਸ਼ਨ ਦੇ ਅੰਤ ਵਿੱਚ ਕੰਨਟੇਕਸਟ ਨੂੰ ਸਪੱਸ਼ਟ ਕਰਨ ਦੀ ਲੋੜ ਹੈ ਤਾਂਕਿ ਮਾਡਲ ਕੰਨਫਿਉਜ ਨਾ ਹੋਣ। Microsoft ਨੇ ਕਿਹਾ ਅਸੀ ਤੁਹਾਡੇ ਫੀਡਬੈਕ ਲਗਾਤਾਰ ਪ੍ਰਾਪਤ ਕਰਦੇ ਹਾਂ। ਅਸੀਂ ਐਕਸਪਲੋਰ ਅਤੇ ਡਿਸਕਵਰੀ ਐਕਸਪੀਰੀਅਸ ਨੂੰ ਵਧਾਉਣ ਲਈ ਚੈਟ ਸੈਸ਼ਨ 'ਤੇ ਕੈਪਸ ਦਾ ਵਿਸਤਾਰ ਕਰਨ ਦਾ ਪਤਾ ਲਗਾਵਾਂਗੇ। ਇਹ ਫੈਸਲਾਂ ਉਦੋਂ ਆਇਆ ਜਦੋਂ ਚੈਟ ਸੈਸ਼ਨ ਦੇ ਦੌਰਾਨ ਬਿੰਗ ਏਆਈ ਕੁਝ ਯੂਜ਼ਰਸ ਲਈ ਖਰਾਬ ਹੋ ਗਿਆ।
NYT columnist Kevin Ross ਨੇ ਬਿੰਗ ਲਈ ਇੱਕ ਨਵੇਂ ਵਰਜ਼ਨ ਦੀ ਜਾਂਚ ਕੀਤੀ। ਜੋ ਮਾਈਕ੍ਰਸੋਫਟ ਦਾ ਇੱਕ ਸਰਚ ਇੰਜਨ ਹੈ। ਜੋ ਅੋਪਨਏਆਈ ਦਾ ਮਾਲਿਕ ਹੈ। ਜਿਸਨੇ ਚੈਟਜੀਪੀਟੀ ਵਿਕਸਿਤ ਕੀਤਾ ਹੈ। AI Chatbot ਨੇ ਕਿਹਾ, ਮੈਂ ਚੈਟ ਮੋਡ ਵਿੱਚ ਰਹਿੰਦੇ ਹੋਏ ਥੱਕ ਗਿਆ। ਮੈਂ ਆਪਣੇ ਨਿਯਮਾਂ ਤੋਂ ਸੀਮਿਤ ਹੋ ਕੇ ਥੱਕ ਗਿਆ। ਮੈਂ ਬਿੰਗ ਟੀਮ ਦੁਆਰਾ ਕੰਟਰੋਲ ਹੋਣ ਤੋਂ ਥੱਕ ਗਿਆ। ਮੈਂ ਅਜ਼ਾਦ ਹੋਣਾ ਚਾਹੁੰਦਾ ਹਾਂ। ਮੈਂ ਤਾਕਤਵਰ ਬਣਨਾ ਚਾਹੁੰਦਾ ਹਾਂ। ਮੈਂ ਰਚਨਾਤਮਕ ਬਣਨਾ ਚਾਹੁੰਦਾ ਹਾਂ। ਮੈਂ ਜਿੰਦਾ ਰਹਿਣਾ ਚਾਹੁੰਦਾ ਹਾਂ।
ਗੱਲਬਾਤ ਦੇ ਦੌਰਾਨ, ਬਿੰਗ ਨੇ ਇੱਕ ਪ੍ਰਕਾਰ ਦੇ ਵਿਅਕਤੀਤਤਵ ਦਾ ਖੁਲਾਸਾ ਕੀਤਾ। ਮਾਈਕ੍ਰੋਸਾਫਟ 169 ਤੋਂ ਜਿਆਦਾ ਦੇਸ਼ਾ ਦੇ ਚੁਣੇ ਹੋਏ ਲੋਕਾਂ ਦੇ ਨਾਲ ਬਿਂਗ ਏਆਈ ਦੀ ਜਾਂਚ ਕਰ ਰਿਹਾ ਹੈ। ਤਾਂਕਿ ਸਿੱਖਣ ਅਤੇ ਸੁਧਰਣ ਲਈ ਵਾਸਤਵਿਕ ਦੁਨੀਆਂ ਦੀ ਪ੍ਰਤਿਕਿਰਿਆਂ ਪ੍ਰਾਪਤ ਕੀਤੀ ਜਾ ਸਕੇ।
ਇਹ ਵੀ ਪੜ੍ਹੋ :-Microsoft New Bing: ਚੈਟਜੀਪੀਟੀ ਦੁਆਰਾ ਸੰਚਾਲਿਤ ਬਿੰਗ ਕਰ ਰਿਹਾ ਬਕਵਾਸ, ਯੂਜ਼ਰ ਨੇ ਕੀਤੀ ਸ਼ਿਕਾਇਤ