ਬੈਂਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ ਨੇ ਆਪਣੇ ਤੀਸਰੇ ਚੰਦਰ ਮਿਸ਼ਨ ਚੰਦਰਯਾਨ-3 ਮਿਸ਼ਨ ਲਈ ਚੁਣੇ ਗਏ ਅਸਫਲਤਾ ਅਧਾਰਿਤ ਡਿਜ਼ਾਈਨ 'ਤੇ ਵਾਰ-ਵਾਰ ਭਰੋਸਾ ਜਤਾਇਆ ਹੈ। ਇਸਰੋ ਦੇ ਚੇਅਰਮੈਨ ਐਸ ਸੋਮਨਾਥ ਨੇ 15 ਅਗਸਤ ਨੂੰ ਇੱਕ ਸਾਲਾਨਾ ਸੰਬੋਧਨ 'ਚ ਕਿਹਾ ਕਿ ਵਿਕਰਮ ਲੈਂਡਰ ਦਾ ਪੂਰਾ ਡਿਜ਼ਾਈਨ ਇਹ ਯਕੀਨੀ ਬਣਾਉਂਦਾ ਹੈ ਕਿ ਇਹ ਨੁਕਸ ਦਾ ਸਾਹਮਣਾ ਕਰਨ ਦੇ ਯੋਗ ਹੋਵੇਗਾ।
-
Chandrayaan-3 Mission:
— ISRO (@isro) August 18, 2023 " class="align-text-top noRightClick twitterSection" data="
View from the Lander Imager (LI) Camera-1
on August 17, 2023
just after the separation of the Lander Module from the Propulsion Module #Chandrayaan_3 #Ch3 pic.twitter.com/abPIyEn1Ad
">Chandrayaan-3 Mission:
— ISRO (@isro) August 18, 2023
View from the Lander Imager (LI) Camera-1
on August 17, 2023
just after the separation of the Lander Module from the Propulsion Module #Chandrayaan_3 #Ch3 pic.twitter.com/abPIyEn1AdChandrayaan-3 Mission:
— ISRO (@isro) August 18, 2023
View from the Lander Imager (LI) Camera-1
on August 17, 2023
just after the separation of the Lander Module from the Propulsion Module #Chandrayaan_3 #Ch3 pic.twitter.com/abPIyEn1Ad
ਅਸਫਲਤਾ ਅਧਾਰਿਤ ਡਿਜ਼ਾਈਨ ਇਸ ਗੱਲ 'ਤੇ ਕੇਦ੍ਰਿਤ: ਚੰਦਰਯਾਨ-3 ਵਿੱਚ ਅਸਫਲਤਾ ਅਧਾਰਿਤ ਡਿਜ਼ਾਈਨ ਇਸ ਗੱਲ 'ਤੇ ਕੇਦ੍ਰਿਤ ਹੈ ਕਿ ਜੋਕਰ ਇਹ ਅਸਫ਼ਲ ਹੋ ਜਾਵੇ, ਤਾਂ ਇਸਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇ ਅਤੇ ਇੱਕ ਸਫ਼ਲ ਲੈਂਡਿੰਗ ਨੂੰ ਯਕੀਨੀ ਬਣਾਇਆ ਜਾਵੇ। ਜੇਕਰ ਸਾਰੇ ਸੈਂਸਰ ਅਸਫ਼ਲ ਹੋ ਜਾਣ ਅਤੇ ਕੁਝ ਵੀ ਕੰਮ ਨਾ ਕਰੇ, ਫਿਰ ਵੀ ਵਿਕਰਮ ਉਤਰ ਜਾਵੇਗਾ। ਸੋਮਨਾਥ ਨੇ ਕਿਹਾ," ਇਹ ਮੰਨਦੇ ਹੋਏ ਕਿ ਪ੍ਰੋਪਲਸ਼ਨ ਸਿਸਟਮ ਚੰਗੀ ਤਰ੍ਹਾਂ ਕੰਮ ਕਰਦਾ ਹੈ, ਇਸਨੂੰ ਇਸੇ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ।"
ਇਸਰੋ ਦੀ ਚਣੌਤੀ: ਸੋਮਨਾਥ ਨੇ ਇੱਕ ਪੇਸ਼ਕਾਰੀ ਦੌਰਾਨ ਕਿਹਾ ਕਿ ਜੇਕਰ Vertical Landing ਦੇ ਦੌਰਾਨ ਐਲਗੋਰਿਦਮ ਠੀਕ ਤਰ੍ਹਾਂ ਕੰਮ ਕਰਦਾ ਹੈ, ਤਾਂ ਚੰਦਰਯਾਨ-3 ਲੈਂਡਰ ਵੱਡੀ ਗਿਣਤੀ 'ਚ ਅਸਫ਼ਲਤਾਵਾਂ ਦਾ ਪ੍ਰਬੰਧਨ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸਰੋ ਦੀ ਚਣੌਤੀ ਚੰਦਰਮਾਂ ਦੇ ਪੱਧਰ 'ਤੇ ਵਿਕਰਮ ਨੂੰ Vertical ਸਥਿਤੀ 'ਚ ਉਤਾਰਨਾ ਹੈ। ਸੋਮਨਾਥ ਨੇ ਕਿਹਾ ਕਿ ਇੱਕ ਹੋਰ ਚਣੌਤੀ ਇਹ ਯਕੀਨੀ ਕਰਨਾ ਹੈ ਕਿ ਬਾਲਣ ਦੀ ਖਪਤ ਘਟ ਹੋ, ਦੂਰੀ ਦੀ ਗਣਨਾ ਸਹੀ ਢੰਗ ਨਾਲ ਹੋ ਅਤੇ ਸਾਰੇ ਐਲਗੋਰਿਦਮ ਸਹੀ ਢੰਗ ਨਾ ਕੰਮ ਕਰੇ। ਸੋਮਨਾਥ ਨੇ ਦੱਸਿਆਂ," ਅਸੀ ਇਹ ਯਕੀਨੀ ਕੀਤਾ ਹੈ ਕਿ ਤਿੰਨ ਮੀਟਰ ਪ੍ਰਤੀ ਸਕਿੰਟ ਤੱਕ ਦੀ ਲੈਂਡਿੰਗ ਗਤੀ ਨਾਲ ਚੰਦਰਯਾਨ-3 ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।"
ਸਮੱਸਿਆਵਾਂ ਦੀ ਇੱਕ ਲੜੀ: ਸੌਫ਼ਟਵੇਅਰ ਵਿੱਚ ਗਲਤੀਆਂ ਦੇ ਕਾਰਨ ਸਮੱਸਿਆਵਾਂ ਦੀ ਇੱਕ ਲੜੀ ਤਿਆਰ ਹੋਈ। ਲੈਂਡਰ 'ਤੇ ਮੌਜ਼ੂਦ ਪੰਜ Retro-ਰਾਕੇਟ, ਜੋ ਚੰਦਰਮਾਂ ਦੇ ਕਰੀਬ ਪਹੁੰਚਣ 'ਤੇ ਇਸਨੂੰ ਹੌਲੀ ਕਰਨ ਵਾਲੇ ਸੀ, ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਸੀ। ਹੌਲੀ ਕਰਨ ਦੀ ਬਜਾਏ ਉਨ੍ਹਾਂ ਨੇ ਅਸਲ 'ਚ ਲੈਂਡਰ ਨੂੰ ਪੱਧਰ ਦੇ ਵੱਲ ਹੋਰ ਤੇਜ਼ੀ ਨਾਲ ਅੱਗੇ ਵਧਾਇਆ। ਸੌਫਟਵੇਅਰ ਨੇ ਕੰਟਰੋਲ ਸਿਸਟਮ ਨੂੰ ਓਵਰਪੈਂਸੇਟਿਡ ਕਰਨ ਦਾ ਕਾਰਨ ਬਣਾ ਦਿੱਤਾ। ਜਿਸ ਨਾਲ ਲੈਂਡਰ ਆਪਣੀ ਸਥਿਤੀ, ਦਿਸ਼ਾ ਅਤੇ ਗਤੀ ਦੇ ਮਾਮਲੇ 'ਚ ਅਸਥਿਰ ਹੋ ਗਿਆ। ਆਖਿਰਕਾਰ ਲੈਂਡਰ ਦੇ ਪੈਰ ਮਜ਼ਬੂਤ ਨਹੀਂ ਸੀ।
ਲੈਂਡਰ ਨੂੰ ਮਜ਼ਬੂਤ ਬਣਾਇਆ: ਜਿਸ ਜਗ੍ਹਾਂ 'ਤੇ ਲੈਂਡਰ ਛੂ ਸਕਦਾ ਹੈ, ਉਸਨੂੰ ਵੱਡਾ ਬਣਾਇਆ ਗਿਆ। ਇਹ ਪਹਿਲਾ 500 ਮੀਟਰ ਗੁਣਾ 500 ਮੀਟਰ ਹੋਇਆ ਕਰਦਾ ਸੀ। ਪਰ ਹੁਣ ਇਹ 2.5 ਕਿਲੋਮੀਟਰ ਗੁਣਾ 4 ਕਿਲੋਮੀਟਰ ਹੋ ਗਿਆ ਹੈ। ਇਹ ਬਦਲਾਅ ਸੌਫ਼ਟਵੇਅਰ ਨੂੰ ਲੈਂਡਰ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨ ਲਈ ਜ਼ਿਆਦਾ ਜਗ੍ਹਾਂ ਦਿੰਦਾ ਹੈ। ਉਨ੍ਹਾਂ ਨੇ ਪੰਜਵੇ Retro ਰਾਕੇਟ ਤੋਂ ਛੁਟਕਾਰਾ ਪਾ ਲਿਆ ਅਤੇ ਪ੍ਰੋਪਲਸ਼ਨ ਮੋਡੀਊਲ ਅਤੇ ਲੈਂਡਰ ਦੋਵਾਂ ਵਿੱਚ ਵਾਧੂ ਬਾਲਣ ਵੀ ਸ਼ਾਮਲ ਕੀਤਾ।
ਲੈਂਡਰ 'ਤੇ ਟੈਸਟ ਕਰਨ ਲਈ ਹੈਲੀਕਾਪਟਰ ਅਤੇ ਕਰੇਨ ਦੀ ਵਰਤੋਂ: ਉਨ੍ਹਾਂ ਨੇ ਸੌਫਟਵੇਅਰ ਅਤੇ ਲੈਂਡਰ 'ਤੇ ਕਈ ਟੈਸਟ ਕਰਨ ਲਈ ਇੱਕ ਵੱਡੇ ਹੈਲੀਕਾਪਟਰ ਅਤੇ ਇੱਕ ਕਰੇਨ ਦੀ ਵਰਤੋਂ ਕੀਤੀ। ਲੈਂਡਿੰਗ ਤੋਂ ਠੀਕ ਪਹਿਲਾਂ ਦਿਸ਼ਾ ਵਿੱਚ ਤੇਜ਼ ਤਬਦੀਲੀਆਂ ਦੀ ਲੋੜ ਨੂੰ ਘਟਾ ਦਿੱਤਾ। ਕਿਉਂਕਿ ਚੰਦਰਯਾਨ-2 ਆਰਬਿਟਰ ਨੇ ਬਹੁਤ ਸਾਰੀਆਂ ਤਸਵੀਰਾਂ ਵਾਪਸ ਭੇਜੀਆਂ, ਜਿਨ੍ਹਾਂ ਨੇ ਬਿਹਤਰ ਲੈਂਡਿੰਗ ਨਿਰਦੇਸ਼ (28 ਸੈਂਟੀਮੀਟਰ ਜੋਖਮ ਖੇਤਰ ਸਮੇਤ) ਬਣਾਉਣ ਵਿੱਚ ਮਦਦ ਕੀਤੀ। ਲੈਂਡਰ ਨੂੰ ਹੁਣ ਸਿਰਫ 28 ਸੈਂਟੀਮੀਟਰ ਦੀ ਬਜਾਏ 30 ਸੈਂਟੀਮੀਟਰ ਤੋਂ ਵੱਡੀ ਚੱਟਾਨਾਂ ਤੋਂ ਬਚਣ ਦੀ ਲੋੜ ਹੈ। ਇਸਰੋ ਦੇ ਚੇਅਰਮੈਨ ਨੇ ਕਿਹਾ ਕਿ ਨਵੀਂ ਮਾਰਗਦਰਸ਼ਨ ਪ੍ਰਣਾਲੀ ਵੱਖਰੀ ਹੈ। ਪਹਿਲਾਂ, ਇਹ ਚੀਜ਼ਾਂ ਦੇ ਠੀਕ ਹੋਣ 'ਤੇ ਨਿਰਭਰ ਕਰਦਾ ਸੀ, ਪਰ ਹੁਣ ਇਹ ਚੀਜ਼ਾਂ ਦੇ ਗਲਤ ਹੋਣ 'ਤੇ ਵੀ ਨਿਰਭਰ ਹੈ। ਇਹ ਸਭ ਕੁਝ ਸਹੀ ਮੰਨਣ ਅਤੇ ਬਹੁਤ ਸਾਰੀਆਂ ਤਬਦੀਲੀਆਂ ਕਰਨ ਦੀ ਬਜਾਏ ਗਲਤੀਆਂ ਨੂੰ ਠੀਕ ਕਰ ਸਕਦਾ ਹੈ।