ETV Bharat / science-and-technology

Cars Price In Pak: ਭਾਰਤ 'ਚ ਵਿਕਣ ਵਾਲੀਆ ਲੱਖਾਂ ਦੀਆ ਕਾਰਾਂ ਪਾਕਿਸਤਾਨ 'ਚ ਵਿਕ ਰਹੀਆ ਕਰੋੜਾਂ ਦੀਆਂ, ਫਾਰਚੂਨਰ ਦੀ ਕੀਮਤ 2 ਕਰੋੜ

ਪਾਕਿਸਤਾਨ ਦੀ ਆਟੋ ਇੰਡਸਟਰੀ ਵੀ ਮਹਿੰਗਾਈ ਦੀ ਮਾਰ ਝੱਲ ਰਹੀ ਹੈ। ਇੱਥੇ ਪਾਕਿਸਤਾਨ ਸਰਕਾਰ ਨੇ ਜਨਰਲ ਸੇਲਜ਼ ਟੈਕਸ ਨੂੰ 18 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰ ਦਿੱਤਾ ਹੈ। ਇੱਥੇ ਅਸੀਂ ਉਨ੍ਹਾਂ ਕਾਰਾਂ ਦੀ ਕੀਮਤ ਦੀ ਤੁਲਨਾ ਕਰਨ ਜਾ ਰਹੇ ਹਾਂ ਜੋ ਪਾਕਿਸਤਾਨ ਦੇ ਨਾਲ-ਨਾਲ ਭਾਰਤ ਵਿੱਚ ਵਿਕਰੀ ਲਈ ਉਪਲਬਧ ਹਨ।

Cars Price In Pak
Cars Price In Pak
author img

By

Published : Mar 17, 2023, 3:52 PM IST

ਹੈਦਰਾਬਾਦ: ਪਾਕਿਸਤਾਨ ਵਿੱਚ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਇਹ ਮਹਿੰਗਾਈ ਸਿਰਫ਼ ਖਾਣ-ਪੀਣ ਦੀਆਂ ਵਸਤੂਆਂ 'ਤੇ ਹੀ ਨਹੀਂ ਸਗੋਂ ਹੋਰ ਸਾਰੀਆਂ ਵਸਤਾਂ 'ਤੇ ਵੀ ਦੇਖਣ ਨੂੰ ਮਿਲ ਰਹੀ ਹੈ। ਹਾਲ ਹੀ ਵਿੱਚ ਪਾਕਿਸਤਾਨ ਸਰਕਾਰ ਨੇ ਕਾਰਾਂ ਲਈ ਜਨਰਲ ਸੇਲਜ਼ ਟੈਕਸ (ਜੀਐਸਟੀ) ਵਿੱਚ ਵਾਧਾ ਕੀਤਾ ਹੈ। ਸਰਕਾਰ ਨੇ 1400cc ਜਾਂ ਇਸ ਤੋਂ ਵੱਧ ਦੀਆਂ ਕਾਰਾਂ 'ਤੇ ਜਨਰਲ ਸੇਲਜ਼ ਟੈਕਸ (GST) ਨੂੰ 18 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰ ਦਿੱਤਾ ਹੈ। ਜਿਸ ਤੋਂ ਬਾਅਦ ਇੱਥੇ ਕਾਰਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।

ਇਹ ਫੈਸਲਾ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਦੁਆਰਾ ਪਾਕਿਸਤਾਨ ਵਿੱਚ ਰੁਕੇ ਹੋਏ ਕਰਜ਼ ਪ੍ਰੋਗਰਾਮ ਨੂੰ ਮੁੜ ਸੁਰਜੀਤ ਕਰਨ ਲਈ ਨਿਰਧਾਰਤ ਸ਼ਰਤਾਂ ਨੂੰ ਪੂਰਾ ਕਰਨ ਲਈ ਲਿਆ ਗਿਆ ਹੈ। ਹਾਲਾਂਕਿ ਪਾਕਿਸਤਾਨ 'ਚ ਕਈ ਬ੍ਰਾਂਡ ਦੀਆਂ ਕਾਰਾਂ ਵਿਕਦੀਆਂ ਹਨ ਪਰ ਕੁਝ ਕਾਰ ਬ੍ਰਾਂਡ ਅਜਿਹੇ ਹਨ ਜਿਨ੍ਹਾਂ ਦੀਆਂ ਕਾਰਾਂ ਭਾਰਤ ਦੇ ਨਾਲ-ਨਾਲ ਪਾਕਿਸਤਾਨ 'ਚ ਵੀ ਵਿਕਦੀਆਂ ਹਨ। ਅੱਜ ਅਸੀਂ ਭਾਰਤ ਵਿੱਚ ਇਹਨਾਂ ਕਾਰ ਬ੍ਰਾਂਡਾਂ ਦੀ ਕੀਮਤ ਦੀ ਪਾਕਿਸਤਾਨ ਵਿੱਚ ਕੀਮਤ ਨਾਲ ਤੁਲਨਾ ਕਰਨ ਜਾ ਰਹੇ ਹਾਂ।

ਮਾਰੂਤੀ ਸੁਜ਼ੂਕੀ: ਮਾਰੂਤੀ ਸੁਜ਼ੂਕੀ ਭਾਰਤ ਵਿੱਚ ਆਪਣੀ ਸਭ ਤੋਂ ਸਸਤੀ ਕਾਰ ਮਾਰੂਤੀ ਸੁਜ਼ੂਕੀ ਆਲਟੋ 800 ਨੂੰ 3.53 ਲੱਖ ਰੁਪਏ (ਐਕਸ-ਸ਼ੋਰੂਮ) ਦੀ ਸ਼ੁਰੂਆਤੀ ਕੀਮਤ 'ਤੇ ਵੇਚਦੀ ਹੈ। ਜਦ ਕਿ ਇਸ ਵਿੱਚ 796cc ਇੰਜਣ ਹੈ। ਦੂਜੇ ਪਾਸੇ ਪਾਕਿਸਤਾਨ 'ਚ ਵਿਕਣ ਵਾਲੀ ਆਲਟੋ ਸਿਰਫ ਸੁਜ਼ੂਕੀ ਆਲਟੋ ਦੇ ਨਾਂ 'ਤੇ ਵਿਕਦੀ ਹੈ। ਜਿਸ 'ਚ 660cc ਇੰਜਣ ਮੌਜੂਦ ਹੈ। ਪਾਕਿਸਤਾਨ 'ਚ ਇਸ ਕਾਰ ਦੀ ਕੀਮਤ 21.44 ਲੱਖ ਪਾਕਿਸਤਾਨੀ ਰੁਪਏ ਹੈ। ਜੋ ਭਾਰਤੀ ਕਰੰਸੀ ਦੇ ਹਿਸਾਬ ਨਾਲ ਲਗਭਗ 6.28 ਲੱਖ ਰੁਪਏ ਹੈ।

Cars Price In Pak
Cars Price In Pak

ਮਾਰੂਤੀ ਸੁਜ਼ੂਕੀ ਵੈਗਨਆਰ ਭਾਰਤੀ ਬਾਜ਼ਾਰ ਵਿੱਚ ਇੱਕ ਪ੍ਰਸਿੱਧ ਕਾਰ ਹੈ। ਜਿਸ ਨੂੰ ਮੱਧ ਵਰਗ ਦੇ ਪਰਿਵਾਰਾਂ ਦੁਆਰਾ ਬਹੁਤ ਪਸੰਦ ਕੀਤਾ ਜਾਂਦਾ ਹੈ। ਭਾਰਤ ਵਿੱਚ ਇਸਨੂੰ ਸਾਲ 2019 ਵਿੱਚ ਇੱਕ ਫੇਸਲਿਫਟ ਅਪਡੇਟ ਪ੍ਰਾਪਤ ਹੋਇਆ ਸੀ ਅਤੇ ਹੁਣ ਇਸਨੂੰ 5.52 ਲੱਖ ਰੁਪਏ (ਐਕਸ-ਸ਼ੋਰੂਮ) ਦੀ ਸ਼ੁਰੂਆਤੀ ਕੀਮਤ 'ਤੇ ਵੇਚਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਕਾਰ ਪਾਕਿਸਤਾਨ ਵਿੱਚ ਸੁਜ਼ੂਕੀ ਵੈਗਨਆਰ ਦੇ ਨਾਮ ਨਾਲ ਵਿਕਰੀ 'ਤੇ ਹੈ ਅਤੇ ਇਹ ਕਾਰ ਉੱਥੇ 30.62 ਲੱਖ ਪਾਕਿਸਤਾਨੀ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਵੇਚੀ ਜਾ ਰਹੀ ਹੈ। ਜੋ ਕਿ ਭਾਰਤੀ ਕਰੰਸੀ ਵਿੱਚ ਲਗਭਗ 8.97 ਲੱਖ ਰੁਪਏ ਹੈ।

Cars Price In Pak
Cars Price In Pak

ਹੌਂਡਾ ਸਿਟੀ: ਭਾਰਤ ਵਿੱਚ ਪ੍ਰੀਮੀਅਮ ਸੇਡਾਨ ਦੀ ਗੱਲ ਕਰੀਏ ਤਾਂ ਹੌਂਡਾ ਸਿਟੀ ਦਾ ਆਪਣਾ ਸਥਾਨ ਹੈ। ਇਹ ਕਾਰ ਭਾਰਤ 'ਚ ਕਈ ਸਾਲਾਂ ਤੋਂ ਮੌਜੂਦ ਹੈ ਅਤੇ ਲੋਕ ਇਸ ਨੂੰ ਨਵੇਂ ਅਪਡੇਟ ਦੇ ਨਾਲ ਕਾਫੀ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ Honda City ਪਾਕਿਸਤਾਨ ਵਿੱਚ ਵੀ ਵਿਕਦੀ ਹੈ। ਸੇਡਾਨ ਪਾਕਿਸਤਾਨ 'ਚ 47.79 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਵੇਚੀ ਜਾ ਰਹੀ ਹੈ। ਜਿਸ ਦੀ ਕੀਮਤ ਭਾਰਤ 'ਚ ਲਗਭਗ 14 ਲੱਖ ਰੁਪਏ ਬਣਦੀ ਹੈ। ਇਸ ਦੇ ਨਾਲ ਹੀ ਇਹ ਕਾਰ ਭਾਰਤ 'ਚ 11.52 ਲੱਖ ਰੁਪਏ (ਐਕਸ-ਸ਼ੋਰੂਮ) ਦੀ ਸ਼ੁਰੂਆਤੀ ਕੀਮਤ 'ਤੇ ਵੇਚੀ ਜਾ ਰਹੀ ਹੈ।

Cars Price In Pak
Cars Price In Pak

MPV Kia ਕਾਰਨੀਵਲ: ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੱਖਣੀ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ ਕਿਆ ਆਪਣੀ ਲਗਜ਼ਰੀ MPV Kia ਕਾਰਨੀਵਲ ਨੂੰ ਪਾਕਿਸਤਾਨ ਦੇ ਨਾਲ-ਨਾਲ ਭਾਰਤ ਵਿੱਚ ਵੀ ਵੇਚਦੀ ਹੈ। ਭਾਰਤ ਵਿੱਚ ਕਿਆ ਕਾਰਨੀਵਲ ਦੀ ਸ਼ੁਰੂਆਤੀ ਕੀਮਤ 30.97 ਲੱਖ ਰੁਪਏ (ਐਕਸ-ਸ਼ੋਰੂਮ) ਵਿੱਚ ਵੇਚੀ ਜਾ ਰਹੀ ਹੈ। ਜਦਕਿ ਪਾਕਿਸਤਾਨ ਵਿੱਚ ਇਹ ਕਾਰ 1.56 ਕਰੋੜ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਵੇਚੀ ਜਾ ਰਹੀ ਹੈ। ਜੋ ਕਿ ਭਾਰਤੀ ਮੁਦਰਾ ਵਿੱਚ ਲਗਭਗ 45.71 ਲੱਖ ਰੁਪਏ ਹੈ।

Cars Price In Pak
Cars Price In Pak

ਟੋਇਟਾ ਫਾਰਚੂਨਰ: ਹੁਣ ਗੱਲ ਕਰੀਏ ਟੋਇਟਾ ਫਾਰਚੂਨਰ ਦੀ ਇਹ ਆਫ-ਰੋਡਿੰਗ ਦੇ ਨਾਲ-ਨਾਲ ਲਗਜ਼ਰੀ ਦੇ ਸ਼ੌਕੀਨਾਂ ਦੀ ਪਹਿਲੀ ਪਸੰਦ ਹੈ। ਭਾਰਤ ਵਾਂਗ ਫਾਰਚੂਨਰ ਅਤੇ ਫਾਰਚੂਨਰ ਲੀਜੈਂਡਰ ਦੋਵੇਂ ਪਾਕਿਸਤਾਨ ਵਿੱਚ ਵੇਚੇ ਜਾ ਰਹੇ ਹਨ। ਜਦ ਕਿ ਭਾਰਤ ਵਿੱਚ ਫਾਰਚੂਨਰ ਦੀ ਕੀਮਤ 32.59 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਫਾਰਚੂਨਰ ਲੀਜੈਂਡਰ ਦੀ ਕੀਮਤ 42.82 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਪਾਕਿਸਤਾਨ ਵਿੱਚ ਫਾਰਚੂਨਰ ਦੀ ਕੀਮਤ 1.58 ਕਰੋੜ ਰੁਪਏ (46.30 ਲੱਖ ਰੁਪਏ) ਤੋਂ ਸ਼ੁਰੂ ਹੁੰਦੀ ਹੈ। ਜਦੋਂ ਕਿ ਫਾਰਚੂਨਰ ਲੀਜੈਂਡਰ ਦੀ ਕੀਮਤ 2.01 ਕਰੋੜ ਰੁਪਏ ਤੋਂ ਸ਼ੁਰੂ ਹੁੰਦੀ ਹੈ।

Cars Price In Pak
Cars Price In Pak

ਇਹ ਵੀ ਪੜ੍ਹੋ:- Kalpana Chawla Birthday: ਜਾਣੋ, ਦੋ ਵਾਰ ਪੁਲਾੜ 'ਚ ਜਾ ਕੇ ਇਤਿਹਾਸ ਰਚਣ ਵਾਲੀ ਕਲਪਨਾ ਚਾਵਲਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.