ETV Bharat / science-and-technology

ਇਸ ਮਹੀਨੇ ਲਾਂਚ ਹੋਵੇਗੀ ਕਿਆ ਦੀ ਪਹਿਲੀ ਇਲੈਕਟ੍ਰਿਕ ਕਾਰ ਈਵੀ 6

ਕਿਆ ਕਾਰਪੋਰੇਸ਼ਨ ਨੇ ਹੁੰਡਈ ਮੋਟਰ ਗਰੁੱਪ ਦੇ ਈਵੀ ਪਲੇਟਫਾਰਮ ’ਤੇ ਆਪਣੇ ਪਹਿਲੇ ਇਲੈਕਟ੍ਰਿਕ ਕਾਰ ਈਵੀ6 ਦੇ ਡਿਜਾਇਨ ਦਾ ਖੁਲਾਸਾ ਕੀਤਾ ਹੈ। ਕਿਆ ਦੀ ਯੋਜਨਾ ਸਾਲ 2026 ਤੱਕ ਸੱਤ ਇਲੈਕਟ੍ਰਿਕ ਮਾਡਲਾਂ ਨੂੰ ਪੇਸ਼ ਕਰਨ ਦੀ ਹੈ ਅਤੇ ਈਵੀ6 ਇਸ ਲੜੀ ਚ ਪਹਿਲੀ ਮਾਡਲ ਹੈ।

author img

By

Published : Mar 18, 2021, 9:50 AM IST

ਤਸਵੀਰ
ਤਸਵੀਰ

ਸੋਲ: ਦੱਖਣ ਕੋਰੀਆ ਚ ਕਾਰ ਬਣਾਉਣ ਵਾਲੀ ਦੂਜੀ ਸਭ ਤੋਂ ਵੱਡੀ ਕੰਪਨੀ ਕਿਆ ਕਾਰਪੋਰੇਸ਼ਨ ਨੇ ਹੁੰਡਈ ਮੋਟਰ ਗਰੁੱਪ ਦੇ ਈਵੀ ਪਲੇਟਫਾਰਮ ’ਤੇ ਆਪਣੇ ਪਹਿਲੇ ਇਲੈਕਟ੍ਰਿਕ ਕਾਰ ਈਵੀ6 ਦੇ ਡਿਜਾਇਨ ਦਾ ਖੁਲਾਸਾ ਕੀਤਾ ਹੈ ਇਸਨੂੰ ਇਸ ਮਹੀਨੇ ਦੇ ਆਖਿਰ ਤੱਕ ਲਾਂਚ ਕੀਤਾ ਜਾਣਾ ਹੈ।

ਕਿਆ ਨੇ ਇੱਕ ਬਿਆਨ ਚ ਕਿਹਾ ਹੈ ਇਹ ਸਾਡੇ ਆਪਣੇ ਇਲੈਕਟ੍ਰਿਕ-ਗਲੋਬਲ ਮਾਡਯੂਲਰ ਪਲੇਟਫਾਰਮ ਈ-ਜੀਐੱਮਪੀ ਤੇ ਆਧਾਰਿਤ ਗੈ ਜਿਸ ਚ ਇਲੈਕਟ੍ਰਿਫੀਕੇਸ਼ਨ ਵੱਲੋਂ ਧਿਆਨ ਦਿੱਤਾ ਗਿਆ ਹੈ।

ਕੰਪਨੀ ਦਾ ਕਹਿਣਾ ਹੈ ਕਿ ਅੱਗੇ ਆਉਣ ਵਾਲੇ ਸਮੇਂ ਚ ਇਸਦਾ ਵਿਸਤਾਰ ਹੋਰ ਮਾਡਲਾਂ ’ਚ ਵੀ ਕੀਤਾ ਜਾਵੇਗਾ।

ਕਿਆ ਦੀ ਯੋਜਨਾ ਸਾਲ 2026 ਤੱਕ ਸੱਤ ਇਲੈਕਟ੍ਰਿਕ ਮਾਡਲਾਂ ਨੂੰ ਪੇਸ਼ ਕਰਨ ਦੀ ਹੈ ਅਤੇ ਈਵੀ6 ਇਸ ਲੜੀ ਚ ਪਹਿਲੀ ਮਾਡਲ ਹੈ।

ਇਹ ਵੀ ਪੜੋ: 21 ਵੀਂ ਸਦੀ ਵਿੱਚ ਚੀਨ ਦਾ ਸਭ ਤੋਂ ਵੱਡਾ ਰਣਨੀਤਕ ਖ਼ਤਰਾ: ਪੈਂਟਾਗਨ

ਕਿਆ ਦੇ ਗਲੋਬਲ ਡਿਜਾਇਨ ਸੇਂਟਰ ਦੇ ਇੰਚਾਰਜ ਸੀਨੀਅਰ ਮੀਤ ਪ੍ਰਧਾਨ ਕਰੀਮ ਹਬੀਬ ਨੇ ਕਿਹਾ ਹੈ ਕਿ ਈਵੀ6 ਦੇ ਨਾਲ ਸਾਡਾ ਉਦੇਸ਼ ਬਿਹਤਰੀਨ ਡਿਜਾਇਨ ਅਤੇ ਆਧੁਨਿਕ ਤਕਨੀਕੀ ਫੀਚਰਜ਼ ਨੂੰ ਨਾਲ ਲੈ ਕੇ ਆਉਣਾ ਹੈ।

ਹੁੰਡਈ ਅਤੇ ਕਿਆ ਮਿਲ ਕੇ ਸੇਲ ਦੇ ਹਿਸਾਬ ਨਾਲ ਦੁਨੀਆ ਦੀ ਪੰਜਵੀ ਸਭ ਤੋਂ ਵੱਡੀ ਕਾਰ ਬਣਾਉਣ ਵਾਲੀ ਕੰਪਨੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.