ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਅੱਜ ਮਹਿਲਾ ਟੀ-20 ਵਿਸ਼ਵ ਕੱਪ 2024 'ਚ ਆਪਣਾ ਪਹਿਲਾ ਮੈਚ ਨਿਊਜ਼ੀਲੈਂਡ ਖਿਲਾਫ ਖੇਡੇਗੀ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਜਿਸ ਲਈ ਦੋਵੇਂ ਟੀਮਾਂ ਪੂਰੀ ਤਰ੍ਹਾਂ ਤਿਆਰ ਹਨ। ਭਾਰਤੀ ਟੀਮ ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ ਜਿੱਤ ਨਾਲ ਕਰਨਾ ਚਾਹੇਗੀ।
ਮਹਿਲਾ ਟੀਮ ਪਿਛਲੇ ਅੱਠ ਐਡੀਸ਼ਨਾਂ ਵਿੱਚੋਂ ਸਿਰਫ਼ ਇੱਕ ਵਿੱਚ ਹੀ ਫਾਈਨਲ ਵਿੱਚ ਪਹੁੰਚ ਸਕੀ ਹੈ। 2020 ਵਿੱਚ ਉਹ ਮਜ਼ਬੂਤ ਆਸਟਰੇਲੀਅਨ ਟੀਮ ਤੋਂ ਹਾਰ ਗਏ ਸਨ। ਹਰਮਨਪ੍ਰੀਤ ਕੌਰ ਅਤੇ ਉਨ੍ਹਾਂ ਦੀ ਟੀਮ ਪਿਛਲੇ ਸਾਲ ਦੇ ਵੱਡੇ ਮੈਚਾਂ ਵਿੱਚ ਹਾਰ ਨੂੰ ਭੁੱਲ ਕੇ ਯੂਏਈ ਵਿੱਚ ਜਿੱਤ ਦਰਜ ਕਰਨਾ ਚਾਹੇਗੀ। ਇਸ ਵਾਰ ਭਾਰਤ ਦੀ ਤਾਕਤ ਨੌਜਵਾਨ ਅਤੇ ਤਜਰਬੇਕਾਰ ਖਿਡਾਰੀਆਂ ਦਾ ਵਧੀਆ ਮਿਸ਼ਰਨ ਹੋ ਸਕਦਾ ਹੈ।
ਆਸ਼ਾ ਸ਼ੋਭਨਾ, ਸ਼੍ਰੇਅੰਕਾ ਪਾਟਿਲ, ਦੀਪਤੀ ਸ਼ਰਮਾ ਅਤੇ ਰਾਧਾ ਯਾਦਵ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ 10-ਟੀਮ ਮੁਕਾਬਲੇ ਵਿੱਚ ਆਪਣੀ ਸਪਿਨ-ਬਾਲਿੰਗ ਕਾਬਲੀਅਤ ਨਾਲ ਭਾਰਤ ਲਈ ਅਹਿਮ ਭੂਮਿਕਾਵਾਂ ਨਿਭਾਉਣਗੇ। ਉਨ੍ਹਾਂ ਦੀ ਬੱਲੇਬਾਜ਼ੀ ਪ੍ਰਤਿਭਾ ਨੇ ਵੀ ਭਾਰਤੀ ਸੈੱਟਅਪ ਵਿਚ ਕਾਫੀ ਸੰਤੁਲਨ ਜੋੜਿਆ ਹੈ।
- ਪਿੱਚ ਰਿਪੋਰਟ
ਮਹਿਲਾ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਮਹਿਲਾ ਟੀ-20 ਦੇ ਪੰਜ ਮੈਚ ਖੇਡੇ ਜਾ ਚੁੱਕੇ ਹਨ। ਪਹਿਲੀ ਪਾਰੀ ਦਾ ਔਸਤ ਸਕੋਰ ਸਿਰਫ਼ 90 ਹੈ। ਦੋ ਮੈਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਜਿੱਤੇ ਹਨ, ਜਦਕਿ ਤਿੰਨ ਮੌਕਿਆਂ 'ਤੇ ਟੀਚੇ ਦਾ ਪਿੱਛਾ ਕਰਨ ਵਾਲੀਆਂ ਟੀਮਾਂ ਜੇਤੂ ਬਣੀਆਂ ਹਨ।
- ਮੌਸਮ
ਭਾਰਤ ਬਨਾਮ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਇਸ ਮੈਚ 'ਚ ਮੀਂਹ ਦਾ ਕੋਈ ਖਤਰਾ ਨਹੀਂ ਹੈ ਅਤੇ ਪ੍ਰਸ਼ੰਸਕਾਂ ਨੂੰ ਪੂਰਾ ਮੈਚ ਦੇਖਣ ਨੂੰ ਮਿਲੇਗਾ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਾ ਬਿਹਤਰ ਵਿਕਲਪ ਹੋਵੇਗਾ ਕਿਉਂਕਿ ਇਸ ਨਾਲ ਟੀਚੇ ਦਾ ਪਿੱਛਾ ਕਰਨ ਵਾਲੀਆਂ ਟੀਮਾਂ ਨੂੰ ਹਾਲਾਤ ਦਾ ਮੁਲਾਂਕਣ ਕਰਨ ਦਾ ਮੌਕਾ ਮਿਲੇਗਾ।
- ਹੈੱਡ ਟੂ ਹੈੱਡ
ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 19 ਅੰਤਰਰਾਸ਼ਟਰੀ ਟੀ-20 ਮੈਚ ਖੇਡੇ ਜਾ ਚੁੱਕੇ ਹਨ। ਹਾਲਾਂਕਿ ਟੀ-20 'ਚ ਨਿਊਜ਼ੀਲੈਂਡ ਦਾ ਦਬਦਬਾ ਹੈ। ਹੁਣ ਤੱਕ ਭਾਰਤ ਨੇ 4 ਮੈਚ ਜਿੱਤੇ ਹਨ ਅਤੇ ਨਿਊਜ਼ੀਲੈਂਡ ਨੇ 9 ਮੈਚ ਜਿੱਤੇ ਹਨ। ਅੰਕੜਿਆਂ ਦੀ ਪਰਵਾਹ ਕੀਤੇ ਬਿਨਾਂ ਭਾਰਤੀ ਟੀਮ ਹਰ ਹਾਲ ਜਿੱਤ ਹਾਸਲ ਕਰਨਾ ਚਾਹੇਗੀ।
ਸੰਭਾਵਿਤ ਪਲੇਇੰਗ ਇਲੈਵਨ
- ਭਾਰਤੀ ਮਹਿਲਾ ਟੀਮ
ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਜੇਮੀਮਾ ਰੌਡਰਿਗਜ਼, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟ ਕੀਪਰ), ਸ਼੍ਰੇਅੰਕਾ ਪਾਟਿਲ, ਦੀਪਤੀ ਸ਼ਰਮਾ, ਪੂਜਾ ਵਸਤਰਕਾਰ, ਆਸ਼ਾ ਸ਼ੋਭਨਾ, ਰਾਧਾ ਯਾਦਵ, ਰੇਣੁਕਾ ਸਿੰਘ।
- ਨਿਊਜ਼ੀਲੈਂਡ ਟੀਮ
ਸੂਜ਼ੀ ਬੇਟਸ, ਅਮੇਲੀਆ ਕੇਰ, ਸੋਫੀ ਡਿਵਾਈਨ (ਕਪਤਾਨ), ਬਰੂਕ ਹਾਲੀਡੇ, ਮੈਡੀ ਗ੍ਰੀਨ, ਇਜ਼ਾਬੇਲਾ ਗੇਜ (ਵਿਕਟਕੀਪਰ), ਫ੍ਰੈਨ ਜੋਨਸ, ਲੇਹ ਕੈਸਪੇਰੇਕ, ਜੇਸ ਕੇਰ, ਮੌਲੀ ਪੇਨਫੋਲਡ, ਰੋਜ਼ਮੇਰੀ ਮਾਇਰ।
- ਪਾਕਿਸਤਾਨ ਕ੍ਰਿਕਟ 'ਚ ਆਇਆ ਇਕ ਹਫਤੇ 'ਚ ਤੀਜਾ ਭੂਚਾਲ, ਇਸ ਕ੍ਰਿਕਟਰ ਨੇ ਲਿਆ ਸੰਨਿਆਸ - Pakistani Cricketer Announcement
- ਬੰਗਲਾਦੇਸ਼ੀ ਕ੍ਰਿਕਟਰ ਨੇ ਕੋਹਲੀ-ਰੋਹਿਤ ਨੂੰ ਤੋਹਫ਼ੇ 'ਚ ਦਿੱਤਾ ਬੱਲਾ, ਵਿਰਾਟ ਨੇ ਵੀ ਇਸ ਖਾਸ ਭਾਸ਼ਾ 'ਚ ਕੀਤੀ ਤਾਰੀਫ - Mehdi Hasan Gift Virat kohli
- ਮਹਿਲਾ ਕ੍ਰਿਕਟਰਾਂ ਲਈ ਮੰਦੀ ਸ਼ਬਦਾਵਲੀ ਵਰਤਣ ਵਾਲਿਆਂ ਦੀ ਹੁਣ ਨਹੀਂ ਖੈਰ, ਠੱਲ ਪਾਉਣ ਲਈ ICC ਨੇ ਲਾਂਚ ਕੀਤਾ AI ਟੂਲ - Womens Cricketer Security