ਹੈਦਰਾਬਾਦ: ਐਪਲ ਦੀ ਫੈਸਟੀਵਲ ਸੇਲ ਅੱਜ ਸ਼ੁਰੂ ਹੋਣ ਜਾ ਰਹੀ ਹੈ। ਇਸ ਸੇਲ 'ਚ ਆਈਫੋਨ, Macs, Airpods ਅਤੇ iPads ਸਮੇਤ ਐਪਲ ਦੇ ਕਈ ਪ੍ਰੋਡਕਟਾਂ 'ਤੇ ਭਾਰੀ ਡਿਸਕਾਊਂਟ ਮਿਲਣ ਦੀ ਉਮੀਦ ਹੈ। ਇਹ ਫੈਸਟੀਵਲ ਸੇਲ ਭਾਰਤ 'ਚ ਐਪਲ ਲਈ ਸਾਲ ਦੀ ਸਭ ਤੋਂ ਵੱਡੀ ਸੇਲ 'ਚੋ ਇੱਕ ਹੈ। ਕੰਪਨੀ ਇਸ ਸੇਲ ਦੌਰਾਨ ਆਪਣੇ ਕਈ ਪ੍ਰੋਡਕਟਾਂ 'ਤੇ ਭਾਰੀ ਡਿਸਕਾਊਂਟ ਦੇਵੇਗੀ।
Apple Festive ਸੇਲ 'ਚ ਇਨ੍ਹਾਂ ਪ੍ਰੋਡਕਟਸ 'ਤੇ ਮਿਲ ਸਕਦੈ ਭਾਰੀ ਡਿਸਕਾਊਂਟ: ਇਸ ਸਾਲ ਐਪਲ ਦੁਆਰਾ ਫੈਸਟੀਵਲ ਸੇਲ 'ਚ ਕਈ ਪ੍ਰੋਡਕਟਸ 'ਤੇ ਭਾਰੀ ਡਿਸਕਾਊਂਟ ਦਿੱਤਾ ਜਾਵੇਗਾ। ਇਸ 'ਚ ਆਈਫੋਨ 15 ਸੀਰੀਜ਼ ਅਤੇ M2 ਮੈਕਬੁੱਕ ਏਅਰ ਸ਼ਾਮਲ ਹੈ। ਕੰਪਨੀ ਆਪਣੇ ਪੁਰਾਣੇ ਪ੍ਰੋਡਕਟਸ ਜਿਵੇਂ ਕਿ ਆਈਫੋਨ 13, ਆਈਫੋਨ 14 ਅਤੇ M1 ਮੈਕਬੁੱਕ ਏਅਰ 'ਤੇ ਵੀ ਛੋਟ ਦੇ ਰਹੀ ਹੈ। ਇਸਦੇ ਨਾਲ ਹੀ ਐਪਲ ਫੈਸਟੀਵਲ ਸੇਲ ਦੌਰਾਨ ਐਕਸਚੇਜ਼ ਬੋਨਸ ਅਤੇ ਬੈਂਕ ਆਫ਼ਰ ਵੀ ਪੇਸ਼ ਕਰ ਸਕਦੀ ਹੈ। ਇਨ੍ਹਾਂ ਆਫ਼ਰਸ ਨਾਲ ਗ੍ਰਾਹਕ ਐਪਲ ਪ੍ਰੋਡਕਟਸ 'ਤੇ ਹੋਰ ਵੀ ਭਾਰੀ ਡਿਸਕਾਊਂਟ ਪਾ ਸਕਦੇ ਹਨ।
Redmi Note 12 ਸਮਾਰਟਫੋਨ 'ਤੇ ਮਿਲ ਰਿਹਾ ਡਿਸਕਾਊਂਟ: ਫੈਸਟੀਵਲ ਸੀਜਨ ਦੀ ਸ਼ੁਰੂਆਤ ਹੁੰਦੇ ਹੀ Xiaomi ਨੇ ਆਪਣੇ ਗ੍ਰਾਹਕਾਂ ਲਈ Redmi Note 12 ਸਮਾਰਟਫੋਨ 'ਤੇ ਭਾਰੀ ਡਿਸਕਾਊਂਟ ਆਫ਼ਰ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਕੀਮਤ ਨੂੰ ਲੈ ਕੇ ਵੀ ਕੰਪਨੀ ਨੇ ਜਾਣਕਾਰੀ ਸਾਂਝੀ ਕਰ ਦਿੱਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਸ਼ਾਨਦਾਰ ਫੀਚਰਸ ਵਾਲਾ ਸਮਾਰਟਫੋਨ ਇਸ ਸੇਲ ਦੌਰਾਨ ਤੁਸੀਂ ਘਟ ਕੀਮਤ 'ਚ ਖਰੀਦ ਸਕੋਗੇ। Xiaomi ਨੇ X 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਅਨੁਸਾਰ, ਯੂਜ਼ਰਸ ਸੇਲ ਦੌਰਾਨ Redmi Note 12 ਸਮਾਰਟਫੋਨ ਨੂੰ ਸਸਤੇ 'ਚ ਖਰੀਦ ਸਕਦੇ ਹਨ। Redmi Note 12 ਸਮਾਰਟਫੋਨ ਦੇ 11GB ਰੈਮ ਦੀ ਅਸਲੀ ਕੀਮਤ 18,999 ਰੁਪਏ ਹੈ। ਪਰ ਸੇਲ ਦੌਰਾਨ ਇਸ ਸਮਾਰਟਫੋਨ ਨੂੰ 11,998 ਰੁਪਏ 'ਚ ਲਿਸਟ ਕੀਤਾ ਗਿਆ ਹੈ। SBI ਕਾਰਡ ਨਾਲ ਖਰੀਦਦਾਰੀ ਕਰਨ 'ਤੇ ਤੁਸੀਂ ਇਸ ਫੋਨ ਨੂੰ 10,499 'ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ ਦੀ ਖਰੀਦਦਾਰੀ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ ਤੋਂ ਇਲਾਵਾ ਐਮਾਜ਼ਾਨ ਅਤੇ ਫਲਿੱਪਕਾਰਟ ਤੋਂ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਪੁਰਾਣਾ ਫੋਨ ਐਕਸਚੇਜ਼ ਕਰਕੇ ਵੀ ਤੁਸੀਂ ਇਸ ਸਮਾਰਟਫੋਨ ਨੂੰ ਘਟ ਕੀਮਤ 'ਚ ਖਰੀਦ ਸਕਦੇ ਹੋ।