ETV Bharat / science-and-technology

Apple Diwali Sale 2023: ਦਿਵਾਲੀ ਮੌਕੇ ਆਈਫੋਨ ਤੋਂ ਲੈ ਕੇ ਮੈਕਬੁੱਕ ਤੱਕ, ਇਨ੍ਹਾਂ ਡਿਵਾਈਸਾਂ 'ਤੇ ਮਿਲ ਰਿਹਾ ਭਾਰੀ ਡਿਸਕਾਊਂਟ, ਇਸ ਦਿਨ ਹੋਵੇਗਾ ਸੇਲ ਦਾ ਆਖਰੀ ਦਿਨ

Apple Diwali Sale 2023: ਐਪਲ ਦੀ ਦਿਵਾਲੀ ਸੇਲ ਸ਼ੁਰੂ ਹੋ ਚੁੱਕੀ ਹੈ। ਇਹ ਸੇਲ 14 ਨਵੰਬਰ ਨੂੰ ਖਤਮ ਹੋ ਜਾਵੇਗੀ। ਇਸ ਸੇਲ 'ਚ ਤੁਸੀਂ ਆਈਫੋਨ ਤੋਂ ਲੈ ਕੇ ਮੈਕਬੁੱਕ 'ਤੇ ਭਾਰੀ ਡਿਸਕਾਊਂਟ ਪਾ ਸਕਦੇ ਹੋ।

Apple Diwali Sale 2023
Apple Diwali Sale 2023
author img

By ETV Bharat Features Team

Published : Nov 9, 2023, 9:28 AM IST

Updated : Nov 9, 2023, 10:36 AM IST

ਹੈਦਰਾਬਾਦ: ਐਪਲ ਦੀ ਦਿਵਾਲੀ ਸੇਲ ਸ਼ੁਰੂ ਹੋ ਚੁੱਕੀ ਹੈ। 14 ਨਵੰਬਰ ਨੂੰ ਇਸ ਸੇਲ ਦਾ ਆਖਰੀ ਦਿਨ ਹੋਵੇਗਾ। ਜੇਕਰ ਤੁਸੀਂ ਐਪਲ ਪ੍ਰੋਡਕਟਸ ਖਰੀਦਣਾ ਚਾਹੁੰਦੇ ਹੋ, ਤਾਂ ਇਸ ਸੇਲ 'ਚ ਤੁਸੀਂ ਭਾਰੀ ਡਿਸਕਾਊਂਟ ਪਾ ਸਕਦੇ ਹੋ। ਐਪਲ ਦੀ ਦਿਵਾਲੀ ਸੇਲ 'ਚ ਆਈਫੋਨ ਤੋਂ ਲੈ ਕੇ ਮੈਕਬੁੱਕ ਤੱਕ, ਤੁਹਾਨੂੰ ਕਈ ਡਿਵਾਈਸਾਂ 'ਤੇ ਛੋਟ ਮਿਲ ਸਕਦੀ ਹੈ।

ਐਪਲ ਦੀ ਦਿਵਾਲੀ ਸੇਲ 'ਚ ਆਈਫੋਨ 14 'ਤੇ ਮਿਲੇਗਾ ਡਿਸਕਾਊਂਟ: ਜੇਕਰ ਤੁਸੀਂ ਸੇਲ 'ਚ ਆਈਫੋਨ 14 ਅਤੇ 14 ਪਲੱਸ ਦੀ ਖਰੀਦਦਾਰੀ ਕਰਦੇ ਹੋ, ਤਾਂ ਤੁਹਾਨੂੰ ਏਅਰਪੋਡਸ 'ਤੇ 50 ਫੀਸਦੀ ਛੋਟ ਮਿਲ ਸਕਦੀ ਹੈ। ਐਪਲ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ, ਯੂਜ਼ਰਸ ਨੂੰ ਐਪਲ ਮਿਊਜ਼ਿਕ ਦਾ 6 ਮਹੀਨੇ ਦਾ ਫ੍ਰੀ ਸਬਸਕ੍ਰਿਪਸ਼ਨ ਵੀ ਦਿੱਤਾ ਜਾ ਰਿਹਾ ਹੈ। HDFC ਬੈਂਕ ਕ੍ਰੇਡਿਟ ਕਾਰਡ ਦੇ ਨਾਲ 1000 ਰੁਪਏ ਤੱਕ ਦਾ ਡਿਸਕਾਊਂਟ ਵੀ ਪਾਇਆ ਜਾ ਸਕਦਾ ਹੈ।

ਇਨ੍ਹਾਂ ਆਈਫੋਨਾਂ 'ਤੇ ਮਿਲ ਰਹੇ ਨੇ ਬੈਂਕ ਆਫ਼ਰਸ: ਆਈਫੋਨ 15 ਪ੍ਰੋ ਅਤੇ 15 ਪ੍ਰੋ ਮੈਕਸ 'ਤੇ 6,000 ਰੁਪਏ ਦੀ ਤੁਸੀਂ ਬਚਤ ਕਰ ਸਕਦੇ ਹੋ ਜਦਕਿ ਆਈਫੋਨ 15 ਅਤੇ 15 ਪਲੱਸ 'ਤੇ 5,000 ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ। ਆਈਫੋਨ 13 'ਤੇ ਤੁਸੀਂ 3,000 ਰੁਪਏ ਬਚਾਅ ਸਕਦੇ ਹੋ ਅਤੇ ਆਈਫੋਨ SE 'ਤੇ 2,000 ਰੁਪਏ ਦੀ ਬਚਤ ਕਰ ਸਕਦੇ ਹੋ। ਜੇਕਰ ਤੁਸੀਂ ਆਪਣੀ ਪੁਰਾਣਾ ਫੋਨ ਐਕਸਚੇਜ਼ ਕਰਦੇ ਹੋ, ਤਾਂ ਤੁਸੀਂ 67,800 ਰੁਪਏ 'ਚ ਆਈਫੋਨ ਖਰੀਦ ਸਕਦੇ ਹੋ।

ਇਨ੍ਹਾਂ ਮੈਕਬੁੱਕ 'ਤੇ ਮਿਲ ਰਹੇ ਨੇ ਬੈਂਕ ਆਫ਼ਰਸ: ਮੈਕਬੁੱਕ ਏਅਰ 13 ਅਤੇ 15 ਇੰਚ 'ਤੇ 10 ਹਜ਼ਾਰ ਰੁਪਏ ਦੀ ਤੁਸੀਂ ਬਚਤ ਕਰ ਸਕਦੇ ਹੋ। ਮੈਕਬੁੱਕ ਪ੍ਰੋ 14 ਅਤੇ 16 ਇੰਚ 'ਤੇ 10 ਹਜ਼ਾਰ ਰੁਪਏ ਬਚਾਏ ਜਾ ਸਕਦੇ ਹਨ। ਜੇਕਰ ਤੁਸੀਂ Mac Studio ਖਰੀਦਦੇ ਹੋ, ਤਾਂ 10 ਹਜ਼ਾਰ ਰੁਪਏ ਦੀ ਬਚਤ ਹੋ ਸਕਦੀ ਹੈ। ਮੈਕਬੁੱਕ ਏਅਰ M1 ਚਿਪ 'ਤੇ 8 ਹਜ਼ਾਰ ਰੁਪਏ ਦੀ ਬਚਤ ਕੀਤੀ ਜਾ ਸਕਦੀ ਹੈ। iMac 24 ਇੰਚ 'ਤੇ 5 ਹਜ਼ਾਰ ਰੁਪਏ ਦੀ ਤੁਸੀਂ ਬਚਤ ਕਰ ਸਕੋਗੇ।

MacBook Pro M3 ਅਤੇ iMac M3 ਦੀ ਕੱਲ ਸੇਲ ਹੋ ਚੁੱਕੀ ਸ਼ੁਰੂ: ਐਪਲ ਨੇ 30 ਅਕਤੂਬਰ ਨੂੰ MacBook Pro M3 ਅਤੇ 24-ਇੰਚ iMac M3 ਕੰਪਿਊਟਰਾਂ ਨੂੰ ਲਾਂਚ ਕੀਤਾ ਸੀ। ਨਵੇਂ ਡਿਵਾਈਸਾਂ ਦੀ ਸੇਲ ਭਾਰਤੀ ਬਾਜ਼ਾਰ 'ਚ ਕੱਲ ਤੋਂ ਸ਼ੁਰੂ ਹੋ ਗਈ ਹੈ। ਹੁਣ MacBook Pro ਮਾਡਲ ਨੂੰ 14 ਇੰਚ ਅਤੇ 16 ਇੰਚ ਸਕ੍ਰੀਨ ਸਾਈਜ਼ ਤੋਂ ਇਲਾਵਾ M3, M3 Pro ਅਤੇ M3 Max ਪ੍ਰੋਸੈਸਰ ਦੇ ਨਾਲ ਤੁਸੀਂ ਖਰੀਦ ਸਕਦੇ ਹੋ। ਪਹਿਲੀ ਸੇਲ ਦੌਰਾਨ ਇਨ੍ਹਾਂ ਡਿਵਾਈਸਾਂ 'ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ।

Last Updated : Nov 9, 2023, 10:36 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.