ਲੰਡਨ: Apple AirTag ਨੇ ਨੀਦਰਲੈਂਡਜ਼ ਦੇ Utrecht ਸ਼ਹਿਰ 'ਚ ਰਹਿਣ ਵਾਲੀ ਇੱਕ ਔਰਤ ਨੂੰ ਚੋਰੀ ਹੋਇਆ ਉਸਦਾ ਮੋਟਰਸਾਈਕਲ ਲੱਭਣ 'ਚ ਮਦਦ ਕੀਤੀ ਹੈ। 9to5Mac ਦੀ ਰਿਪੋਰਟ ਅਨੁਸਾਰ, ਬੀਟਰਿਜ਼ ਸਪੈਲਟੇਮਬਰਗ ਜਿਮ ਗਈ ਸੀ। ਉਨ੍ਹਾਂ ਨੇ ਆਪਣਾ ਮੋਟਰਸਾਈਕਲ ਬਾਹਰ ਛੱਡਕੇ ਲਾਕ ਕਰ ਦਿੱਤਾ ਸੀ। ਪਰ ਚਾਬੀ ਉੱਥੇ ਹੀ ਛੱਡ ਦਿੱਤੀ ਅਤੇ ਕਿਸੇ ਨੇ ਮੋਟਰਸਾਈਕਲ ਚੋਰੀ ਕਰ ਲਿਆ। ਬੀਟਰਿਜ਼ ਸਪੈਲਟੇਮਬਰਗ ਦੇ ਪਤੀ ਨੇ ਦੱਸਿਆ ਕਿ ਉਹ ਜਿਮ ਤੋਂ ਲਗਭਗ ਇੱਕ ਘੰਟੇ ਬਾਅਦ ਨਿਕਲੀ ਅਤੇ ਮੋਟਰਸਾਈਕਲ ਗਾਈਬ ਸੀ।
Find My App ਰਾਹੀ ਮੋਟਰਸਾਈਕਲ ਦੀ ਲੋਕੇਸ਼ਨ ਦਾ ਕੀਤਾ ਪਤਾ: ਸਪੈਲਟੇਮਬਰਗ ਨੇ ਤਰੁੰਤ Find My App ਖੋਲ੍ਹੀ। ਇਹ ਐਪ ਮੋਟਰਸਾਈਕਲ ਦੇ ਅਸਲੀ ਟਾਈਮ ਲੋਕੇਸ਼ਨ ਦਾ ਪਤਾ ਕਰਨ 'ਚ ਮਦਦ ਕਰਦੀ ਹੈ। ਸਪੈਲਟੇਮਬਰਗ ਦੇ ਪਤੀ ਨੇ ਮੋਟਰਸਾਈਕਲ ਚੋਰੀ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਮੋਟਰਸਾਈਕਲ ਦੇ ਲੋਕੇਸ਼ਨ ਦਾ ਪਤਾ ਹੋਣ ਦਾ ਦਾਅਵਾ ਕੀਤਾ ਅਤੇ ਦੋ ਅਧਿਕਾਰੀਆਂ ਦੇ ਨਾਲ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਦੱਸਿਆਂ ਕਿ ਚੋਰੀ ਦਾ ਮੋਟਰਸਾਈਕਲ ਮਿਲ ਗਿਆ ਹੈ ਅਤੇ ਲੋਕੇਸ਼ਨ ਦੀ ਜਾਣਕਾਰੀ Find My App ਰਾਹੀ ਮਿਲੀ ਸੀ।
62,000 ਤੋਂ ਜ਼ਿਆਦਾ ਚੋਰਾਂ ਨੂੰ ਟ੍ਰੈਕ ਕਰਨ 'ਚ AirTag ਨੇ ਕੀਤੀ ਮਦਦ: ਚੋਰੀ ਦੇ ਮੋਟਰਸਾਈਕਲ ਨੂੰ ਲਾਕ ਕੀਤਾ ਸੀ। ਸਪੈਲਟੇਮਬਰਗ ਨੇ ਪੁਲਿਸ ਨੂੰ ਦਿਖਾਉਣ ਲਈ Precision Finding ਫੀਚਰ ਦੀ ਵਰਤੋ ਕੀਤੀ। ਸਪੈਲਟੇਮਬਰਗ ਦੇ ਪਤੀ ਨੇ ਦੱਸਿਆ ਕਿ ਇਹ ਸਭ ਲਗਭਗ ਡੇਢ ਘੰਟੇ 'ਚ ਹੋਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀ ਕਿਸਮਤ ਵਾਲੇ ਸੀ ਕਿ ਸਾਡੇ ਕੋਲ AirTag ਸੀ। ਇੱਥੇ ਮੋਟਰਸਾਈਕਲ ਦੀ ਚੋਰੀ ਆਮ ਹੈ। ਪਿਛਲੇ ਮਹੀਨੇ AirTag ਨੇ ਇੱਕ ਸਾਈਕਲ ਗੁਆਚ ਜਾਣ ਤੋਂ ਬਾਅਦ ਇਸਨੂੰ ਟ੍ਰੈਕ ਕਰਨ 'ਚ ਮਦਦ ਕੀਤੀ ਸੀ। ਜੂਨ 'ਚ ਟ੍ਰੈਕਰ ਨੇ 62,000 ਤੋਂ ਜ਼ਿਆਦਾ ਚੋਰਾਂ ਨੂੰ ਫੜਨ 'ਚ ਮਦਦ ਕੀਤੀ ਸੀ।