ਹੈਦਰਾਬਾਦ: ਮੈਟਾ ਨੇ ਹਾਲ ਹੀ ਵਿੱਚ WhatsApp ਯੂਜ਼ਰਸ ਨੂੰ ਪ੍ਰਾਇਮਰੀ ਡਿਵਾਈਸ ਤੋਂ ਇਲਾਵਾ 4 ਵੱਖ-ਵੱਖ ਡਿਵਾਈਸਾਂ ਵਿੱਚ ਆਪਣਾ ਅਕਾਊਟ ਖੋਲ੍ਹਣ ਦਾ ਵਿਕਲਪ ਦਿੱਤਾ ਸੀ। ਯੂਜ਼ਰਸ ਨੂੰ ਹੁਣ ਹੋਰ ਡਿਵਾਈਸਾਂ 'ਤੇ ਵਟਸਐਪ ਖੋਲ੍ਹਣ ਲਈ ਮੁੱਖ ਡਿਵਾਈਸ 'ਤੇ ਨਿਰਭਰ ਨਹੀਂ ਹੋਣਾ ਪਵੇਗਾ ਅਤੇ ਉਹ ਇੰਟਰਨੈਟ ਤੋਂ ਬਿਨਾਂ ਵੀ ਆਪਣੇ ਵਟਸਐਪ ਅਕਾਊਟ ਨੂੰ ਹੋਰ ਡਿਵਾਈਸਾਂ 'ਤੇ ਚਲਾ ਸਕਦੇ ਹਨ। ਵਰਤਮਾਨ ਵਿੱਚ ਯੂਜ਼ਰਸ ਆਪਣੇ WhatsApp ਅਕਾਊਟ ਨੂੰ ਸਿਰਫ ਲੈਪਟਾਪ, ਡੈਸਕਟਾਪ ਜਾਂ ਹੋਰ ਐਂਡਰਾਇਡ ਫੋਨਾਂ ਨਾਲ ਹੀ ਕੰਨੈਕਟ ਕਰ ਪਾਉਦੇ ਹਨ, ਪਰ ਅਕਾਊਟ ਨੂੰ ਆਈਪੈਡ ਨਾਲ ਕਨੈਕਟ ਕਰਨ ਦਾ ਵਿਕਲਪ ਐਪ 'ਤੇ ਨਹੀਂ ਹੈ। ਪਰ ਹੁਣ ਯੂਜ਼ਰਸ ਨੂੰ ਇਹ ਵਿਕਲਪ ਜਲਦ ਹੀ ਮਿਲੇਗਾ।
-
📝 WhatsApp beta for Android 2.23.12.12: what's new?
— WABetaInfo (@WABetaInfo) June 3, 2023 " class="align-text-top noRightClick twitterSection" data="
WhatsApp is working on adding compatibility with iPad as a companion device, and it will be available in a future update of the app!https://t.co/QOW4rGWhzF pic.twitter.com/sZ5WD3usZF
">📝 WhatsApp beta for Android 2.23.12.12: what's new?
— WABetaInfo (@WABetaInfo) June 3, 2023
WhatsApp is working on adding compatibility with iPad as a companion device, and it will be available in a future update of the app!https://t.co/QOW4rGWhzF pic.twitter.com/sZ5WD3usZF📝 WhatsApp beta for Android 2.23.12.12: what's new?
— WABetaInfo (@WABetaInfo) June 3, 2023
WhatsApp is working on adding compatibility with iPad as a companion device, and it will be available in a future update of the app!https://t.co/QOW4rGWhzF pic.twitter.com/sZ5WD3usZF
WhatsApp ਅਕਾਊਟ ਨੂੰ iPad ਨਾਲ ਲਿੰਕ ਕਰਨ ਦੀ ਸੁਵਿਧਾ: ਵੈੱਬਸਾਈਟ Wabetainfo ਦੇ ਮੁਤਾਬਕ, ਕੰਪਨੀ ਜਲਦ ਹੀ WhatsApp ਅਕਾਊਟ ਨੂੰ iPad ਨਾਲ ਲਿੰਕ ਕਰਨ ਦੀ ਸੁਵਿਧਾ ਪ੍ਰਦਾਨ ਕਰਨ ਜਾ ਰਹੀ ਹੈ। ਯਾਨੀ ਐਪ ਆਈਪੈਡ ਨੂੰ ਡਿਵਾਈਸ ਮੰਨੇਗੀ ਅਤੇ ਯੂਜ਼ਰਸ ਆਪਣੇ ਅਕਾਊਂਟ ਨੂੰ ਇਸ ਨਾਲ ਕਨੈਕਟ ਕਰ ਸਕਣਗੇ। ਫਿਲਹਾਲ ਇਸ ਅਪਡੇਟ ਨੂੰ ਵਟਸਐਪ ਬੀਟਾ ਦੇ ਵਰਜ਼ਨ 2.23.12.12 'ਚ ਦੇਖਿਆ ਗਿਆ ਹੈ। ਆਉਣ ਵਾਲੇ ਸਮੇਂ 'ਚ ਕੰਪਨੀ ਇਸ ਅਪਡੇਟ ਨੂੰ ਸਾਰਿਆਂ ਲਈ ਰੋਲਆਊਟ ਕਰ ਸਕਦੀ ਹੈ।
IOS 'ਤੇ ਮਿਲੇਗਾ ਇਹ ਅਪਡੇਟ: WhatsApp ਨੇ ਕੁਝ iOS ਬੀਟਾ ਟੈਸਟਰਾਂ ਨੂੰ ਗਰੁੱਪਾਂ ਦੇ ਅੰਦਰ ਕਾਲ ਲਈ ਇੱਕ ਨਵਾਂ ਆਈਕਨ ਪ੍ਰਦਾਨ ਕੀਤਾ ਹੈ। ਇਸ ਆਈਕਨ 'ਤੇ ਕਲਿੱਕ ਕਰਨ ਤੋਂ ਬਾਅਦ ਯੂਜ਼ਰਸ ਨੂੰ ਵੀਡੀਓ ਜਾਂ ਵੌਇਸ ਕਾਲ ਦਾ ਵਿਕਲਪ ਚੁਣਨ ਦੀ ਸਹੂਲਤ ਮਿਲਦੀ ਹੈ। ਪਹਿਲਾਂ ਇਹ ਦੋਵੇਂ ਆਈਕਨ ਵੱਖ-ਵੱਖ ਗਰੁੱਪ ਚੈਟਸ 'ਚ ਦਿਖਾਈ ਦਿੰਦੇ ਸਨ, ਜਿਸ ਨੂੰ ਹੁਣ ਕੰਪਨੀ ਨੇ ਇਕ ਆਪਸ਼ਨ 'ਚ ਫਿਕਸ ਕਰ ਦਿੱਤਾ ਹੈ।
ਵਟਸਐਪ ਇੱਕ ਹੋਰ ਫੀਚਰ 'ਤੇ ਕਰ ਰਿਹਾ ਕੰਮ: ਵਟਸਐਪ ਯੂਜ਼ਰਨੇਮ ਫੀਚਰ 'ਤੇ ਵੀ ਕੰਮ ਕਰ ਰਿਹਾ ਹੈ, ਜੋ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਮਿਲੇਗਾ। ਇਸ ਫੀਚਰ ਦੇ ਲਾਈਵ ਹੋਣ ਤੋਂ ਬਾਅਦ ਹਰ ਵਿਅਕਤੀ ਨੂੰ ਇੱਕ ਯੂਜ਼ਰਨੇਮ ਚੁਣਨਾ ਹੋਵੇਗਾ, ਜਿਵੇਂ ਕਿ ਟਵਿੱਟਰ ਅਤੇ ਇੰਸਟਾਗ੍ਰਾਮ ਵਿੱਚ ਹੁੰਦਾ ਹੈ। ਯੂਜ਼ਰਨੇਮ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰ ਇਸ ਦੀ ਮਦਦ ਨਾਲ ਕਿਸੇ ਨੂੰ ਵੀ ਵਟਸਐਪ 'ਚ ਐਡ ਕਰ ਸਕਦੇ ਹਨ। ਯਾਨੀ ਉਨ੍ਹਾਂ ਨੂੰ ਵਾਰ-ਵਾਰ ਆਪਣਾ ਨੰਬਰ ਸਾਂਝਾ ਨਹੀਂ ਕਰਨਾ ਪਵੇਗਾ ਅਤੇ ਨਾ ਹੀ ਸਾਹਮਣੇ ਵਾਲੇ ਵਿਅਕਤੀ ਦਾ ਨੰਬਰ ਮੰਗਣਾ ਪਵੇਗਾ।