ETV Bharat / science-and-technology

Instagram ਯੂਜ਼ਰਸ ਲਈ ਆਇਆ ਨਵਾਂ ਫੀਚਰ, ਹੁਣ ਤੁਸੀਂ ਇੰਸਟਾਗ੍ਰਾਮ ਨੋਟਸ 'ਚ ਟੈਕਸਟ ਕੈਪਸ਼ਨ ਦੇ ਨਾਲ ਵੀਡੀਓ ਕਰ ਸਕੋਗੇ ਪੋਸਟ

Instagram update: ਇੰਸਟਾਗ੍ਰਾਮ ਯੂਜ਼ਰਸ ਨੂੰ ਨਵਾਂ ਫੀਚਰ ਦਿੱਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਇੰਸਟਾਗ੍ਰਾਮ ਨੋਟਸ 'ਚ ਸਿਰਫ਼ ਟੈਕਸਟ ਹੀ ਨਹੀਂ ਸਗੋ ਵੀਡੀਓ ਵੀ ਪੋਸਟ ਕਰ ਸਕੋਗੇ।

Instagram update
Instagram update
author img

By ETV Bharat Tech Team

Published : Dec 14, 2023, 5:26 PM IST

ਹੈਦਰਾਬਾਦ: ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਐਪ 'ਚ ਨਵੇਂ ਫੀਚਰ ਜੋੜਦੀ ਰਹਿੰਦੀ ਹੈ। ਹੁਣ ਮੈਟਾ ਨੇ ਇੰਸਟਾਗ੍ਰਾਮ ਨੋਟਸ 'ਚ ਇੱਕ ਨਵਾਂ ਆਪਸ਼ਨ ਜੋੜਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮੈਟਾ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ਨੋਟਸ ਫੀਚਰ ਪੇਸ਼ ਕੀਤਾ ਸੀ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਕੋਈ ਗਾਣਾ ਅਤੇ ਟੈਕਸਟ ਮੈਸੇਜ ਲਿਖ ਕੇ ਕੋਈ ਗੱਲ ਆਪਣੇ ਫਾਲੋਅਰਜ਼ ਨਾਲ ਸ਼ੇਅਰ ਕਰ ਸਕਦੇ ਹਨ। ਇਸ ਦੌਰਾਨ ਕੰਪਨੀ ਨੇ ਨੋਟਸ 'ਚ ਇੱਕ ਨਵਾਂ ਆਪਸ਼ਨ ਜੋੜਿਆ ਹੈ, ਜੋ ਤੁਹਾਨੂੰ ਵੀਡੀਓ ਸ਼ੇਅਰ ਕਰਨ ਦੀ ਆਗਿਆ ਦੇਵੇਗਾ। ਕੰਪਨੀ ਨੇ ਇੰਸਟਾਗ੍ਰਾਮ ਨੋਟਸ 'ਚ ਇੱਕ ਕੈਮਰੇ ਦਾ ਆਪਸ਼ਨ ਦਿੱਤਾ ਹੈ।

Instagram update
Instagram update

ਇੰਸਟਾਗ੍ਰਾਮ ਨੋਟਸ 'ਚ ਮਿਲਿਆ ਕੈਮਰੇ ਦਾ ਆਪਸ਼ਨ: ਨਵੇਂ ਫੀਚਰ ਦੇ ਤਹਿਤ ਤੁਸੀਂ ਸਿਰਫ਼ 2 ਸਕਿੰਟ ਦੀ ਵੀਡੀਓ ਰਿਕਾਰਡ ਕਰਕੇ ਆਪਣੇ ਫਾਲੋਅਰਜ਼ ਨਾਲ ਸ਼ੇਅਰ ਕਰ ਸਕਦੇ ਹੋ। ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਫਾਲੋਅਰਜ਼ ਇਮੋਜੀ ਜਾਂ ਟੈਕਸਟ ਦੇ ਰਾਹੀ ਜਵਾਬ ਦੇ ਸਕਦੇ ਹਨ। ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਸਿਰਫ਼ ਸੈਲਫ਼ੀ ਮੋਡ 'ਚ ਰਿਕਾਰਡ ਕੀਤੀ ਗਈ ਵੀਡੀਓ ਹੀ ਸ਼ੇਅਰ ਕਰ ਸਕੋਗੇ ਅਤੇ ਗੈਲਰੀ 'ਚੋ ਕੋਈ ਵੀ ਵੀਡੀਓ ਪੋਸਟ ਨਹੀਂ ਕਰ ਸਕਦੇ, ਕਿਉਕਿ ਕੰਪਨੀ ਸਟੋਰੀ ਅਤੇ ਇਸ ਫੀਚਰ 'ਚ ਕੁਝ ਅੰਤਰ ਰੱਖਣਾ ਚਾਹੁੰਦੀ ਹੈ।

ਇਸ ਤਰ੍ਹਾਂ ਨੋਟਸ 'ਚ ਸ਼ੇਅਰ ਕਰ ਸਕੋਗੇ ਵੀਡੀਓ: ਇੰਸਟਾਗ੍ਰਾਮ ਨੋਟਸ 'ਚ ਵੀਡੀਓ ਸ਼ੇਅਰ ਕਰਨ ਲਈ ਤੁਹਾਨੂੰ ਆਪਣੇ ਚੈਟ ਵਾਲੇ ਪਾਸੇ ਜਾਣਾ ਹੋਵੇਗਾ ਅਤੇ ਇੱਥੇ ਨਜ਼ਰ ਆ ਰਹੇ ਪ੍ਰੋਫਾਈਲ ਨੋਟਸ 'ਤੇ ਕਲਿੱਕ ਕਰੋ। ਫਿਰ ਇੱਕ ਕੈਮਰੇ ਦਾ ਨਵਾਂ ਆਪਸ਼ਨ ਨਜ਼ਰ ਆਵੇਗਾ। ਇਸ 'ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਸ਼ਾਰਟ ਵੀਡੀਓ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ। ਇਸ ਅਪਡੇਟ ਨੂੰ ਕੰਪਨੀ ਨੇ ਰਿਲੀਜ਼ ਕਰ ਦਿੱਤਾ ਹੈ। ਜਿਹੜੇ ਯੂਜ਼ਰਸ ਨੂੰ ਅਜੇ ਤੱਕ ਇਹ ਫੀਚਰ ਨਜ਼ਰ ਨਹੀਂ ਆ ਰਿਹਾ, ਉਹ ਇਸ ਐਪ ਨੂੰ ਅਪਡੇਟ ਕਰ ਸਕਦੇ ਹਨ।

Realme GT 5 Pro ਸਮਾਰਟਫੋਨ ਦੀ ਸੇਲ: ਚੀਨੀ ਕੰਪਨੀ Realme ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Realme GT 5 Pro ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਫਿਲਹਾਲ, ਇਸ ਸਮਾਰਟਫੋਨ ਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ। ਅੱਜ ਇਸ ਡਿਵਾਈਸ ਦੀ ਪਹਿਲੀ ਸੇਲ ਚੱਲ ਰਹੀ ਹੈ, ਜਿਸ ਦੌਰਾਨ ਇਸ ਫੋਨ ਨੂੰ ਗ੍ਰਾਹਕਾਂ ਦੀ ਵਧੀਆਂ ਪ੍ਰਤੀਕਿਰੀਆਂ ਮਿਲ ਰਹੀ ਹੈ। Realme GT 5 Pro ਸਮਾਰਟਫੋਨ ਦੀ ਸੇਲ ਅੱਜ 10 ਵਜੇ ਸ਼ੁਰੂ ਹੋਈ ਸੀ ਅਤੇ ਸਿਰਫ਼ 5 ਮਿੰਟ ਦੇ ਅੰਦਰ ਹੀ ਸਾਰੇ ਫੋਨ ਵਿਕ ਗਏ ਹਨ। Realme GT 5 Pro ਨੂੰ ਕੰਪਨੀ ਨੇ ਆਪਣੇ ਸਭ ਤੋਂ ਪਾਵਰਫੁੱਲ ਫੋਨ ਦੇ ਤੌਰ 'ਤੇ ਚੀਨ 'ਚ ਲਾਂਚ ਕੀਤਾ ਹੈ। ਅਗਲੇ ਸਾਲ ਦੀ ਸ਼ੁਰੂਆਤ 'ਚ Realme GT 5 Pro ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ। ਵਿਸ਼ਵ ਪੱਧਰ 'ਤੇ ਲਾਂਚ ਹੋਏ ਟੀਜ਼ਰ ਤੋਂ ਲੋਕ ਉਮੀਦ ਕਰ ਰਹੇ ਹਨ ਕਿ ਇਸ ਫੋਨ ਨੂੰ ਜਨਵਰੀ ਦੇ ਅੰਤ ਜਾਂ ਫਿਰ ਫਰਵਰੀ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ਦੇ 12GB ਰੈਮ ਅਤੇ 256GB ਸਟੋਰੇਜ ਵਾਲੇ ਮਾਡਲ ਦੀ ਚੀਨ 'ਚ ਸ਼ੁਰੂਆਤੀ ਕੀਮਤ 39,700 ਰੁਪਏ ਰੱਖੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.