ETV Bharat / lifestyle

ਕੋਵਿਡ-19 ਨਾਲ ਪੀੜਤ ਗਰਭਵਤੀ ਮਹਿਲਾਵਾਂ ਨੂੰ ਪ੍ਰੀ-ਐਕਲੇਮਪਸੀਆ ਦਾ ਵੱਧ ਖ਼ਤਰਾ - ਗਰਭਵਤੀ ਮਹਿਲਾਵਾਂ ਲਈ ਹੈਲਥ ਟਿਪਸ

ਬ੍ਰਾਜ਼ੀਲ ਦੀ ਫੈਡਰਲ ਯੂਨੀਵਰਸਿਟੀ ਆਫ਼ ਸਾਓ ਪੌਲੋ ਮੈਡੀਕਲ ਸਕੂਲ ਦੇ ਖੋਜਕਰਤਾਵਾਂ ਵੱਲੋਂ ਕੀਤੀ ਗਈ ਵਿਗਿਆਨਕ ਸਮੀਖਿਆ ਤੋਂ ਪਤਾ ਚੱਲਿਆ ਹੈ ਕਿ ਕੋਵਿਡ-19 ਨਾਲ ਪੀੜਤ ਗਰਭਵਤੀ ਮਹਿਲਾਵਾਂ ਨੂੰ ਪ੍ਰੀ-ਐਕਲੇਮਪਸੀਆ ਹੋਣ ਦਾ ਵਧੇਰੇ ਖਤਰਾ ਹੁੰਦਾ ਹੈ।

ਗਰਭਵਤੀ ਮਹਿਲਾਵਾਂ ਨੂੰ ਪ੍ਰੀ-ਐਕਲੇਮਪਸੀਆ ਦਾ ਵੱਧ ਖ਼ਤਰਾ

author img

By

Published : Aug 30, 2021, 4:32 PM IST

ਮਹੱਤਵਪੂਰਨ ਗੱਲ ਇਹ ਹੈ ਕਿ ਪ੍ਰੀ-ਐਕਲੇਮਪਸੀਆ ਗਰਭ ਅਵਸਥਾ ਨਾਲ ਸੰਬੰਧਤ ਸਥਿਤੀ ਹੈ, ਜੋ ਆਮ ਤੌਰ 'ਤੇ ਗਰਭ ਅਵਸਥਾ ਦੇ ਅੱਧੇ ਪੜਾਅ ਨੂੰ ਪਾਰ ਕਰਨ ਤੋਂ ਬਾਅਦ ਜਾਂ ਬੱਚੇ ਦੇ ਜਨਮ ਤੋਂ ਥੋੜ੍ਹੀ ਦੇਰ ਬਾਅਦ ਹੁੰਦੀ ਹੈ। ਗਰਭ ਅਵਸਥਾ ਦੇ 20 ਹਫਤਿਆਂ ਬਾਅਦ ਇਸ ਦੇ ਵਿਕਸਤ ਹੋਣ ਦਾ ਵੱਧ ਖ਼ਦਸ਼ਾ ਹੁੰਦਾ ਹੈ। ਪ੍ਰੀ-ਐਕਲੇਮਪਸੀਆ ਪਲੈਸੈਂਟਾ ਤੋਂ ਖੂਨ ਦੇ ਪ੍ਰਵਾਹ ਨੂੰ ਘਟਾਉਂਦਾ ਹੈ। ਜਿਸ ਕਾਰਨ ਮਾਂ ਦਾ ਬਲੱਡ ਪ੍ਰੈਸ਼ਰ ਬੇਕਾਬੂ ਹੋ ਸਕਦਾ ਹੈ, ਅਤੇ ਗਰੱਭ 'ਚ ਪੱਲ ਰਹੇ ਬੱਚੇ ਨੂੰ ਲੋੜੀਂਦੀ ਆਕਸੀਜਨ ਅਤੇ ਪੌਸ਼ਟਿਕ ਤੱਤ ਨਹੀਂ ਮਿਲਦੇ। ਇਹ ਇਸ ਦੇ ਵਿਕਾਸ ਵਿੱਚ ਵੀ ਰੁਕਾਵਟ ਪਾ ਸਕਦਾ ਹੈ। ਇਹ ਵਿਗਾੜ ਮਾਂ ਤੇ ਬੱਚੇ ਦੋਹਾਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ।

ਜਰਨਲ ਕਲੀਨਿਕਲ ਸਾਇੰਸ ਵਿੱਚ ਪ੍ਰਕਾਸ਼ਤ ਇਸ ਸਮੀਖਿਆ ਵਿੱਚ ਡਾਟਾ ਦੇ ਇੱਕ ਵਿਸ਼ਾਲ ਸਮੂਹ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ। ਜਿਸ ਵਿੱਚ ਇਹ ਸਿੱਟਾ ਕੱਢਿਆ ਗਿਆ ਸੀ ਕਿ ਗਰਭ ਅਵਸਥਾ ਦੇ ਦੌਰਾਨ ਕੋਰੋਨਾ ਸੰਕਰਮਣ ACE2 ਦੇ ਕਾਰਜ ਨੂੰ ਪ੍ਰਭਾਵਤ ਕਰਦਾ ਹੈ, ਜਿਸ ਨਾਲ ਸਰੀਰ ਵਿੱਚ ਪ੍ਰੋਟੀਨ ਦੀ ਘਾਟ ਹੋ ਸਕਦੀ ਹੈ, ਜੋ ਪਲੇਸੈਂਟਾ ਦੇ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ। ਇਸ ਦੇ ਨਾਲ ਹੀ, ACE2 ਫੰਕਸ਼ਨ ਦੇ ਪ੍ਰਭਾਵ ਦੇ ਕਾਰਨ, ਮਾਂ ਦਾ ਬਲੱਡ ਪ੍ਰੈਸ਼ਰ ਵੀ ਪ੍ਰਭਾਵਿਤ ਹੁੰਦਾ ਹੈ।

ਦਰਅਸਲ ਏਸੀਈ 2 ਪ੍ਰੋਟੀਨ ਦੀ ਇੱਕ ਕਿਸਮ ਹੈ, ਜੋ ਕੋਰੋਨਾ ਦੀ ਲਾਗ ਨਾਲ ਪ੍ਰਭਾਵਿਤ ਸੈਲਾਂ (ਏਸੀਈ 2 ਰੀਸੈਪਟਰ) ਨੂੰ ਬੰਨ੍ਹਣ ਦਾ ਕੰਮ ਕਰਦੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ, ACE2 ਦੇ ਪੱਧਰ 'ਚ ਤਬਦੀਲੀਆਂ ਉਨ੍ਹਾਂ ਪ੍ਰਣਾਲੀਆਂ ਦੇ ਕੰਮਕਾਜ ਵਿੱਚ ਰੁਕਾਵਟ ਪਾਉਂਦੀਆਂ ਹਨ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਉਨ੍ਹਾਂ 'ਤੇ ਨਿਰਭਰ ਕਰਦੀਆਂ ਹਨ।

ਫੈਡਰਲ ਯੂਨੀਵਰਸਿਟੀ ਆਫ ਸੋ ਪੌਲੋ ਮੈਡੀਕਲ ਸਕੂਲ (ਈਪੀਐਮ-ਯੂਨੀਫੈਸਪੀ) ਵਿੱਚ ਆਪਣੀ ਡਾਕਟੋਰਲ ਖੋਜ ਦੇ ਹਿੱਸੇ ਵਜੋਂ ਅਧਿਐਨ ਦੀ ਅਗਵਾਈ ਕਰਨ ਵਾਲੀ ਨਾਇਰਾ ਅਜ਼ੀਨਹੇਰਾ ਨੋਬਰੇਗਾ ਕਰੂਜ਼, ਦੱਸਦੀ ਹੈ ਕਿ “ਗਰਭਵਤੀ ਮਹਿਲਾਵਾਂ 'ਚ, ਪਲੈਸੈਂਟਾ ਵਿੱਚ ਸਾਰਸ-ਸੀਓਵੀ -2 ਅਤੇ ਏਸੀਈ 2 ਨਾਲ ਸੰਕਰਮਣ ਹੋ ਸਕਦਾ ਹੈ।

ਰਿਸਰਚ ਦੇ ਮੁਤਾਬਕ ”ਗਰਭਵਤੀ ਮਹਿਲਵਾਂ ਵਿੱਚ ਹੋਰਨਾਂ ਮਹਿਲਾਵਾਂ ਦੇ ਮੁਕਾਬਲੇ ਕੋਵਿਡ-19 ਸੰਕਰਮਣ ਦੇ ਗੰਭੀਰ ਰੂਪ ਵਿਕਸਤ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ।

ਉਨ੍ਹਾਂ ਦੱਸਿਆ ਕਿ ਸਮੀਖਿਆ ਦੌਰਾਨ , ਖੋਜਕਰਤਾਵਾਂ ਨੇ ਪਾਇਆ ਕਿ SARS-CoV-2 ਵਾਲੀਆਂ ਗਰਭਵਤੀ ਮਹਿਲਾਵਾਂ ਦੇ ਪਲੇਸੈਂਟਾ ਵਿੱਚ ACE2 ਰੀਸੈਪਟਰ ਦਾ ਪੱਧਰ ਉੱਚਾ ਸੀ। ਅਜਿਹੇ ਹਲਾਤਾਂ ਵਿੱਚ, ਉਨ੍ਹਾਂ ਦੇ ਸਰੀਰ ਵਿੱਚ ਵਾਇਰਸ ਵੱਲੋਂ ਪਾਚਕ ਕਿਰਿਆ ਨੂੰ ਰੋਕਣ ਦੀ ਪ੍ਰਕਿਰਿਆ ਦੇ ਕਾਰਨ, ਗਰਭਵਤੀ ਮਹਿਲਾਵਾਂ ਵਿੱਚ ਕੋਵਿਡ -19 ਦੇ ਗੰਭੀਰ ਪ੍ਰਭਾਵ ਦੇਖੇ ਜਾ ਸਕਦੇ ਹਨ। ਜਿਵੇਂ ਕਿ ਵਾਇਰਸ ਇਸ ਪ੍ਰਕਿਰਿਆ ਦੀ ਵਰਤੋਂ ਸੈੱਲਾਂ 'ਤੇ ਹਮਲਾ ਕਰਨ ਲਈ ਕਰਦਾ ਹੈ, ਇਹ ਸੰਭਾਵਤ ਤੌਰ 'ਤੇ ACE2 ਦੀ ਉਪਲਬਧਤਾ ਨੂੰ ਘਟਾ ਸਕਦਾ ਹੈ ਅਤੇ ਗਰਭ ਅਵਸਥਾ ਦੇ ਦੌਰਾਨ ਕਾਰਜਾਂ ਦੀ ਰੱਖਿਆ ਕਰਨ ਦੀ ਇਸ ਦੀ ਯੋਗਤਾ ਨੂੰ ਪ੍ਰਭਾਵਤ ਕਰ ਸਕਦਾ ਹੈ।

ਫੈਡਰਲ ਯੂਨੀਵਰਸਿਟੀ ਆਫ਼ ਪੌਲੋ ਦੇ ਮੈਡੀਸਨ ਵਿਭਾਗ ਨਾਲ ਸੰਬੰਧਤ ਖੋਜਕਰਤਾ ਡੁਲਸ ਏਲੇਨਾ ਕੈਸਰਿਨੀ ਦੱਸਦੀ ਹੈ ਕਿ "ਸਰੀਰ ਵਿੱਚ ACE2 ਦੀ ਘਾਟ ਕਾਰਨ ਰੇਨਿਨ-ਐਂਜੀਓਟੈਨਸਿਨ ਪ੍ਰਣਾਲੀ ਵਿੱਚ ਅਸੰਤੁਲਨ ਹੋ ਸਕਦਾ ਹੈ, ਇਸ ਦੇ ਨਾਲ ਹੀ ਪੇਪਟਾਇਡ ਐਂਜੀਓਟੈਨਸਿਨ 2 ਵਿੱਚ ਵਾਧਾ ਹੋ ਸਕਦਾ ਹੈ। ਇਸ ਨਾਲ ਵੈਸੋਕੌਨਸਟ੍ਰਿਕਟਰ, ਮਾਂ ਦੇ ਸਰੀਰ ਵਿੱਚ ਵਾਧਾ ਹੁੰਦਾ ਹੈ,”ਬਲੱਡ ਪ੍ਰੈਸ਼ਰ ਵਧਾਉਂਦਾ ਹੈ ਅਤੇ ਪ੍ਰੀ-ਐਕਲੇਮਪਸੀਆ ਦੇ ਜੋਖਮ ਨੂੰ ਵਧਾਉਂਦਾ ਹੈ।

ਇਸ ਸਮੀਖਿਆ ਵਿੱਚ, ਖੋਜਕਰਤਾਵਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਗਰਭਵਤੀ ਮਹਿਲਾਵਾਂ ਕੋਵਿਡ -19 ਪ੍ਰਤੀ ਵਧੇਰੇ ਕਮਜ਼ੋਰ ਕਿਉਂ ਹਨ, ਅਤੇ ਪ੍ਰੀ-ਐਕਲੇਮਪਸੀਆ ਵਿੱਚ ਕੋਰੋਨਾ ਸੰਕਰਮਣ ਦੀ ਭੂਮਿਕਾ ਬਾਰੇ ਵਧੇਰੇ ਖੋਜ ਕਰਨ ਦੀ ਲੋੜ ਹੈ। ਪ੍ਰੀ-ਐਕਲੇਮਪਸੀਆ ਤੋਂ ਇਲਾਵਾ, ਪਲੇਸੈਂਟਲ ਸੋਜਸ਼ ਅਤੇ ਵੈਸਕੁਲਰਾਈਜ਼ੇਸ਼ਨ ਵਿੱਚ ਕੋਰੋਨਾ ਵਾਇਰਸ ਵੱਲੋਂ ਮਹਾਂਮਾਰੀ ਦੀ ਭੂਮਿਕਾ ਨੂੰ ਲੈ ਪੀੜਤ ਮਹਿਲਾਵਾਂ ਦੇ ਸੈਂਪਲ ਇੱਕਠੇ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਫਾਇਦੇਮੰਦ ਹੈ ਗਰਭ ਅਵਸਥਾ ਦੌਰਾਨ ਕੇਸਰ ਦਾ ਸੇਵਨ

ETV Bharat Logo

Copyright © 2025 Ushodaya Enterprises Pvt. Ltd., All Rights Reserved.