ETV Bharat / lifestyle

ਜਾਣੋ ਕਿਵੇਂ ਆਲੂਬੁਖ਼ਾਰਾ ਹੈ ਸਿਹਤ ਲਈ ਫਾਇਦੇਮੰਦ?

ਆਲੂਬੁਖ਼ਾਰੇ ਨਾਲ ਸ਼ਰੀਰ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਇਹ ਜ਼ਿਆਦਾਤਰ ਚਮੜੀ, ਛਾਤੀ ਦੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਨਜਿੱਠਣ ਲਈ ਲਾਭਦਾਇਕ ਹੈ।

ਆਲੂਬੁਖ਼ਾਰੇ ਖਾਣ ਦੇ ਫ਼ਾਇਦੇ
author img

By

Published : Sep 18, 2019, 6:13 PM IST

ਨਵੀਂ ਦਿੱਲੀ: ਆਲੂਬੁਖ਼ਾਰਾ ਇੱਕ ਅਜਿਹਾ ਫ਼ਲ ਹੈ, ਜਿਸ ਵਿੱਚ ਕਾਫ਼ੀ ਪੋਸ਼ਕ ਤੱਤ ਹੁੰਦੇ ਹਨ। ਇਹ ਫ਼ਲ ਗਰਮੀਆਂ ਵਿੱਚ ਜ਼ਿਆਦਾ ਮਿਲਦਾ ਹੈ। ਇਸ ਦਾ ਸੇਵਨ ਕਰਨ ਨਾਲ ਸ਼ਰੀਰ ਤੰਦਰੁਸਤ ਰਹਿੰਦਾ ਹੈ ਤੇ ਚਮੜੀ ਨਾਲ ਜੁੜੀਆਂ ਕਈ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਵਿੱਚ ਖਣਿਜ ਅਤੇ ਵਿਟਾਮਿਨਾਂ ਦੀ ਬਹੁਤਾਤ ਹੁੰਦੀ ਹੈ। ਆਲੂਬੁਖ਼ਾਰਾ ਫਾਈਬਰ, ਸਰਬੀਟੋਲ ਅਤੇ ਆਈਸਟੀਨ ਤੋਂ ਇਲਾਵਾ ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ।

ਹੋਰ ਪੜ੍ਹੋ: ਕਪੂਰਥਲਾ 'ਚ ਕਿਸਾਨਾਂ ਨੂੰ ਆਲੂ ਦੀ ਫ਼ਸਲ ਦੇ ਨਹੀਂ ਮਿਲ ਰਹੇ ਖ਼ਰੀਦਦਾਰ

1. ਆਲੂਬੁਖ਼ਾਰੇ ਵਿੱਚ ਵਿਟਾਮਿਨ ਕੇ, ਸੀ ਅਤੇ ਬੀ-6 ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਅੱਖਾਂ ਅਤੇ ਚਮੜੀ ਲਈ ਲਾਹੇਵੰਦ ਹੁੰਦਾ ਹੈ।

2. ਆਲੂਬੁਖ਼ਾਰੇ ਵਿੱਚ ਕੈਲਰੀ ਬਾਕੀ ਦੂਜੇ ਫਲਾਂ ਨਾਲੋਂ ਬਹੁਤ ਘੱਟ ਹੁੰਦੀ ਹੈ। ਇਸ ਲਈ ਆਲੂਬੁਖ਼ਾਰੇ ਦਾ ਸੇਵਨ ਕਰਨ ਨਾਲ ਵੱਧਦੇ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ।

3. ਆਲੂਬੁਖ਼ਾਰੇ ਦੇ ਛਿਲਕੇ ਖਾਣ ਨਾਲ ਛਾਤੀ ਦੇ ਕੈਂਸਰ ਨੂੰ ਰੋਕਣ ਵਿੱਚ ਸਹਾਇਤਾ ਮਿਲਦੀ ਹੈ। ਇਹ ਕੈਂਸਰ ਅਤੇ ਟਿਊਮਰ ਸੈਲਾਂ ਦੇ ਵਾਧੇ ਨੂੰ ਰੋਕਦਾ ਹੈ।

4. ਆਲੂਬੁਖ਼ਾਰਾ ਖਾਣ ਨਾਲ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਦੇ ਨਾਲ, ਅਲਜ਼ਾਈਮਰ ਹੋਣ ਦਾ ਖ਼ਤਰਾ ਵੀ ਘੱਟ ਜਾਂਦਾ ਹੈ।

5. ਇਹ ਫਲ ਖ਼ਰਾਬ ਕੋਲੇਸਟ੍ਰੋਲ ਨੂੰ ਘਟਾਉਂਦਾ ਹੈ ਤੇ ਇਸ ਵਿੱਚ ਕਾਫ਼ੀ ਮਾਤਰਾ 'ਚ ਆਇਰਨ ਹੁੰਦਾ ਹੈ ਜੋ ਕਿ ਮਾਤਰਾ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ।

6. ਆਲੂਬੁਖ਼ਾਰੇ ਵਿੱਚ ਮੌਜੂਦ ਐਂਟੀਆਕਸੀਡੈਂਟਸ ਚਮੜੀ ਦੇ ਨਾਲ-ਨਾਲ ਦਿਮਾਗ ਨੂੰ ਵੀ ਤੰਦਰੁਸਤ ਰੱਖਦੇ ਹਨ ਤੇ ਇਹ ਤਣਾਅ ਨੂੰ ਵੀ ਘਟਾਉਂਦਾ ਹੈ।

Intro:Body:

ent

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.