ਨਵੀਂ ਦਿੱਲੀ: ਵੀਵੋ ਨੇ ਆਪਣੀ ਯੂਥਫੁੱਲ ਵਾਈ ਸੀਰੀਜ਼ ਦੇ ਨਵੇਂ ਸਮਾਰਟ ਫ਼ੋਨ, ਵੀਵੋ ਵਾਈ31 ਨੂੰ ਹਾਲ ਹੀ ’ਚ ਲਾਂਚ ਕੀਤਾ ਹੈ। ਇਹ ਇਹ ਫ਼ੋਨ 6 ਜੀਬੀ ਰੈਮ ਅਤੇ 128 ਜੀਬੀ ਰੋਮ ਵੇਰੀਐਂਟ ’ਚ ਆਉਂਦਾ ਹੈ, ਇਸ ਦੀ ਕੀਮਤ 16,490 ਰੁਪਏ ਹੈ।
ਇਹ ਡਿਵਾਇਸ ਦੋ ਰੰਗਾਂ, ਓਬਸੀਡੀਅਨ ਬਲੈਕ (ਕਾਲਾ ਰੰਗ) ਅਤੇ ਪਿਓਰੀਸਟ ਬਲੂ (ਨੀਲਾ ਰੰਗ) ’ਚ ਉਪਲਬੱਧ ਹੋਵੇਗਾ। ਵੀਵੋ ਵਾਈ31 ਨੂੰ ਤੁਸੀਂ ਆਨ-ਲਾਈਨ, ਵੀਵੋ ਇੰਡਿਆ ਈ-ਸਟੋਰ, ਐਮਾਜ਼ਾਨ, ਫਲਿੱਪਕਾਰਟ, ਪੇਟੀਐੱਮ ’ਤੇ ਖ਼ਰੀਦ ਸਕਦੇ ਹੋ। ਇੰਨਾ ਹੀ ਨਹੀਂ, ਤੁਸੀਂ ਇਸ ਸਮਾਰਟ ਫ਼ੋਨ ਨੂੰ ਪਾਰਟਨਰਜ਼ ਰਿਟੇਲ ਸਟੋਰ ਤੋਂ ਵੀ ਖ਼ਰੀਦ ਸਕਦੇ ਹੋ।
ਕੰਪਨੀ ਨੇ ਕਿਹਾ, " ਸਾਰਿਆਂ ਵੀਵੋ ਡਿਵਾਈਸ ਦੀ ਤਰ੍ਹਾਂ, ਵਾਈ20ਜੀ ਵੀ ਮੇਕ ਇੰਨ ਇੰਡਿਆ ਪ੍ਰੋਡਕਟ ਹੈ, ਇਸ ਨੂੰ ਵੀ ਗ੍ਰੇਟਰ ਨੋਇਡਾ ’ਚ ਵੀਵੋ ਦੀ ਫ਼ੈਕਟਰੀ ’ਚ ਬਣਾਇਆ ਗਿਆ ਹੈ।
ਵੀਵੋ ਵਾਈ31 ਦੇ ਫੀਚਰਜ਼ ਇਸ ਤਰ੍ਹਾਂ ਹਨ:-
- ਇਸ ਡਿਵਾਇਸ ’ਚ 6.58-ਇੰਚ ਦਾ ਹੇਲੋ ਐੱਚਡੀ ਪਲਸ (2408X1080) ਰੈਜ਼ਿਲਿਊਸ਼ਨ ਵੀ ਹੈ।
- ਇਸ ਦਾ ਸਮਾਰਟ ਫ਼ੋਨ ’ਚ ਫ਼ੋਟੋ ਪ੍ਰੋਸੈਸਿੰਗ ਐਲਗੋਰਿਥਮ ਦੇ ਨਾਲ, 48 MP ਆਈ ਟ੍ਰਿਪਲ ਰਿਅਰ (ਫ਼ੋਨ ਦੇ ਪਿੱਛੇ) ਕੈਮਰਾ ਸੈਟਅੱਪ ਹੈ।
- ਇਸ ਡਿਵਾਇਸ ਦੇ ਰੀਅਰ ਕੈਮਰਾ ’ਚ ਇਲੈਕਟ੍ਰਾਨਿਕ ਇਮੇਜ ਸਟੇਬਲਾਈਜੇਸ਼ਨ (ਈਆਈਐੱਸ) ਤਕਨੀਕ ਵੀ ਹੈ। ਜਿਸ ਨਾਲ ਤੁਸੀਂ ਇਮੇਜ ਦੇ ਇੰਡਵੀਜੁਅਲ ਫ੍ਰੇਮਜ਼ ਨੂੰ ਕ੍ਰਾਪ ਕਰਕੇ ਅਲਾਇਨ ਕਰ ਸਕਦੇ ਹੋ। ਇਨ੍ਹਾਂ ਹੀ ਨਹੀਂ, ਐਲਗੋਰਿਥਮ ਦੁਆਰਾ ਤੁਸੀਂ ਵੀਡੀਓ ਦੇ ਅਸਥਿਰ ਮੂਵਮੈਂਟ ਨੂੰ ਹਟਾਕੇ, ਅਲਟ੍ਰਾ ਸਟੇਬਲ ਵੀਡੀਓ ਬਣਾ ਸਕਦੇ ਹੋ।
- ਇਸ ਸਮਾਰਟ ਫ਼ੋਨ ਦੇ ਫ੍ਰੰਟ (ਅੱਗੇ) 16MP ਦਾ ਕੈਮਰਾ ਹੈ।
- ਇਹ ਡਿਵਾਇਸ ਕੁਆਲਕਾਮ ਸਨੈਪਡ੍ਰੈਗਨ 6-ਸੀਰੀਜ਼ ਪ੍ਰੋਸੈਸਰ ਦੁਆਰਾ ਸੰਚਾਲਿਤ ਹੈ।
- ਯੂਜਰਜ਼ ਨੂੰ ਇੱਕਦਮ ਨਵੀਨਤਮ ਅਤੇ ਬੇਹਤਰੀਨ ਐਂਡਰਾਈਡ ਇਸਤੇਮਾਲ ਕਰਨ ਦਾ, ਇਸ ਸਮਾਰਟ ਫ਼ੋਨ ਰਾਹੀਂ ਅਨੁਭਵ ਮਿਲੇਗਾ। ਇਹ ਸੰਭਵ ਹੈ ਕਿ ਸਮਾਰਟ ਫ਼ੋਨ ਦੇ ਨਵੇਂ ਫ਼ਨਟੱਚ ਓਐੱਸ 11 ਰਾਹੀਂ, ਜੋ ਐਂਡਰਾਈਡ 11 ’ਤੇ ਅਧਾਰਿਤ ਹੈ।
- ਇਸ ’ਚ 5000 ਐੱਮਏਐੱਚ ਦੀ ਬੈਟਰੀ ਹੈ।