ਕੈਲੀਫੋਰਨੀਆ: ਹੁਣ ਵਟਸਐਪ 'ਤੇ ਖਰੀਦਦਾਰੀ ਕਰਨਾ ਸੌਖਾ ਅਤੇ ਤੇਜ਼ ਹੋ ਗਿਆ ਹੈ। ਉਪਭੋਗਤਾ ਵੱਖ-ਵੱਖ ਕੈਟਾਲਾਗਾਂ ਨੂੰ ਵੇਖ ਸਕਦੇ ਹਨ, ਉਤਪਾਦਾਂ ਦੀ ਚੋਣ ਕਰ ਸਕਦੇ ਹਨ ਅਤੇ ਚੈਟ ਦੇ ਨਾਲ ਆਪਣੀ ਖਰੀਦਦਾਰੀ ਦਾ ਅਨੰਦ ਲੈ ਸਕਦੇ ਹਨ।
ਉਤਪਾਦ ਵੇਚਣ ਵਾਲੇ ਲੋਕ / ਕਾਰੋਬਾਰੀ ਲੋਕ ਆਪਣੇ ਉਤਪਾਦਾਂ ਦਾ ਪ੍ਰਬੰਧ ਵੀ ਕਰ ਸਕਦੇ ਹਨ। ਚੈਟਿੰਗ ਦੇ ਨਾਲ ਵੇਚਣ ਅਤੇ ਖਰੀਦਣ ਦਾ ਤਜ਼ਰਬਾ ਵਧੀਆ ਬਣ ਗਿਆ ਹੈ।
ਕਾਰਟਸ ਉਸ ਸਮੇਂ ਬਹੁਤ ਉਪਯੋਗੀ ਹੋ ਜਾਂਦੇ ਹਨ, ਜਦੋਂ ਤੁਸੀਂ ਕਿਸੇ ਅਜਿਹੇ ਵਿਅਕਤੀ ਕੋਲੋ ਖਰੀਦਦਾਰੀ ਕਰ ਹੋ, ਜੋ ਬਹੁਤ ਤਰ੍ਹਾਂ ਦਾ ਸਮਾਨ ਰੱਖਦਾ ਹੋਵੇ।
ਕੈਟਾਲਾਗ ਵੇਖਣ ਤੋਂ ਬਾਅਦ, ਤੁਸੀਂ ਸਮਾਨ ਚੁਣ ਸਕਦੇ ਹੋ, ਵਿਕਰੇਤਾ ਨੂੰ ਇੱਕ ਸੁਨੇਹੇ ਦੇ ਰੂਪ ਵਿੱਚ ਭੇਜ ਸਕਦੇ ਹੋ। ਹਰ ਸਮਾਨ ਦੇ ਲਈ ਤੁਹਾਨੂੰ ਅਲਗ-ਅਲਗ ਸੁਨੇਹੇ ਭੇਜਣ ਦੀ ਲੋੜ ਨਹੀਂ ਹੈ।
ਕਾਰਟਸ ਦਾ ਇਸਤੇਮਾਲ ਕਰਨਾ ਬਹੁਤ ਹੀ ਆਸਾਨ ਹੈ। ਆਪਣੇ ਪਸੰਦੀਦਾਂ ਸਮਾਨ ਨੂੰ ਲੱਭੋ ਅਤੇ ਐਡ ਟੂ ਕਾਰਟ ਉੱਤੇ ਟੈਪ ਕਰੋ। ਇੱਕ ਵਾਰ ਆਪਣੀ ਕਾਰਟ ਪੂਰੀ ਹੋ ਜਾਣ ਤੋਂ ਬਾਅਦ, ਤੁਸੀਂ ਇਸਨੂੰ ਵਿਕਰੇਤਾ ਨੂੰ ਸੁਨੇਹੇ ਦੇ ਰੂਪ ਵਿੱਚ ਭੇਜ ਸਕਦੇ ਹੋ।