ਸੈਨ ਫਰਾਂਸਿਸਕੋ: ਸੋਸ਼ਲ ਮੀਡੀਆ ਸਾਇਟ ਫੇਸਬੁੱਕ ਨੇ ਮੈਸੇਂਜਰ ਦੇ ਲਈ ਸਕ੍ਰੀਨ ਸ਼ੇਅਰ ਫੀਚਰ ਜਾਰੀ ਕੀਤਾ ਹੈ। ਜਿਸ ਦੇ ਰਾਹੀਂ ਯੂਜ਼ਰਸ ਆਪਣੀ ਸਕ੍ਰੀਨ ਦੇ ਲਾਈਵ ਦ੍ਰਿਸ਼ ਨੂੰ ਸਾਂਝਾ ਕਰ ਸਕਦੇ ਹਨ। ਮੈਸੇਂਜਰ ਦੇ ਪ੍ਰੋਡਕਟ ਮੈਨੇਜਰ ਨੋਰਾ ਮਿਸ਼ੇਵਾ ਨੇ ਇੱਕ ਬਲਾਗ ਸ਼ੇਅਰ ਕਰਦੇ ਹੋਏ ਕਿਹਾ ਕਿ ਸਕ੍ਰੀਨ ਸ਼ੇਅਰਿੰਗ ਯੂਜ਼ਰਸ ਨੂੰ ਆਪਣੇ ਕੇਮਰੇ ਨਾਲ ਯਾਦਾਂ ਨੂੰ ਸਾਂਝਾ ਕਰ ਸਕਦੇ ਹਨ। ਨਾਲ ਹੀ ਇਕੱਠੇ ਆਨਲਾਈਨ ਸ਼ਾਪਿੰਗ ਕਰ ਸਕਦੇ ਹਨ। ਸੋਸ਼ਲ ਮੀਡੀਆ ਉੱਤੇ ਇਕੱਠੇ ਬ੍ਰਾਊਜ਼ ਵੀ ਕਰ ਸਕਦੇ ਹਨ। ਸਕ੍ਰੀਨ ਸ਼ੇਅਰਿੰਗ ਦੂਰ ਹੁੰਦੇ ਹੋਏ ਵੀ ਪਰਿਵਾਰਕ ਮੈਂਬਰਾਂ ਨੂੰ ਜੁੜੇ ਰਹਿਣ ਦੇ ਲਈ ਆਸਾਨ ਬਣਾਉਂਦਾ ਹੈੇ।
ਤੁਸੀਂ ਮੋਬਾਈਲ ਤੇ ਵੈੱਬ ਉੱਤੇ ਸਕ੍ਰੀਨ ਸ਼ੇਅਰਿੰਗ ਤੋਂ ਇਲਾਵਾ ਵੈੱਬ ਤੇ ਡੈਸਕਟਾਪ ਉੱਤੇ 16 ਲੋਕਾਂ ਦੇ ਨਾਲ ਮੈਸੇਂਜਰ ਰੂਮ ਵਿੱਚ ਸਕ੍ਰੀਨ ਸ਼ੇਅਰ ਕਰ ਸਕੋਗੇ। ਮੀਸ਼ੇਵਾ ਨੇ ਕਿਹਾ ਕਿ ਅਸੀਂ ਜਲਦ ਹੀ ਸਕ੍ਰੀਨ ਨੂੰ ਨਿਯੰਤਰਿਤ ਕਰਨ ਦੀ ਯੋਗਤਾ ਸ਼ਾਮਿਲ ਕਰਾਂਗੇ, ਤਾਂ ਜੋ ਕੋਈ ਵੀ ਆਪਣੀ ਸਕਰੀਨ ਨੂੰ ਮੈਸੇਂਜਰ ਰੂਮ ਵਿੱਚ ਸਾਂਝਾ ਕਰ ਸਕੇ। ਨਾਲ ਹੀ, ਉਨ੍ਹਾਂ ਲੋਕਾਂ ਦੀ ਗਿਣਤੀ ਵਧਾਈ ਜਾਏਗੀ ਤਾਂ ਜੋ ਤੁਸੀਂ ਆਪਣੀ ਸਕਰੀਨ ਨੂੰ ਮੈਸੇਂਜਰ ਰੂਮ ਵਿਚ 50 ਲੋਕਾਂ ਤੱਕ ਸਾਂਝਾ ਕਰ ਸਕੋ।
ਮੈਸੇਂਜਰ ਦੇ ਅਨੁਸਾਰ, ਇਨ੍ਹਾਂ ਨਵੇਂ ਨਿਯੰਤਰਣਾਂ ਦੇ ਨਾਲ ਰੂਮ ਕ੍ਰਿਏਟਰ ਇਹ ਤੈਅ ਕਰਨ ਦੇ ਯੋਗ ਹੋਣਗੇ ਕਿ ਕੀ ਸਿਰਫ ਆਪਣੇ ਲਈ ਸਕ੍ਰੀਨ ਸਾਂਝੀ ਕਰਨੀ ਜਾਂ ਰੂਮ ਬਣਾਉਣ ਵੇਲੇ ਅਤੇ ਇੱਕ ਕਾਲ ਦੇ ਦੌਰਾਨ ਸਾਰਿਆਂ ਨੂੰ ਸਹੂਲਤ ਪ੍ਰਦਾਨ ਕਰਨੀ ਹੈ। ਮਿਸ਼ੇਵਾ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਲੋਕਾਂ ਨੂੰ ਵੀਡੀਓ ਕਾਲ ਉੱਤੇ ਤੇ ਮੈਸੇਂਜਰ ਰੂਮ ਵਿੱਚ ਪਰਿਵਾਰ ਤੇ ਦੋਸਤਾਂ ਦੇ ਨਾਲ ਜੁੜਣ ਦੇ ਲਈ ਸ੍ਰਕੀਨ ਸ਼ੇਅਰਰਿੰਗ ਮਜ਼ੇਦਾਰ ਤੇ ਆਕਰਸ਼ਕ ਲੱਗੇਗਾ।