ਸੈਨ ਫ਼ਰਾਂਸਿਸਕੋ : ਆਈਕਲਾਉਡ ਵਰਗੀ ਆਨਲਾਇਨ ਸੇਵਾਵਾਂ ਦੇ ਵਿਸਥਾਰ ਲਈ ਐੱਪਲ ਨੇ ਸਾਲ 2019 ਦੀ ਪਹਿਲੀ ਤਿਮਾਹੀ ਵਿੱਚ ਐਮਾਜ਼ੋਨ ਦੀਆਂ ਕਲਾਉਡ ਸੇਵਾਵਾਂ 'ਤੇ 3 ਕਰੋੜ ਡਾਲਰ ਦੀ ਰਕਮ ਖਰਚ ਕੀਤੀ, ਜੋ ਸਾਲ 2018 ਦੀ ਪਹਿਲੀ ਤਿਮਾਹੀ ਦੀ ਤੁਲਨਾ ਵਿੱਚ 10 ਫ਼ੀਸਦੀ ਤੋਂ ਜ਼ਿਆਦਾ ਹੈ।
ਜਾਣਕਾਰੀ ਮੁਤਾਬਕ ਅੰਤਰ-ਰਾਸ਼ਟਰੀ ਪੱਧਰ 'ਤੇ ਹਰ ਮਹੀਨੇ ਐੱਪਲ ਡਿਵਾਇਸਾਂ ਦੇ 1 ਅਰਬ ਤੋਂ ਜ਼ਿਆਦਾ ਗਾਹਕ ਰਿਕਾਰਡ ਕੀਤੇ ਗਏ ਹਨ। ਅਜਿਹੇ ਵਿੱਚ ਕੰਪਨੀ ਉਨ੍ਹਾਂ ਦੀਆਂ ਸਟੋਰੇਜ਼ ਜ਼ਰੂਰਤਾਂ ਨੂੰ ਦੇਖਦੇ ਹੋਏ ਪ੍ਰਮੁੱਖ ਕਲਾਉਡ ਸੇਵਾ ਪ੍ਰਦਾਨ ਕਰਨ ਵਾਲੀਆਂ ਐਮਾਜ਼ੋਨ ਵੈੱਬ ਸਰਵਿਸਿਜ਼ ਅਤੇ ਗੂਗਲ ਦੀਆਂ ਸੇਵਾਵਾਂ ਲੈਂਦੀ ਹੈ।
ਆਪਣੀਆਂ ਕਲਾਉਡ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੰਪਨੀ ਖ਼ੁਦ ਦੀ ਸੰਰਚਨਾ ਵਿਕਸਿਤ ਕਰਨ ਲਈ ਭਾਰੀ ਨਿਵੇਸ਼ ਕਰ ਰਹੀ ਹੈ।