ਮੁੰਬਈ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਇੰਨ੍ਹੀਂ ਦਿਨੀਂ ਆਪਣੇ ਕੈਨੇਡਾ ਟੂਰ ਉੱਤੇ ਹਨ। ਰੰਧਾਵਾ ਕਵੀਨ ਐਲਿਜ਼ਾਬੈਥ ਥਿਏਟਰ ਵਿੱਚ ਆਪਣਾ ਸ਼ੌਅ ਕਰ ਰਹੇ ਸਨ। ਹਾਲੇ ਸ਼ੋਅ ਖ਼ਤਮ ਹੀ ਹੋਇਆ ਸੀ ਕਿ ਇੱਕ ਅਣਜਾਣ ਵਿਅਕਤੀ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਜਖ਼ਮੀ ਹੋ ਗਏ ਹਨ ਪਰ ਹੁਣ ਉਹ ਖ਼ਤਰੇ ਤੋਂ ਬਾਹਰ ਹਨ।
ਰੰਧਾਵਾ ਦੀ ਇੱਕ ਫ਼ੋਟੋ ਵੀ ਸੋਸ਼ਲ ਮੀਡਿਆਂ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਦੇ ਚਿਹਰੇ ਨੂੰ ਤੋਲੀਏ ਨਾਲ ਸਾਫ਼ ਕਰਦੇ ਹੋਏ ਨਜ਼ਰ ਆ ਰਹੇ ਹਨ।
ਕਿਹਾ ਜਾ ਰਿਹਾ ਹੈ ਕਿ ਗੁਰੂ ਰੰਧਾਵਾ ਨੇ ਨਾਲ ਮਾਰ-ਕੁੱਟ ਵੀ ਕੀਤੀ ਗਈ ਹੈ। ਹਾਲਾਂਕਿ ਇਸ ਪੂਰੇ ਮਾਮਲੇ ਉੱਤੇ ਹਾਲੇ ਤੱਕ ਗੁਰੂ ਰੰਧਾਵਾ ਜਾਂ ਉਨ੍ਹਾਂ ਦੀ ਟੀਮ ਵੱਲੋਂ ਕੋਈ ਵੀ ਬਿਆਨ ਨਹੀਂ ਆਇਆ ਹੈ।
ਤੁਹਾਨੂੰ ਦੱਸ ਦਈਏ ਕਿ ਰੰਧਾਵਾ ਦੇ ਦੋਸਤ ਪ੍ਰੀਤ ਹਰਪਾਲ ਨੇ ਇਸ ਮਾਮਲੇ ਨੂੰ ਲੈ ਕੇ ਇੱਕ ਪੋਸਟ ਲਿਖੀ ਹੈ ਅਤੇ ਉਹੀ ਫ਼ੋਟੋ ਵੀ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡਿਆ ਉੱਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਸਮੀਲਿਆਨਾ ਜ਼ੇਹਰੀਵਾ ਬਣੀ ਮੋਸਟ ਪਾਵਰਫ਼ੁਲ ਵੌਇਸ ਔਨ ਪਲੈਨੇਟ
ਇਹ ਹਾਦਸਾ ਉੱਦੋਂ ਵਾਪਰਿਆਂ ਜਦੋਂ ਰੰਧਾਵਾ ਸਟੇਜ਼ ਉੱਤੇ ਗਾਣੇ ਗਾ ਰਹੇ ਸਨ। ਇੱਕ ਵਿਅਕਤੀ ਨੇ ਸਟੇਜ਼ ਉੱਤੇ ਜਾਣ ਦੀ ਮੰਗ ਕੀਤੀ ਪਰ ਟੀਮ ਦੇ ਮੈਂਬਰਾਂ ਨੇ ਉਸ ਵਿਅਕਤੀ ਨੂੰ ਸਟੇਜ਼ ਉੱਤੇ ਜਾਣ ਤੋਂ ਮਨ੍ਹਾਂ ਕਰ ਦਿੱਤਾ ਜਿਸ ਤੋਂ ਬਾਅਦ ਉੱਕਤ ਵਿਅਕਤੀ ਨੇ ਰੰਧਾਵਾ ਉੱਤੇ ਹਮਲਾ ਕਰ ਦਿੱਤਾ।
ਜਾਣਕਾਰੀ ਮੁਤਾਬਕ ਗੁਰੂ ਹਮਲੇ ਤੋਂ ਬਾਅਦ ਵਾਪਸ ਭਾਰਤ ਪੁੱਜ ਚੁੱਕੇ ਸਨ ਅਤੇ ਉਨ੍ਹਾਂ ਨੇ ਕੈਨੇਡਾ ਵਿੱਚ ਸ਼ੋਅ ਨਾ ਕਰਨ ਦਾ ਫ਼ੈਸਲਾ ਲਿਆ ਹੈ।
ਦੱਸ ਦਈਏ ਕਿ ਗੁਰੂ ਰੰਧਾਵਾ ਬਾਲੀਵੁੱਡ ਵਿੱਚ ਵੀ ਮਸ਼ਹੂਰ ਗਾਇਕ ਬਣ ਚੁੱਕੇ ਹਨ। ਹਿੰਦੀ ਫ਼ਿਲਮਾਂ ਵਿੱਚ ਉਹ 'ਪਟੋਲਾ', 'ਸੂਟ-ਬੂਟ', 'ਬਣ ਜਾ ਰਾਣੀ' ਅਤੇ 'ਮੋਰਨਾ ਬਣਕੇ' ਤੋਂ ਇਲਾਵਾ ਕਈ ਸੁਪਰਹਿੱਟ ਪੰਜਾਬੀ ਗਾਣੇ ਗਾ ਚੁੱਕੇ ਹਨ। ਦੇਸ਼ ਹੀ ਨਹੀਂ ਦੁਨੀਆਂ ਭਰ ਵਿੱਚ ਗੁਰੂ ਰੰਧਾਵਾ ਦੇ ਲੱਖਾਂ ਹੀ ਚਾਹੁਣ ਵਾਲੇ ਹਨ।