ਵਸ਼ਿੰਗਟਨ: ਰਾਜਕੁਮਾਰ ਹੈਰੀ ਅਤੇ ਮੇਘਨ ਮਾਰਕਲ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਦੇ ਲਈ ਸਾਲ ਦੇ ਅੰਤ 'ਚ ਲਗਭਗ 6 ਹਫ਼ਤੇ ਬ੍ਰੇ੍ਕ ਲੈਣਗੇ। ਖ਼ਬਰਾਂ ਮੁਤਾਬਿਕ ਹੈਰੀ ਅਤੇ ਮੇਘਨ ਦੋਵੇਂ ਯੂਕੇ ਅਤੇ ਯੂਐਸ 'ਚ "thanksgiving" ਦਾ ਜਸ਼ਨ ਮਨਾਉਣਗੇ।
ਹੋਰ ਪੜ੍ਹੋ: ਲੰਦਨ 'ਚ ਫ਼ਿਲਮ ਬਾਹੂਬਲੀ: ਦਿ ਬਿਗਨਿੰਗ ਨੂੰ ਮਿਲਿਆ ਸਟੈਂਡਿੰਗ ਓਵੇਸ਼ਨ
ਸ਼ਾਹੀ ਸੂਤਰਾਂ ਤੋਂ ਪਤਾ ਚੱਲਿਆ ਹੈ, "ਡਿਊਕ ਅਤੇ ਡਚੇਸ ਨਵੰਬਰ ਮੱਧ ਤੱਕ ਆਪਣੇ ਕੰਮਾਂ-ਕਾਰਾਂ 'ਚ ਮਸ਼ਰੂਫ਼ ਰਹਿਣਗੇ ,ਇਨ੍ਹਾਂ ਫ਼ੰਕਸ਼ਨਾਂ ਤੋਂ ਬਾਅਦ ਉਹ ਪਰਿਵਾਰ ਦੇ ਲਈ ਕੁਝ ਸਮਾਂ ਕੱਢਣਗੇ।"
ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸ਼ਾਹੀ ਜੋੜੇ ਦੀ ਅਫ਼ਰੀਕਾ ਜਾਣ ਦੀ ਸੰਭਾਵਨਾ ਹੈ, ਕਿਉਂਕਿ ਪ੍ਰਿੰਸ ਹੈਰੀ ਨੇ ਡੋਕੂਮੇਂਟਰੀ ਹੈਰੀ ਅਤੇ ਮੇਘਨ :ਇੱਕ ਅਫ਼ਰੀਕਨ ਜਰਨੀ ਦੇ ਵਿੱਚ ਕਿਹਾ ਸੀ ਕਿ ਕੇਪ ਟਾਊਨ ਉਨ੍ਹਾਂ ਦੇ ਬੱਚੇ ਆਰਚੀ ਦੇ ਰਹਿਣ ਲਈ ਇੱਕ ਕਮਾਲ ਦੀ ਥਾਂ ਹੋਵੇਗੀ।
ਡੋਕੂਮੇਂਟਰੀ 'ਚ ਉਨ੍ਹਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਅਫ਼ਰੀਕਾ 'ਚ ਕਿੱਥੇ ਰਹਿ ਸਕਦੇ ਹਨ। ਅਸੀ ਸਿਰਫ਼ ਕੇਪਟਾਊਨ ਆਏ ਹਾਂ। ਇਹ ਇੱਕ ਕਮਾਲ ਦੀ ਥਾਂ ਹੈ।
ਇਹ ਡੋਕੂਮੇਂਟਰੀ ਐਤਵਾਰ ਨੂੰ ਯੂਕੇ ਆਈਟੀਵੀ 'ਤੇ ਪ੍ਰਸਾਰਿਤ ਹੋਈ। ਇਸ ਡੋਕੂਮੇਂਟਰੀ 'ਚ ਇਹ ਵੀ ਵਿਖਾਇਆ ਗਿਆ ਕਿ ਬੱਚਾ ਹੋਣ ਤੋਂ ਬਾਅਦ ਮਾਂ-ਬਾਪ ਦੀ ਜ਼ਿੰਦਗੀ ਕਿਵੇਂ ਬਦਲਦੀ ਹੈ।
ਮੇਘਨ ਨੇ ਕਿਹਾ ਕਿ ਕੋਈ ਵੀ ਔਰਤ, ਖ਼ਾਸਕਰ ਜਦੋਂ ਉਹ ਗਰਭਵਤੀ ਹੁੰਦੀ ਹੈ, ਉਹ ਵਾਸਤਵ 'ਚ ਕੰਮਜ਼ੋਰ ਹੁੰਦੀ ਹੈ ਅਤੇ ਇਸ ਲਈ ਉਹ ਵਾਸਤਵ 'ਚ ਚੈਲੇਜਿੰਗ ਵੀ ਹੁੰਦਾ ਹੈ।
ਅਫ਼ਰੀਕਾ ਦੌਰੇ ਤੋਂ ਬਾਅਦ ਪ੍ਰਿੰਸ ਹੈਰੀ ਨੇ ਬ੍ਰਿਟੀਸ਼ ਮੀਡੀਆ ਨੂੰ ਨਿੰਦਿਆ ਕਿਉਂਕਿ ਉਹ ਉਨ੍ਹਾਂ ਦੀ ਪਤਨੀ 'ਤੇ ਟਿੱਪਣੀ ਕਰ ਰਹੇ ਸਨ।
ਉਨ੍ਹਾਂ ਕਿਹਾ," ਬਦਕਿਸਮਤੀ ਨਾਲ, ਮੇਰੀ ਪਤਨੀ ਬ੍ਰਿਟਿਸ਼ ਪ੍ਰੈਸ ਦਾ ਸਭ ਤੋਂ ਨਵਾਂ ਸ਼ਿਕਾਰ ਬਣ ਗਈ ਹੈ ਜੋ ਉਸ ਨਤੀਜਿਆਂ ਬਾਰੇ ਸੋਚੇ ਬਿਨਾਂ ਵਿਅਕਤੀਆਂ ਵਿਰੁੱਧ ਮੁਹਿੰਮਾਂ ਚਲਾਉਂਦੀ ਹੈ - ਇੱਕ ਮੁਹਿੰਮ ਜੋ ਪਿਛਲੇ ਸਾਲ ਵੇਲੇ, ਉਸਦੀ ਗਰਭ ਅਵਸਥਾ ਵੇਲੇ ਵੱਧਦੀ ਗਈ ਹੈ ਅਤੇ ਸਾਡੇ ਨਵਜੰਮੇ ਪੁੱਤਰ ਦੇ ਪਾਲਣ ਪੋਸ਼ਣ ਕਰਦਿਆਂ ਤੱਕ ਚੱਲ ਰਹੀ ਹੈ। "