ਸੂਰਤਗੜ੍ਹ (ਸ੍ਰੀ ਗੰਗਾਨਗਰ): ਜ਼ਿਲ੍ਹੇ ਦੇ ਰਾਜਿਆਸਾਰ ਖ਼ੇਤਰ 'ਚ ਪੈਂਦੇ ਇੱਕ ਪਿੰਡ 'ਚ ਪ੍ਰੇਮ ਸਬੰਧਾਂ ਦੇ ਚਲਦੇ ਨੌਜਵਾਨ ਨੂੰ ਡਾਂਗ ਨਾਲ ਬੂਰੀ ਤਰ੍ਹਾਂ ਕੁੱਟਮਾਰ ਕਰਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਕੀ ਹੈ ਮਾਮਲਾ
ਇਹ ਘਟਨਾ 2 ਅਗਸਤ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਲਾਕੇ ਤੋਂ ਦੇਰ ਰਾਤ ਇੱਕ ਕੁੜੀ ਘਰੋਂ ਗਾਇਬ ਹੋ ਗਈ। ਕੁੜੀ ਦੇ ਪਰਿਵਾਰਕ ਮੈਂਬਰ ਉਸ ਦੀ ਭਾਲ ਕਰਨ ਲੱਗੇ। ਇਸ ਦੌਰਾਨ ਜਦ ਕੁੜੀ ਦੇ ਪਰਿਵਾਰਕ ਮੈਂਬਰ ਪਿੰਡ ਦੇ ਨੇੜੇ ਪੁੱਜੇ, ਤਾਂ ਉਨ੍ਹਾਂ ਉਥੇ ਇੱਕ ਜੀਪ ਵੇਖੀ। ਗੱਡੀ ਵਿੱਚ ਤੇਲ ਖ਼ਤਮ ਹੋਣ ਦੇ ਚਲਦੇ ਮੁਲਜ਼ਮ ਕੁੜੀ ਨੂੰ ਨਾਲ ਲੈ ਕੇ ਉਥੇ ਖੜ੍ਹੇ ਸਨ। ਜਦ ਲੜਕੀ ਦਾ ਪਰਿਵਾਰ ਉਥੇ ਟ੍ਰੈਕਟਰ ਲੈ ਕੇ ਪੁਜਾ ਤਾਂ ਮੁਲਜ਼ਮਾਂ ਨੇ ਉਨ੍ਹਾਂ ਉੱਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਲੜ੍ਹਾਈ 'ਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਕੁੱਝ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ।
ਹਸਪਤਾਲ ਦੇ ਬਾਹਰ ਰੋਸ ਪ੍ਰਦਸ਼ਨ
ਪੁਲਿਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ ਅਤੇ ਬਾਅਦ 'ਚ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਤੇ ਹੋਰਨਾਂ ਕਈ ਪਿੰਡ ਵਾਸੀਆਂ ਨੇ ਕਿਸਾਨ ਨੇਤਾ ਰਾਕੇਸ਼ ਬਿਸ਼ਨੋਈ ਦੀ ਅਗਵਾਈ 'ਚ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਪਰਿਵਾਰਕ ਮੈਂਬਰਾਂ ਸਣੇ ਪਿੰਡ ਵਾਸੀਆਂ ਨੇ ਰਾਜਿਆਸਾਰ ਪੁਲਿਸ ਚੌਕੀ ਦੇ ਇੰਚਾਰਜ ਨੂੰ ਹਟਾਏ ਜਾਣ ਤੇ ਕਾਤਲਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ 'ਚ ਦੇਰੀ ਕੀਤੇ ਜਾਣ ਦੀ ਗੱਲ ਆਖੀ।
ਰੋਸ ਪ੍ਰਦਰਸ਼ਨ ਦੇ ਦੌਰਾਨ 'ਤੇ ਡੀਸੀਪੀ ਵਿਦਿਆ ਪ੍ਰਕਾਸ਼ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦਾ ਭਰੋਸਾ ਦਵਾਇਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ 3 ਮੁਲਜ਼ਮਾਂ ਨੂੰ ਰਾਂਊਡਅਪ ਕੀਤਾ ਗਿਆ ਹੈ। ਇਸ ਦੇ ਨਾਲ ਹੀ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਦੇਸੀ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ।