ETV Bharat / jagte-raho

ਬਠਿੰਡਾ 'ਚ ਬੇਰਹਮੀ ਨਾਲ ਨੌਜਵਾਨ ਦੇ ਕਤਲ ਕੇਸ ਦੀ ਸੁਲਝੀ ਗੁੱਥੀ, 3 ਮੁਲਜ਼ਮ ਕਾਬੂ - ਬੀੜ ਤਲਾਬ ਬਸਤੀ

ਬਠਿੰਡਾ ਦੇ ਪਿੰਡ ਬੀੜ ਤਲਾਬ ਬਸਤੀ 'ਚ ਇੱਕ 19 ਸਾਲਾਂ ਨੌਜਵਾਨ ਦਾ ਤੇਜ਼ਧਾਰ ਹਥਿਆਰਾ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੇ 3 ਨੌਜਵਾਨਾਂ ਨੂੰ ਇਸ ਮਾਮਲੇ 'ਚ ਕਾਬੂ ਕੀਤਾ। ਇੱਕ ਮੁਲਜ਼ਮ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਉਸਦੀ ਕਰੀਬੀ ਰਿਸ਼ਤੇਦਾਰ ਦੀ ਲੜਕੀ ਨੂੰ ਤੰਗ ਕਰਦਾ ਸੀ, ਜਿਸ ਕਾਰਨ ਉਨ੍ਹੇ ਆਪਣੇ ਸਾਥੀਆਂ ਸਮੇਤ ਨੌਜਵਾਨ 'ਤੇ ਹਮਲਾ ਕੀਤਾ।

ਫੋਟੋ
author img

By

Published : Jul 4, 2019, 11:50 PM IST

ਬਠਿੰਡਾ: ਪਿੰਡ ਬੀੜ ਤਲਾਬ ਬਸਤੀ ਇਲਾਕੇ ਵਿੱਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾ ਨਾਲ ਕਤਲ ਕਰ ਦਿੱਤਾ ਗਿਆ। ਇਸ ਮਾਮਲੇ 'ਚ 3 ਪੁਲਿਸ ਨੇ 3 ਮੁਲਜ਼ਮਾਂ ਨੂੰ ਗਿਰਫਤਾਰ ਕੀਤਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਮਨੀ ਸਿੰਘ ਵਜੋਂ ਹੋਈ ਹੈ।ਐਸ.ਐਸ.ਪੀ. ਬਠਿੰਡਾ ਨੇ ਪ੍ਰੈਸ ਕਾਨਫਰੰਸ ਕਰ ਸਾਰੀ ਘਟਨਾ ਦਾ ਖੁਲਾਸਾ ਕੀਤਾ ਹੈ।

ਵੀਡੀਓ

ਐਸ.ਐਸ.ਪੀ. ਨਾਨਕ ਸਿੰਘ ਨੇ ਦਸਿਆ ਕਿ ਇਸ ਕੇਸ ਨੂੰ ਸੁਲਝਾਓਨ ਲਈ ਐਸ.ਪੀ. ਗੁਰਵਿੰਦਰ ਸਿੰਘ ਸੰਘਾ ਤੇ ਸੀਆਈਏ-2 ਦੇ ਇੰਚਾਰਜ ਤਜਿੰਦਰ ਸਿੰਘ ਨੇ ਟੀਮ ਬਣਾ ਕੇ 3 ਮੁਲਜ਼ਮ ਨੂੰ ਗਿਰਫਤਾਰ ਕੀਤਾ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਰਵੀ ਸਿੰਘ ਉਰਫ ਥੀਬੁ, ਵਿੱਕੀ ਸਿੰਘ ਤੇ ਸੰਦੀਪ ਸਿੰਘ ਵਜੋਂ ਹੋਈ ਹੈ।

ਫ਼ਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ, 6 ਗੈਂਗਸਟਰ ਹਥਿਆਰਾਂ ਸਮੇਤ ਗਿਰਫ਼ਤਾਰ

ਐਸ.ਐਸ.ਪੀ. ਨੇ ਦਸਿਆ ਕਿ ਮੁਲਜ਼ਮ ਰਵੀ ਸਿੰਘ ਦਾ ਕਹਿਣਾ ਹੈ ਕਿ ਮਨੀ ਸਿੰਘ ਉਸਦੀ ਕਰੀਬੀ ਰਿਸ਼ਤੇਦਾਰ ਲੜਕੀ ਨੂੰ ਤੰਗ ਕਰਦਾ ਸੀ, ਜਿਸ ਤੋਂ ਬਾਅਦ ਆਪਣੇ ਸਾਥੀਆਂ ਸਮੇਤ ਉਸ ਨੇ ਇਹ ਹਮਲਾ ਕੀਤਾ ਸੀ। ਕਤਲ ਕਰਨ ਵਾਲੇ ਆਰੋਪੀਆਂ ਦੀ ਉਮਰ ਘੱਟ ਦੱਸੀ ਜਾ ਰਹੀ ਹੈ, ਰਵੀ ਸਿੰਘ ਜੋ ਕਿ 11ਵੀਂ ਕਲਾਸ ਦਾ ਵਿਦਿਆਰਥੀ, ਵਿਕੀ ਸਿੰਘ 10ਵੀਂ ਕਲਾਸ ਦਾ ਵਿਦਿਆਰਥੀ ਹੈ, ਸੰਦੀਪ ਸਿੰਘ ਫਲੈਕਸ ਬੋਰਡ ਦਾ ਕੰਮ ਕਰਦਾ ਹੈ। ਪੁਲਿਸ ਨੇ ਮੁਲਜ਼ਮਾਂ 'ਤੇ ਪਰਚਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Intro:ਬੀਤੇ ਦਿਨੀ ਰਾਤ ਮਨੀ ਸਿੰਘ ਉਰਫ ਮੌਂਟੀ ਦੇ ਬੇਰਹਿਮੀ ਨਾਲ ਹੋਏ ਕਤਲ ਨੂੰ ਲੈ ਕੇ ਤਿਨ ਕਥਿਤ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਐਸ. ਐਸ ਪੀ ਬਠਿੰਡਾ ਵਲੋਂ ਕੀਤੀ ਪ੍ਰੈਸ ਕਾਨਫਰੰਸ।

Body:ਬੀਤੀ ਰਾਤ ਬਠਿੰਡਾ ਦੇ ਪਿੰਡ ਬੀੜ ਤਲਾਬ ਬਸਤੀ ਦੇ ਵਿਚ ਬੇਰਹਿਮੀ ਦੇ ਨਾਲ ਮੌਂਟੀ ਨਾ ਦੇ ਲੜਕੇ ਦੀ ਤੇਜਧਾਰ ਹਥਿਆਰਾ ਨਾਲ ਹਤਿਆ ਕੀਤੀ ਗਈ ਸੀ ਜਿਸ ਵਿਚ ਅੱਜ ਬਠਿੰਡਾ ਪੁਲਿਸ ਨੇ 3 ਆਰੋਪੀਆਂ ਨੂੰ ਗਿਰਫ਼ਤਾਰ ਕਰ ਪ੍ਰੈਸ ਕਾਨਫਰੰਸ ਕਰ ਖੁਲਾਸਾ ਕੀਤਾ SSP ਬਠਿੰਡਾ ਨੇ ਦਸਿਆ ਕਿ ਇਸ ਕੈਸ ਨੂੰ ਸੁਲਝਾਓਨ ਲਯੀ ਐਸ ਪੀ ਗੁਰਵਿੰਦਰਰ ਸਿੰਘ ਸੰਘਾ ਤੇ CIA -2 ਦੇ ਇੰਚਾਰਜ ਤਜਿੰਦਰ ਸਿੰਘ ਨੇ ਟੀਮ ਬਣਾ ਕੇ ਕਤਲ ਕਰਨ ਵਾਲੇ 3 ਅਰੋਪੀਯਾ ਨੂੰ ਗਿਰਫ਼ਤਾਰ ਕਰ ਲਿਆ ਹੈ ਜਿਨ੍ਹਾਂ ਦੀ ਸ਼ਨਾਖਤ ਰਵੀ ਸਿੰਘ ਉਰਫ ਥੀਬੁ ,ਵਿੱਕੀ ਸਿੰਘ ਤੇ ਸੰਦੀਪ ਸਿੰਘ ਵਜੋਂ ਹੋਇ ਹੈ।
SSP ਬਠਿੰਡਾ ਨੇ ਦਸਿਆ ਕਿ ਦੋਸ਼ੀ ਰਵੀ ਸਿੰਘ ਦਾ ਕਹਿਣਾ ਹੈ ਕਿ ਮਨਿ ਸਿੰਘ ਉਸਦੀ ਕਰੀਬੀ ਰਿਸਤੇਦਾਰ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਤੋਂ ਬਾਅਦ ਆਪਣੇ ਸਾਥੀਆਂ ਸਮੇਤ ਉਸਤੇ ਹਮਲਾ ਕੀਤਾ।
ਕਤਲ ਕਰਨ ਵਾਲੇ ਆਰੋਪੀਆਂ ਦੀ ਉਮਰ ਘਟ ਦਸੀ ਜਾ ਰਹੀ ਹੈ ਰਵੀ ਸਿੰਘ ਜੋ ਕਿ ਗਿਆਰਵੀਂ ਕਲਾਸ ਦਾ ਵਿਦਿਆਰਥਈ ਹੈ ਵਿਕੀ ਸਿੰਘ ਦਸਵੀ ਕਲਾਸ ਦਾ ਵਿਦਿਯਾਰਥੀ ਹੈ ਤੇ ਸੰਦੀਪ ਸਿੰਘ ਫਲੈਕਸ ਬੋਰਡ ਦਾ ਕੰਮ ਕਰਦਾ ਹੈ
ਅਰੋਪੀਯਾ ਦੇ ਖਿਲਾਫ ਪੁਲਿਸ ਨੇ 302-506-34 ਮੁਕਦਮਾ ਦਰਜ ਕਰ ਲਿਆ ਹੈ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.